ਗਰੇਵਸ਼ਾਮ ਕੌਂਸਲ ਜਲੰਧਰ ਵਿਖੇ ਇਕ ਸਾਂਝਾ ਕੇਂਦਰ ਸਥਾਪਤ ਕਰੇਗੀ
ਜਲੰਧਰ/ਚੰਡੀਗੜ੍ਹ 27 ਮਈ- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਦੇ ਸੱਦੇ ਤੇ ਅੱਜ ਗਰੇਵਸ਼ਾ ਯੂ.ਕੇ ਦੇ ਪ੍ਰਸਿੱਧ ਸਾਬਕਾ ਮੇਅਰ ਸ੍ਰੀ ਤਨਮਨਜੀਤ ਸਿੰਘ ਢੇਸੀ ਵਲੋਂ ਅੱਜ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਦੋਰਾ ਕੀਤਾ। ਆਪਣੇ ਦੋੌਰੇ ਦੋਰਾਨ ਸ੍ਰੀ ਢੇਸੀ ਨੇ ਸਪੀਕਰ ਨੂੰ ਦੱਸਿਆ ਕਿ ਗਰੇਵਸ਼ਾਮ ਕੌਂਸਲ ਜਲੰਧਰ ਵਿਖੇ ਇਕ ਸਾਂਝਾ ਕੇਂਦਰ ਸਥਾਪਤ ਕਰਕੇ ਵਪਾਰ, ਸਭਿਆਚਾਰ, ਖੇਡਾਂ ਅਤੇ ਇਹਨਾਂ ਸ਼ਹਿਰਾਂ ਵਿਚਕਾਰ ਹੋਰ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਇਛੁੱਕ ਹੈ ਜਿਸ ਨਾਲ ਯੂ.ਕੇ ਅਤੇ ਪੰਜਾਬ ਵਿਚਕਾਰ ਦੁਵੱਲੇ ਮਜ਼ਬੂਤ ਸਬੰਧ ਸਥਾਪਤ ਹੋਣਗੇ। ਸ. ਅਟਵਾਲ ਨੇ ਉਹਨਾਂ ਵਲੋ ਯੂ.ਕੇ ਵਿਚ ਭਾਰਤੀਆਂ ਦੀ ਨਿਰਸਵਾਰਥ ਮਦਦ ਕਰਨ ਲਈ ਉਹਨਾਂ ਦੀ ਪ੍ਰਸੰਸਾ ਕੀਤਾ। ਇਸ ਮੋਕੇ ਡਾ ਅਟਵਾਲ ਨੇ ਸ੍ਰੀ ਢੇਸੀ
ਦੇ ਪੰਜਾਬ ਵਿਧਾਨ ਸਭਾ ਆਉਣ ਤੇ ਉਹਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਮੈਂਬਰ ਐਸ.ਜੀ.ਪੀ.ਸੀ ਪਰਮਜੀਤ ਸਿੰਘ ਰਾਏਪੁਰ, ਸ਼੍ਰੋਮਣੀ ਅਕਾਲੀ ਦਲ ਦੇ ਆਗੁਆਂ ਵਿਚ ਜਸਵੰਤ ਸਿੰਘ ਭੁੱਲਰ ਅਤੇ ਜਸਵੰਤ ਸਿੰਘ ਛੱਪਾ, ਬਲਜੀਤ ਸਿੰਘ ਸੈਣੀ ਅਤੇ ਅਵਤਾਰ ਸਿੰਘ ਸਕਰੌਦੀ ਹਾਜ਼ਰ ਸਨ।”’