ਤਪਾ ਮੰਡੀ, 27 ਮਈ (ਖੁਸ਼ਦੀਪ ਗਰਗ, ਰੋਬਿਨ ਗੋਇਲ)- ਸਥਾਨਕ ਸਬ ਡਵੀਜਨਲ ਹਸਪਤਾਲ ਵਿੱਖੇ ਆਪਣੀ ਵਧੀਆ ਸੇਵਾ ਨਿਭਾ ਰਹੇ ਦਿਲ, ਛਾਤੀ ਅਤੇ ਸੂਗਰ ਦੇ ਮਾਹਰ ਡਾਕਟਰ ਪਕੰਜ ਖੰਨਾ (ਐਮ ਡੀ ਮੈਡੀਸਨ) ਦੀ ਮੁੜ ਹਫਤਾਵਰੀ ਪੱਕੀ ਡਿਊਟੀ ਲਗਾਏ ਜਾਣ ਤੇ ਸਮੂਹ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਕੁਝ ਕ ਦਿਨ ਪਹਿਲਾ ਸੰਬੰਧਤ ਮਹਿਕਮੇ ਵੱਲੋ ਡਾਕਟਰ ਖੰਨਾ ਦੀ ਡਿਊਟੀ ਤਿੰਨ ਦਿਨ (ਸੋਮਵਾਰ, ਬੁੱਧਵਾਰ, ਸ਼ੁੱਕਰਵਾਰ) ਸਿਵਿਲ ਹਸਪਤਾਲ ਤਪਾ ਅਤੇ ਤਿੰਨ ਦਿਨ (ਮੰਗਲਵਾਰ, ਵੀਰਵਾਰ, ਸ਼ਨੀਵਾਰ) ਸਿਵਿਲ ਹਸਪਤਾਲ ਬਰਨਾਲਾ ਵਿੱਖੇ ਲਗਾ ਦਿੱਤੀ ਗਈ ਸੀ ਜਿਸ ਕਾਰਨ ਮਰੀਜਾਂ ਨੂੰ ਕਈ ਮੁਸ਼ਿਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਮਰੀਜਾਂ ਨੂੰ ਆ ਰਹੀਆਂ ਦਿੱਕਤਾ ਅਤੇ ਸ਼ਹਿਰ ਵਾਸੀਆਂ ਨੂੰ ਡਾਕਟਰੀ ਸਹੂਲਤਾ ਪ੍ਰਤੀ ਜਾਪਦੀ ਕਮੀ ਨੂੰ ਦੇਖਦਿਆ ਸ਼ਹਿਰ ਦੀ ਸਮਾਜਸੇਵੀ ਸੰਸੰਥਾ ਮਿੰਨੀ ਸਹਾਰਾ ਵੈਲਫੇਅਰ ਕਲੱਬ ਤਪਾ ਸਮੇਤ ਸ਼ਹਿਰ ਦੇ
ਪੱਤਵੰਤੇ ਸੱਜਣਾ ਨੇ ਇਸ ਸੰਬੰਧੀ ਹਲਕਾ ਇੰਚਾਰਜ ਸ੍ਰ ਦਰਵਾਰਾ ਸਿੰਘ ਗੁਰੂ ਨੂੰ ਡਾਕਟਰ ਪਕੰਜ ਖੰਨਾ ਦੀ ਮੁੜ ਹਫਤਾਵਰੀ ਡਿਊਟੀ ਤਪਾ ਸਿਵਿਲ ਹਸਪਤਾਲ ਵਿੱਖੇ ਲਗਾਉਣ ਲਈ ਬੇਨਤੀ ਕੀਤੀ ਅਤੇ ਮੰਗ ਪੱਤਰ ਦਿੱਤਾ ਜਿਸਦੇ ਹੱਲ ਲਈ ਹਲਕਾ ਇੰਚਾਰਜ ਸ੍ਰ ਗੁਰੂ ਨੇ ਤੁਰੰਤ ਸਿਹਤ ਮੰਤਰੀ ਸੁਰਜੀਤ ਸਿੰਘ ਜਿਆਣੀ ਨਾਲ ਗੱਲਬਾਤ ਕੀਤੀ ਅਤੇ ਡਾਕਟਰ ਖੰਨਾ ਦੀ ਡਿਉਟੀ ਪੱਕੇ ਤੌਰ ਤੇ ਸਿਵਿਲ ਹਸਪਤਾਲ ਤਪਾ ਵਿੱਖੇ ਲਾਉਣ ਲਈ ਕਿਹਾ। ਇਸ ਦੌਰਾਨ ਹਲਕਾ ਇੰਚਾਰਜ ਦਰਵਾਰਾ ਸਿੰਘ ਗੁਰੂ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਡਾਕਟਰ ਖੰਨਾ ਦੀ ਡਿਊਟੀ ਤਪਾ ਵਿੱਖੇ ਮੁੜ ਲਗਵਾਉਣ ਦਾ ਭਰੋਸਾ ਦਵਾਉਦਿਆ ਕਿਹਾ ਕਿ ਹਸਪਤਾਲ ਅੰਦਰ ਜਲਦ ਹੀ ਡਾਕਟਰਾਂ ਦੀ ਘਾਟ ਨੂੰ ਪੁਰਾਂ ਕੀਤਾ ਜਾਵੇਗਾ ਅਤੇ ਹਸਪਤਾਲ ਅੰਦਰ ਅਲਟਰਾਸਾਉਂਡ, ਪੋਸਟਮਾਰਟਮ ਰੂਪ ਸਮੇਤ ਸਭ ਸਹੁਲਤਾਂ ਮੌਜੂਦ ਹੋਣਗੀਆਂ। ਸ਼ਹਿਰ ਵਾਸੀਆਂ ਦੀ ਡਾਕਟਰ ਖੰਨਾ ਪ੍ਰਤੀ ਪੂਰਜੋਰ ਮੰਗ ਨੂੰ ਦੇਖਦਿਆ ਸਿਹਤ ਮਹਿਕਮੇ ਵੱਲੋ ਉਹਨਾ ਦੀ ਨਿਯੁਕਤੀ ਮੁੜ ਸਿਵਿਲ ਹਸਪਤਾਲ ਤਪਾ ਵਿੱਖੇ ਕਰ ਦਿੱਤੀ ਗਈ ਹੈ ਜਿਸਨੂੰ ਲੈਕੇ ਸਮੂਹ ਸ਼ਹਿਰ ਵਾਸੀਆਂ, ਸਮਾਜ ਸੇਵੀ ਸੰਸੰਥਾਵਾਂ ਅਤੇ ਪੱਤਵੰਤੇ ਸੱਜਣਾ ਦੇ ਚੇਹਰਿਆ ਤੇ ਰੋਣਕ ਆਪਣਾ ਰੰਗ ਦਿਖਾੳਂਦੀ ਨਜਰ ਆਉਣ ਲੱਗੀ। ਇਸ ਮੌਕੇ ਸ਼ਹਿਰ ਦੇ ਮਿੰਨੀ ਸਹਾਰਾ ਕਲੱਬ ਦੇ ਅਹੁਦੇਦਾਰ ਧਰਮਪਾਲ ਸ਼ਰਮਾ, ਭੂਸ਼ਨ ਘੜੈਲਾ,ਪਵਨ ਕੁਮਾਰ ਬਤਾਰਾ, ਪ੍ਰਦੀਪ ਗੁਪਤਾ,ਪ੍ਰਵੀਨ ਘੁੰਨਸ, ਰਾਜੂ ਮੌੜ, ਮਦਨ ਲਾਲ ਘੜੈਲਾ, ਮੱਖਣ ਲਾਲ, ਗਿਆਨ ਚੰਦ, ਤਰਲੋਚਣ ਬਾਂਸਲ, ਨਾਗਰ ਸਿੰਘ ਨਾਗੋ, ਰਾਕੇਸ਼ ਕੁਮਾਰ ਟੋਨਾ ਮੈਂਬਰ ਕੰਜਿਉਮਰ ਫੋਰਮ ਬਰਨਾਲਾ ਆਦਿ ਸਮੇਤ ਸਮੂਹ ਮੰਡੀ ਨਿਵਾਸੀਆਂ ਨੇ ਹਲਕਾ ਇੰਚਾਰਜ ਸ ੍ਰਦਰਵਾਰਾ ਸਿੰਘ ਗੁਰੂ, ਸਿਹਤ ਮੰਤਰੀ ਸੁਰਜੀਤ ਸਿੰਘ ਜਿਆਣੀ ਦਾ ਕੋਟਿ ਕੋਟਿ ਧੰਨਵਾਦ ਕੀਤਾ। ਇਸ ਮੌਕੇ ਹਲਕਾ ਇੰਚਾਰਜ ਸ੍ਰ ਦਰਵਾਰ ਸਿੰਘ ਗੁਰੂ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ਼ ਦਵਾਉਂਦੇ ਹੋਏ ਕਿਹਾ ਕਿ ਆਉਂਦੇ ਕੁਝ ਦਿਨਾ ਵਿੱਚ ਹੀ ਹਸਪਤਾਲ ਅੰਦਰਲੀਆ ਕਮੀਆ ਅਤੇ ਡਾਕਟਰਾ ਦੀ ਘਾਟ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।