ਨਵੀਂ ਦਿ¤ਲੀ, 28 ਮਈ (ਪੀ. ਟੀ.)- ਸੀਬੀਐਸਈ ਦੀ 10ਵੀ ਬੋਰਡ ਪ੍ਰੀਖਿਆ ‘ਚ 97. 32 ਫ਼ੀਸਦੀ ਪ੍ਰੀਖਿਆਰਥੀ ਪਾਸ ਹੋਏ ਤੇ ਲੜਕੀਆਂ ਦਾ ਪ੍ਰਦਰਸ਼ਨ ਇ¤ਕ ਵਾਰ ਫਿਰ ਲੜਕਿਆਂ ਤੋਂ ਬਿਹਤਰ ਰਿਹਾ। ਕੁਲ 97. 82 ਫ਼ੀਸਦੀ ਲੜਕੀਆਂ ਪਾਸ ਹੋਈਆਂ ਜਦ ਕਿ ਲੜਕੇ 96. 98 ਫੀਸਦੀ ਪਾਸ ਹੋਏ। ਸੀਬੀਐਸਈ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 2014 ‘ਚ 10ਵੀ ਬੋਰਡ ਪ੍ਰੀਖਿਆ ‘ਚ 98. 87 ਫ਼ੀਸਦੀ ਵਿਦਿਆਰਥੀ ਪਾਸ ਹੋਏ ਸਨ। ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਪਾਸ ਫ਼ੀਸਦੀ ‘ਚ ਕਮੀ ਦਰਜ ਕੀਤੀ ਗਈ ਹੈ। 2015 ‘ਚ 10ਵੀ ਬੋਰਡ ਪਰੀਖਿਆ ‘ਚ 97. 82 ਫ਼ੀਸਦੀ ਲੜਕੀਆਂ ਪਾਸ ਹੋਈਆਂ ਜਦੋਂ ਕਿ ਲੜਕਿਆਂ ਦਾ ਪਾਸ ਫ਼ੀਸਦੀ 96. 98 ਦਰਜ ਕੀਤਾ ਗਿਆ।