Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਕੁਰੂਕਸ਼ੇਤਰ ਵਿਚ ਸੂਬੇ ਦੀ ਪਹਿਲੇ ਸੈਲਾਨੀ ਪੁਲਿਸ ਹੈਲਪ ਡੈਸਕ ਦਾ ਉਦਘਾਟਨ

Share this story

ਚੰਡੀਗੜ੍ਹ, 5 ਜੂਨ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਵਿਸ਼ਵ ਦੇ ਕੋਨੇ ਕੋਨੇ ਤੋਂ ਆਉਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਵਿਵਸਥਾ ਦੇ ਨਾਲ-ਨਾਲ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਸਹੀ ਮਾਰਗਦਰਸ਼ਨ ਵੀ ਕੀਤਾ ਜਾਵੇਗਾ। ਇਸ ਪਾਵਨ ਧਰਾ ਤੋਂ ਦੁਨੀਆ ਭਰ ਭਰ ਦੇ ਲੋਕਾਂ ਨੂੰ ਪ੍ਰੇਰਣਾ ਮਿਲੇਗੀ। ਇਸੇ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ ਸਰਕਾਰ ਕੁਰੂਕੇਸ਼ਤਰ ਨੂੰ ਸਭਿਆਚਾਰਕ ਰਾਜਧਾਨੀ ਦੇ ਵਜੋਂ ਵਿਕਸਿਤ ਕਰਨ ਦਾ ਕੰਮ ਕਰ ਰਹੀ ਹੈ।ਮੁੱਖ ਮੰਤਰੀ ਮਨੋਹਰ ਲਾਲ ਕਲ੍ਹ ਦੇਰ ਸ਼ਾਮ ਕੁਰੂਕੇਸ਼ਤਰ ਵਿਚ ਵਿਕਾਸ ਬੋਰਡ ਦੇ ਸਾਹਮਣੇ ਸੂਬੇ ਦੇ ਪਹਿਲੇ ਟੂਰਿਸਟ ਪੁਲਿਸ ਹੈਲਪ ਡੈਸਕ ਦਾ ਉਦਘਾਟਨ ਕਰਨ ਦੇ ਬਾਅਦ ਬੋਲ ਰਹੇ ਸਨ।

WRITTEN BY