Skip to content
Independent perspectives. Global stories.
BREAKING

ਪੰਜਵੇਂ ਪਾਤਸ਼ਾਹ ਤੇ ਜੂਨ 84 ਦੇ ਸ਼ਹੀਦਾਂ ਦੀ ਯਾਦ ’ਚ ਲਗਾਈ ਛਬੀਲ

Share this story

ਮਾਨਸਾ, 7 ਜੂਨ (ਅਨੂਪ ਸਿੰਘ ਖਾਲਸਾ)- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਮੁਤਾਬਿਕ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਘੱਲੂਘਾਰੇ ਦੇ ਅਮਰ ਸ਼ਹੀਦ, ਮੀਰ-ਪੀਰੀ ਦੇ ਤਰਜ਼ਮਾਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਬਾਬਾ ਠਾਹਰਾ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਸਮੂਹ ਸਿੰਘਾਂ, ਸਿੰਘਣੀਆਂ ਅਤੇ ਭੂਝੰਗੀਆਂ ਦਾ ਸ਼ਹੀਦੀ ਦਿਹਾੜਾ ਮਾਨਸਾ ਵਿਖੇ ਨੌਜਵਾਨ ਸਭਾ ਵੱਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾਂ ਨਾਲ ਮਨਾਇਆ ਗਿਆ । ਅੱਜ ਸ਼ਹੀਦੀ ਦਿਹਾੜੇ ਮੌਕੇ ਮਾਨਸਾ ¦ਿਕ ਰੋਡ ਨੇੜੇ ਤੀਕੋਨੀ ਵਿਖੇ ਨੌਜਵਾਨ ਸਭਾ ਵੱਲੋਂ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਛਬੀਲ ਦੌਰਾਨ ਨੌਜਵਾਨਾਂ ਵੱਲੋਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਡੀ.ਜੇ. ਉਪਰ ਸ਼ਬਦ ਗੁਰਬਾਣੀ ਦਾ ਕੀਰਤਨ ਅਤੇ ਯੋਧਿਆ ਦੇ ਧਾਰਮਿਕ ਗੀਤ

ਲਗਾਏ ਗਏ ।  ਹਰ ਵਰਗ ਅਤੇ ਧਰਮਾਂ ਦੀਆਂ ਸੰਗਤਾਂ ਵਿੱਚ ਵੀ ਸ਼ਹੀਦਾਂ ਦੇ ਪ੍ਰਤੀ ਅਥਾਹ ਸ਼ਰਧਾ ਪਾਈ ਗਈ ਅਤੇ ਉਨ੍ਹਾਂ ਸ਼ਹੀਦਾ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟਾਂ ਕੀਤੇ ਗਏ । ਛਬੀਲ ਦੌਰਾਨ ਮਾਨਸਾ ਜਿਲ੍ਹੇ ਦੇ ਕਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੀ ਹਾਜ਼ਰੀ ਲਗਵਾਈ । ਛਬੀਲ ਦੌਰਾਨ ਸੇਵਾ ਕਰਦੇ ਅਨੂਪ ਸਿੰਘ ਖਾਲਸਾ ਨੇ ਕਿਹਾ ਕਿ ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ ਅਤੇ ਉਹ ਸਰੀਰਕ ਤੌਰ ਤੇ ਨਾ ਹੁੰਦੇ ਹੋਏ ਵੀ ਕੌਮ ਨੂੰ ਆਪਣੇ ਟੀਚੇ ਪ੍ਰਾਪਤ ਕਰਨ ਲਈ ਸੇਧ ਪ੍ਰਦਾਨ ਕਰਦੇ ਹਨ । ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਅੰਦਰ ਆਈ ਜਾਗ੍ਰਿਤੀ ਦੇ ਫਲਸਰੂਪ ਹੀ ਅੱਜ ਦੇ ਸ਼ਹੀਦੀ ਦਿਹਾੜੇ ਸਮੇਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਹ ਸਿੱਧ ਕਰ ਦਿੱਤਾ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਕੁਰਬਾਨੀ ਅਤੇ ਪਵਿੱਤਰ ਯਾਦ ਅੱਜ ਵੀ ਹਰ ਸਿੱਖ ਦੇ ਹਿਰਦੇ ਅੰਦਰ ਮੌਜੂਦ ਹੈ ਅਤੇ ਉਨ੍ਹਾਂ ਪ੍ਰਤੀ ਨੌਜਵਾਨਾਂ ਦਾ ਸਤਿਕਾਰ ਹੋਰ ਵੀ ਦਿਨੋਂ ਦਿਨ ਵੱਧ ਰਿਹਾ ਹੈ । ਇਸ ਮੌਕੇ ਨੌਜਵਾਨ ਸਭਾ ਦੇ ਮਨਪ੍ਰੀਤ ਸਿੰਘ ਰਿੰਕੂ ਭੂੱਲਰ, ਨਰਿੰਦਰ ਸਿੰਘ ਬੱਬੂ ਯੂਨੀਸਟਾਇਲ ਗਰੁੱਪ, ਗੁਰਪ੍ਰੀਤ ਸਿੰਘ ਜਵਾਹਰਕੇ, ਗੁਰਪ੍ਰੀਤ ਸਿੰਘ ਗਿੱਲ ਟਾਇਰਜ਼, ਕਮਲ ਸਿੰਘ ਕੇ ਐਸ ਕੰਬਾਇਨ ਡੀਲਰ ਗਰੁੱਪ, ਅਵਤਾਰ ਸਿੰਘ ਜਵਾਹਰਕੇ, ਤਜਿੰਦਰ ਸਿੰਘ ਮਾਨ ਫੋਟੋਗ੍ਰਾਫਰ, ਸੁਖਜਿੰਦਰ ਸਿੰਘ ਕਾਲੂ, ਮਨਪ੍ਰੀਤ ਸਿੰਘ ਮਣੀ, ਆਲਮ ਸਿੰਘ, ਹਰਪਰਤਾਪ ਸਿੰਘ ਨੂਰ ਭੁੱਲਰ ਬੱਸ, ਬਲਵੀਰ ਸਿੰਘ ਗੱਗੀ, ਸਰਬਜੀਤ ਸਿੰਘ ਸਰਬੀ,  ਆਦਿ ਹੋਰ ਵੀ ਨੌਜਵਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।

WRITTEN BY