May 1, 2026 9:10 am

..ਭਾਰਤ ਸਰਕਾਰ ਦੀ ਕਾਰਗੁਜ਼ਾਰੀ ਦੇ ਸਾਲ ਦਾ ਲੇਖਾਜੋਖਾ ਸਮਾਗਮ ਮਨਾਇਆ

ਨਿਊਜਰਸੀ, 27 ਮਈ (ਗਿੱਲ)- ਅਮਰੀਕਾ ਸਥਿਤ ਭਾਰਤੀਆਂ ਵੱਲ ਕੇਂਦਰ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਸਬੰਧੀ ਇੱਕ ਵਿਸ਼ਾਲ ਸਮਾਗਮ ਨਿਊਜਰਸੀ ਦੇ ਐਲਬਰਟ ਪੈਲਸ ਵਿਖੇ ਆਤਮਾ ਸਿੰਘ ਕੁਆਰਡੀਨੇਟਰ ਓਵਰਸੀਜ਼ ਬੀਜੇਪੀ ਫਰੈਂਡਜ਼ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਕੇਂਦਰੀ ਮੰਤਰੀ ਹਰਸ਼ਵਰਧਨ ਨੇ ਸ਼ਮੂਲੀਅਤ ਕੀਤੀ। ਜਿੱਥੇ ਉਨ੍ਹਾਂ ਦੇ ਸਵਾਗਤ ਵਿੱਚ ਵੱਖ-ਵੱਖ ਅਮਰੀਕੀ ਸਟੇਟਾਂ ਤੋਂ ਅਹੁਦੇਦਾਰਾਂ ਅਤੇ ਨੁਮਾਇੰਦਿਆਂ ਵੱਲੋਂ ਹਿੱਸਾ ਲਿਆ ਗਿਆ ਉ¤ਥੇ ਮੈਟਰੋਪੁਲਿਟਨ ਤੋਂ ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਸਿੰਘ ਰਹੇਜਾ, ਬਲਜਿੰਦਰ ਸਿੰਘ ਸ਼ੰਮੀ ਅਮਰੀਕਾ ਦੇ ਕੋ ਕਨਵੀਨਰ ਪੰਜਾਬੀ ਕਮਿਊਨਿਟੀ ਅਤੇ ਫਰੈਂਡਜ਼ ਆਫ ਭਾਰਤੀ ਜਨਤਾ ਪਾਰਟੀ ਸ. ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਪੂਰਾ ਜੱਥਾ ਸ਼ਾਮਿਲ ਹੋਇਆ।

