April 29, 2026 2:14 pm

ਐੱਸ ਐੱਸ ਏ ਰਮਸਾ ਅਧਿਆਪਕ ਯੂਨੀਅਨ ਨੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਦਿੱਤਾ ਮੰਗ ਪੱਤਰ

ਸ੍ਰੀ ਅਨੰਦਪੁਰ ਸਾਹਿਬ, 26 ਮਈ (ਦਵਿੰਦਰਪਾਲ ਸਿੰਘ/ਅੰਕੁਸ਼)- ਅੱਜ ਇੱਥੇ ਆਮ ਆਦਮੀ ਪਾਰਟੀ ਦੀ ਹੋਈ ਕਾਨਫਰੰਸ ਉਪਰੰਤ ਐਸ ਐਸ ਏ ਰਮਸਾ ਯੂਨੀਅਨ ਰੂਪਨਗਰ ਇਕਾਈ ਦੇ ਮੈਂਬਰ ਲੋਕ ਸਭਾ ਮੈਬਰ ਭਗਵੰਤ ਮਾਨ ਨੂੰ ਮਿਲੇ ਤੇ ਉਹਨਾ ਨੇ ਆਪਣੀ ਰੈਗੁਲਰ ਕਰਨ ਸਬੰਧੀ ਮੰਗ ਪੱਤਰ ਸਂੋਪਿਆ ਤੇ ਆਪਣੀਆ ਮੰਗਾ ਸਬੰਧੀ ਦਸੱਤਾਵੇਜ ਵੀ ਲੋਕ ਸਭਾ ਮੈਬਰ ਨੂੰ ਦਿੱਤੇ।ਐਸ ਐਸ ਏ ਰਮਸਾ ਯੂਨੀਅਨ ਅਧਿਆਪਕ ਯੂਨੀਅਨ ਪੰਜਾਬ ਲੱਗਭਗ 7 ਸਾਲਾ ਤੋ ਆਪਣੇ ਰੈਗੁਲਰ ਦੀ ਮੰਗ ਨੂੰ ਲੇ ਕੇ ਪੰਜਾਬ ਸਰਕਾਰ ਵਿਰੁੱਧ ਸ਼ਘਰੰਸ਼ ਕਰ ਰਹੀ ਹੈ। ਪਰੰਤੂ ਸਰਕਾਰ ਵਲੋਂ ਇਹਨਾ ਨੂੰ ਕੇਵਲ ਲਾਰੇ ਹੀ ਦਿੱਤੇ ਜਾ ਰਹੇ ਹਨ। ਜਨਰਲ ਸਕੱਤਰ ਸੁਰਜੀਤ ਸਿੰਘ ਕੈਂਥ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਐਸ ਐਸ ਏ ਰਮਸਾ ਯੂਨੀਅਨ ਦੀ ਭਰਤੀ ਰੈਗੁਲਰ ਅਧਿਆਪਕਂਾ ਵਾਂਗ ਕਰਨ ਲਈ ਕਿਹਾ ਸੀ ਪਰੰਤੂ ਪੰਜਾਬ ਸਰਕਾਰ ਵਖਰਾ ਡੈਕੋਰੇਟ ਕਰਵਾ ਕੇ ਉਪੋਰਕਤ ਭਰਤੀ ਕੀਤੀ ਇਸ ਸਬੰਧ ਵਿੱਚ ਜ

ਰੂਰੀ ਦਸੱਤਾਵੇਜ ਯੂਨੀਅਨ ਵੱਲੋ ਲੋਕ ਸਭਾ ਮੈਬਰ ਭਗਵੰਤ ਮਾਨ ਨੂੰ ਦਿੱਤੇ ਇਸ ਮੌਕੇ ਲੋਕ ਸਭਾ ਮੈਬਰ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ਨੂੰ ਲੋਕ ਸਭਾ ਵਿੱਚ ਉਠਾਉਣਗੇ ਅਤੇ ਉਹਨਾ ਕਿਹਾ ਕਿ ਇਸ ਸਬੰਧ ਵਿੱਚ ਕੇਦਰੀ ਮੰਤਰੀ ਸੁਕਰਿਤੀ ਇਰਾਨੀ ਨੂੰ ਵੀ ਮਿਲਣਗੇ। ਇਸ ਮੌਕੇ ਸੁਖਜੀਤ ਸਿੰਘ ਕੈਂਥ, ਸਟੇਟ ਕਮੇਟੀ ਮੈਬਰ ਕਮਲ ਸੈਂਗਲ,ਜਤਿੰਦਰ ਕੋਸ਼ਲ, ਪਰਵੀਨ ਸ਼ਰਮਾ,ਸੁਖਵਿੰਦਰ ਸਿੰਘ ਜੱਜਰ, ਕੁਲਵੰਤ ਸਿੰਘ, ਅਵਤਾਰ ਸਿੰਘ  ਆਦਿ ਹਾਜਰ ਸਨ।

