ਚੰਡੀਗੜ੍ਹ, 5 ਜੂਨ (ਪੀ. ਟੀ.)- ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਵਿੰਗ ਦੀਆ ਸਮੁੂਹ ਅਹੁਦੇਦਾਰ ਸਹਿਬਾਨ, ਜਿਲਾਵਾਰ ਅਬਜਰਵਰਾਂ ਅਤੇ ਜਿਲਾ ਪ੍ਰਧਾਨਾ ਅਤੇ ਹੋਰ ਮਹੱਤਵਪੂੁਰਨ ਇਸਤਰੀ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਮਿਤੀ 9 ਜੂਨ, 2015 ਨੂੰ 12 ਵਜੇ ਮੀਟਿੰਗ ਹਾਲ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾ ਲਈ ਹੈ। ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਖਾਲਸੇ ਦੇ 350 ਸਾਲਾ ਸਥਾਪਨਾ ਦਿਵਸ ਦੇ ਮੌਕੇ ਤੇ ਹੋਣ ਵਾਲੇ ਪਹਿਲੇ ਦਿਨ 17 ਜੂਨ ਨੂੰ ਮਾਤਾ ਨਾਨਕੀ ਇਸਤਰੀ ਗੁਰਮਿਤ ਸੰਮੇਲਨ ਦੀ ਤਿਆਰੀਆਂ ਦਾ ਜਾਇਜਾ ਲਿਆ ਜਾਵੇਗਾ ਅਤੇ ਵੱਖ-ਵੱਖ ਇਸਤਰੀ ਆਗੁੂਆਂ ਦੀਆਂ ਇਸ ਸਬੰਧ ਵਿੱਚ ਡਿਉੂਟੀਆਂ ਲਗਾਈਆਂ ਜਾਣਗੀਆਂ। ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੀਆਂ ਸਮੂਹ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਹਿਬਾਨ ਬੀਬੀਆਂ ਨੂੰ ਇਸ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।