ਗੌਰਤਲਬ ਹੈ ਕਿ ਇਸ ਡੈਲੀਗੇਟ ਜੱਥੇ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਹੁੰਦਲ, ਮੀਡੀਆ ਡਾਇਰੈਕਟਰ ਸੁਖਪਾਲ ਸਿੰਘ ਧਨੋਆ ਅਤੇ ਡਾ. ਸੁਰਿੰਦਰ ਸਿੰਘ ਗਿੱਲ ਵੀ ਸ਼ਾਮਿਲ ਹੋਏ। ਮੂਲ ਰੂਪ ਵਿੱਚ ਸਭ ਤੋਂ ਪਹਿਲਾਂ ਇਸ ਡੈਲੀਗੇਟ ਨੇ ਕੇਂਦਰੀ ਮੰਤਰੀ ਨੂੰ ਦਿੱਲੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਸਬੰਧੀ ਪੁੱਛਿਆ ਅਤੇ ਪ੍ਰਵਾਸੀਆਂ ਨੂੰ ਅੰਬੈਸੀ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਕੇਂਦਰ ਦੀ ਨੀਤੀ ਨੂੰ ਸਪੱਸ਼ਟ ਕਰਨ ਦਾ ਜ਼ਿਕਰ ਕੀਤਾ। ਭਾਵੇਂ ਉਨ੍ਹਾਂ ਦਾ ਰਵੱਈਆ ਸਾਰਥਕ ਅਤੇ ਭਰੋਸੇ ਵਾਲਾ ਸੀ ਪਰ ਉਨ੍ਹਾਂ ਕਿਹਾ ਕਿ ਅਜੇ ਸਮੇਂ ਦੀ ਹੋਰ ਲੋੜ ਹੈ ਕਿਉਂਕਿ ਇਹ ਮਾਮਲੇ ਕਾਫੀ ਉਲਝਾਇਆ ਗਿਆ ਹੈ ਅਤੇ ਲੀਹ ’ਤੇ ਲਿਆਉਣ ਲਈ ਢੁਕਵੇਂ ਕਦਮ ਚੁੱਕੇ ਗਏ ਹਨ ਜਿਨ੍ਹਾਂ ਦੇ ਨਤੀਜੇ ਜਲਦੀ ਸਾਹਮਣੇ ਲਿਆਂਦੇ ਜਾਣਗੇ।
ਕੇਂਦਰੀ ਮੰਤਰੀ ਨੇ ਬਹੁਤ ਹੀ ਸੁਲਝੇ ਢੰਗ ਨਾਲ ਕੇਂਦਰ ਦੀਆਂ ਕਾਰਗੁਜ਼ਾਰੀਆਂ ਅਤੇ ਵਿਕਾਸ ਕੰਮ ਦਾ ਲੇਖਾ ਪ੍ਰਵਾਸੀਆਂ ਦੇ ਸਾਹਮਣੇ ਰੱਖਿਆ ਪਰ ਅਜੇ ਬਹੁਤ ਕੁਝ ਹੋਣਾ ਬਾਕੀ ਹੈ ਜਿਸ ਲਈ ਸਮੇਂ ਦੀ ਲੋੜ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਵਿਚਕਾਰ ਤਾਂ ਹੀ ਭਵਿੱਖ ਵਿੱਚ ਹਾਜ਼ਰ ਹੋਵਾਂਗੇ ਜੇਕਰ ਕੁਝ ਕਰਾਂਗੇ। ਉਨ੍ਹਾਂ ਕਿਹਾ ਕਿ ਅੰਬੈਸੀ ਵਿਰੁੱਧ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਸੀਂ ਹਾਟਲਾਈਨ ਦੀ ਵਿਵਸਥਾ ਕਰਨ ਜਾ ਰਹੇ ਹਾਂ ਜਿਹੜੀ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਰਾਹੀਂ ਹੋਵੇਗੀ। ਪੰਜਾਬੀਆਂ ਅਤੇ ਪੰਜਾਬੀ ਪ੍ਰਤੀ ਆ ਰਹੀਆਂ ਮੁਸ਼ਕਿਲਾਂ ਸਬੰਧੀ ਵੀ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਪਰ ਉਲਝੀ ਤਾਣੀ ਨੂੰ ਸੁਲਝਾਉਣ ਲਈ ਅਸੀਂ ਉਤਸੁਕਤਾ ਨਾਲ ਕੰਮ ਕਰ ਰਹੇ ਹਾਂ। ਸਮੁੱਚੇ ਤੌਰ ’ਤੇ ਫੈਸਲਾ ਹੋਇਆ ਕਿ ਜਿਨ੍ਹਾਂ ਮੰਗਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੈਮੋਰੰਡਮ ਦਿੱਤਾ ਗਿਆ ਸੀ ਉਸ ਸਬੰਧੀ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾਵੇ ਅਤੇ ਇਨ੍ਹਾਂ ਸਬੰਧੀ ਸਮੇਂ-ਸਮੇਂ ਹਰੇਕ ਅਮਰੀਕਾ ਆਉਣ ਵਾਲੇ ਮੰਤਰੀ ਤੋਂ ਪੁੱਛਿਆ ਜਾਵੇ ਕਿ ਉਨ੍ਹਾਂ ਮੰਗਾਂ ’ਤੇ ਕੀ ਫੈਸਲਾ ਹੋਇਆ ਹੈ। ਕੇਂਦਰੀ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਅਸੀਂ ਸਿੱਖ ਭਰਾਵਾਂ ਤੋਂ ਬਗੈਰ ਅਧੂਰੇ ਹਾਂ ਉਨ੍ਹਾਂ ਦੀ ਬਹਾਦਰੀ ਅਤੇ ਕਾਰਗੁਜ਼ਾਰੀ ਅੱਗੇ ਸਾਡਾ ਹਮੇਸ਼ਾ ਹੀ ਸਿਰ ਝੁਕਦਾ ਹੈ। ਉਨ੍ਹਾਂ ਵਫਦ ਨੂੰ ਭਰੋਸਾ ਦਿੱਤਾ ਕਿ ਸਿੱਖਾਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨਿਤ ਕਰਨ ਲਈ ਪੂਰੀ ਵਾਹ ਲਗਾਵਾਂਗਾ ਅਤੇ ਭਰੋਸਾ ਦਿੱਤਾ ਕਿ ਇਸ ਸਬੰਧੀ ਢੁਕਵੇਂ ਮਾਹੌਲ ਨੂੰ ਵੀ ਸਿਰਜਿਆ ਜਾਵੇਗਾ। ਅਖੀਰ ਵਿੱਚ ਜੱਸੀ ਸਿੰਘ ਨੇ ਧੰਨਵਾਦ ਕੀਤਾ।

Send this to a friend