Skip to content
Independent perspectives. Global stories.
BREAKING

ਮਾਨਸੂਨ ਨੇ ਦਿੱਤੀ ਕੇਰਲ ’ਚ ਦਸਤਕ

Share this story

ਨਵੀਂ ਦਿੱਲੀ, 5 ਜੂਨ (ਪੀ. ਟੀ.)- ਸਖ਼ਤ ਗਰਮੀ ਝੱਲ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਮਾਨਸੂਨ ਨੇ ਆਖ਼ਿਰਕਾਰ ਕੇਰਲ ‘ਚ ਦਸਤਕ ਦੇ ਦਿੱਤੀ ਹੈ। ਅੱਜ ਸਵੇਰੇ ਕੇਰਲ ਦੇ ਕਈ ਹਿੱਸਿਆਂ ‘ਚ ਚੰਗੀ ਬਾਰਿਸ਼ ਹੋਈ। ਇਸਦੇ ਅਗਲੇ ਇੱਕ ਮਹੀਨੇ ‘ਚ ਉੱਤਰ ਭਾਰਤ ਪੁੱਜਣ ਦੀ ਸੰਭਾਵਨਾ ਹੈ। ਬਾਰਿਸ਼ ਦਾ ਆਕਲਨ ਕਰਨ ਤੋਂ ਬਾਅਦ ਮੌਸਮ ਵਿਭਾਗ ਨੇ ਐਲਾਨ ਕਰ ਦਿੱਤਾ ਕਿ ਮਾਨਸੂਨ ਆ ਚੁੱਕਾ ਹੈ। 1 ਜੂਨ ਨੂੰ ਮਾਨਸੂਨ ਆਉਣਾ ਸੀ, ਲੇਕਿਨ 4 ਦਿਨ ਦੀ ਦੇਰੀ ਨਾਲ ਆਇਆ। ਜ਼ਿਕਰਯੋਗ ਹੈ ਕਿ ਇਸ ਵਾਰ ਗਰਮੀ ਵੀ ਰਿਕਾਰਡ ਤੋੜ ਪੈ ਰਹੀ ਹੈ। ਅਜਿਹੇ ‘ਚ ਲੋਕਾਂ ਨੂੰ ਇੰਤਜ਼ਾਰ ਰਹੇਗਾ ਕਿ ਬਾਰਿਸ਼ ਦੀਆਂ ਬੂੰਦਾਂ ਛੇਤੀ ਉਨ੍ਹਾਂ ਦੇ ਇਲਾਕੇ ‘ਚ ਵੀ ਪੈਣ।

WRITTEN BY