Skip to content
Independent perspectives. Global stories.
BREAKING

ਬੀਜੇਪੀ ਵੱਲੋਂ ਕਮਲ ਸ਼ਰਮਾ ਨੂੰ ਸੂਬਾਈ ਪ੍ਰਧਾਨ ਥਾਪਣ ’ਤੇ ਫਿਰੋਜ਼ਪੁਰ ਦਾ ਹੋਇਆ ਚਹੁੰਮੁਖੀ ਵਿਕਾਸ

Share this story

ਫਿਰੋਜ਼ਪੁਰ, 6 ਜੂਨ (ਸਤਨਾਮ ਸਿੰਘ ਭੁੱਲਰ)- ਭਾਰਤੀ ਜਨਤਾ ਪਾਰਟੀ ਵੱਲੋਂ ਕਮਲ ਸ਼ਰਮਾ ਨੂੰ ਸੁਬਾਈ ਪ੍ਰਧਾਨ ਥਾਪਣ ਤੋਂ ਬਾਅਦ ਦਹਾਕਿਆਂ ਤੋਂ ਵਿਕਾਸ ਨੂੰ ਤਰਸ ਰਹੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਵੀ ਸੁਣੀ ਗਈ ।  ਫਿਰੋਜ਼ਪੁਰ ਦਾ ਜਿੰਨ੍ਹਾਂ ਵਿਕਾਸ ਪਿਛਲੇ 6 ਦਹਾਕਿਆਂ ਵਿਚ ਹੋਇਆ ਉਸ ਤੋਂ ਕਈ ਗੁਣਾ ਜ਼ਿਆਦਾ ਵਿਕਾਸ  ਕਮਲ ਸ਼ਰਮਾਂ  ਦੀ ਨਿੱਜੀ ਦਖਲ ਅੰਦਾਜੀ ਕਾਰਨ ਪਿਛਲੇ ਦੋ ਸਾਲਾਂ ਵਿਚ ਹੋਇਆ ਹੈ। ਸਰਹੱਦੀ ਸ਼ਹਿਰ ਫਿਰੋਜ਼ਪੁਰ ਦੀ ਅੱਜ ਬਦਲ ਰਹੀ ਨੁਹਾਰ ਦਾ ਸਿਹਰਾ ਸਿੱਧੇ ਤੌਰ ਤੇ ਕਮਲ ਸ਼ਰਮਾਂ ਨੂੰ ਜਾਂਦਾ ਹੈ ਜਿੰਨ੍ਹਾਂ ਵੱਲੋਂ ਕਰੋੜਾਂ ਰੁਪਏ ਦੇ ਗੱਫੇ ਸੁਬਾਈ ਅਤੇ ਕੇਂਦਰੀ ਖਜ਼ਾਨੇ ਚੋਂ ਫਿਰੋਜ਼ਪੁਰ ਦੇ ਵਿਕਾਸ ਲਈ ਮਨਜੂਰ ਕਰਵਾ ਕੇ ਸਰਹੱਦੀ ਸ਼ਹਿਰ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਤੋਰਿਆ ਗਿਆ। ਪਿਛਲੇ ਦੋ ਸਾਲਾਂ ਵਿਚ ਜਿਥੇ

ਸ਼ੜਕਾਂ ਦਾ ਨਵੀਨੀਕਰਨ ਹੋਇਆ ਉਥੇ ਸੀਵਰੇਜ਼ ਪ੍ਰਣਾਲੀ, ਬਿਜਲੀ ਅਤੇ ਪਾਣੀ ਦੇ ਪ੍ਰਬੰਧਾਂ ਵਿਚ ਵੀ ਕਾਫੀ ਸੁਧਾਰ ਆਇਆ ਹੈ। ਬੀ ਜੇ ਪੀ ਦੇ ਸੁਬਾਈ ਪ੍ਰਧਾਨ ਦੀ ਕਾਰਗੁਜ਼ਾਰੀ ਦੇ ਲੇਖੇ ਜੋਖੇ ਬਾਰੇ ਜਦੋਂ ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਸ ਪ੍ਰਗਟਾਈ ਕਿ ਬੀ ਜੇ ਪੀ ਦੀ ਸੁਬੇ ਅਤੇ ਕੇਂਦਰ ਵਿੱਚ ਸਰਕਾਰ ਹੋਣ ਦਾ ਫਾਇਆ ਲੈਂਦਿਆਂ ਕਮਲ ਸ਼ਰਮਾਂ ਨੂੰ ਫਿਰੋਜ਼ਪੁਰ ਵਿੱਚ ਘਟੋ ਘੱਟ ਇੱਕ ਵੱਡੀ ਉਦਯੋਗਿਕ ਇਕਾਈ ਵੀ ਮਨਜੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਆਰਥਿਕ ਤੌਰ ਤੇ ਪਛੜੇ ਇਸ ਜ਼ਿਲ੍ਹੇ ਦੇ ਨੌਜਵਾਨ ਵਰਗ ਨੂੰ ਰੋਜਗਾਰ ਮਿਲ ਸਕੇ। ਸੁਬਾਈ ਪ੍ਰਧਾਨ ਦਾ  ਆਪਣੇ ਅਹੁਦੇ ਤੇ  ਖਰ੍ਹਾ ਉਤਰਣ   ਦਾ ਸਿੱਧਾ ਫਾਇਦਾ ਬੀ ਜੇ ਪੀ ਨੂੰ ਵੋਟ  ਬੈਂਕ ਦੇ ਰੂਪ ਵਿਚ ਮਿਲਿਆ ਹੈ। ਅਕਾਲੀ ਦਲ ਬਾਦਲ ਦੀ ਬਹੁਲਤਾ ਵੋਟ ਬੈਂਕ ਵਾਲੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪਿਛਲੇ ਦੋ ਸਾਲਾਂ ਵਿਚ ਬੀ ਜੇ ਪੀ ਦਾ ਨਿੱਜੀ ਵੋਟ ਬੈਂਕ ਕਾਫੀ ਤੇਜੀ ਨਾਲ ਵਧਿਆ ਹੈ।

WRITTEN BY