ਮੈਨੇਜਰ ਜਗਤਾਰ ਸਿੰਘ ਵੱਲੋਂ ਸੰਗਤਾਂ ਦੀ ਸਹੂਲਤ ਲਈ ਕੀਤੇ ਯੋਗ ਪ੍ਰਬੰਧ ਸ਼ਲਾਘਾਯੋਗ : ਸੰਤ ਚਰਨਜੀਤ ਸਿੰਘ ਜੱਸੋਵਾਲ
ਅੰਮ੍ਰਿਤਸਰ, 26 ਮਈ (ਜੈਦੀਪ ਸਿੰਘ ਜਿੰਮੀ)- ਭਾਈ ਲਾਲੋ ਜੀ ਇੰਟਰਨੈਸ਼ਨਲ ਸੰਤ ਸਮਾਜ ਦੇ ਮੁੱਖੀ ਅਤੇ ਨੋਮੀਨੇਟ ਮੈਂਬਰ ਸ਼੍ਰੌਮਣੀ ਕਮੇਟੀ ਸੰਤ ਚਰਨਜੀਤ ਸਿੰਘ ਜੱਸੋਵਾਲ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁ. ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਪਹੁੰਚੇ । ਜਿੱਥੇ ਸੰਤ ਚਰਨਜੀਤ ਸਿੰਘ ਨੂੰ ਵਿਸ਼ੇਸ ਤੌਰ ’ਤੇ ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਜਗਤਾਰ ਸਿੰਘ ਤੇ ਪ੍ਰਬੰਧਕਾਂ ਵਲੋਂ ਸਿਰਪਾੳ ਦੀ ਬਖਸ਼ਿਸ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਤ ਚਰਨਜੀਤ ਸਿੰਘ ਜੀ ਨੇ ਚਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਵੀ ਲਿਆ । ਜਿੱਥੇ ਮੈਨੇਜਰ ਜਗਤਾਰ ਸਿੰਘ ਜੀ ਨੇ ਪ੍ਰਬੰਧ ਨੂੰ ਸਹੀਂ ਚਲਾਉਣ ਦੇ ਲਈ ਆ ਰਹੀਆਂ ਕਮੀਆਂ ਨੂੰ ਸੰਤ ਚਰਨਜੀਤ ਸਿੰਘ ਜੀ ਦੇ ਧਿਆਨ ਵਿਚ ਲਿਆਂਦਾ । ਮੈਨੇਜਰ ਜਗਤਾਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਕੜਾਹ ਪ੍ਰਸਾਦਿ ਦੀ ਦੇਗ ਵੀ ਦਰਬਾਰ ਦੇ ਅੰਦਰ ਹੀ ਵਰਤਾਈ ਜਾਂਦੀ ਸੀ । ਜਿਸ ਕਰਕੇ ਦਰਬਾਰ ਅੰਦਰ ਮੱਖੀਆਂ ਬਹੁਤ ਜਮ੍ਹਾਂ ਹੋ ਜਾਂਦੀਆਂ ਸਨ, ਜਿਸ ਨੂੰ ਮੈਨੇਜਰ ਸਾਹਿਬ ਵਲੋਂ ਸਮੁੱਚੇ ਢੰਗ ਨਾਲ ਬਾਹਰ ਨਵਾਂ ਸ਼ੈਡ ਬਣਵਾ ਕੇ ਕੜਾਹ ਪ੍ਰਸਾਦਿ ਦੀ ਦੇਗ ਸੰਗਤ ਨੂੰ ਵਰਤਾਉਣ ਦਾ ਯੋਗ ਪ੍ਰਬੰਧ ਕੀਤਾ ਗਿਆ । ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ਲਈ ਸਕੂਟਰ ਮੋਟਰਸਾਈਕਲ ਲਾਉਣ ਲਈ ਕੋਈ ਯੋਗ ਪ੍ਰਬੰਧ ਨਹੀਂ ਸੀ ਨਾਂ ਹੀ ਕੋਈ ਜ਼ਿੰਮੇਵਾਰੀ ਸੀ । ਜਦੋਂ ਕਿ ਸੰਗਤ ਨੇ ਕਈ ਵਾਰੀ ਕਿਹਾ ਕਿ ਰਸਤੇ ਵਿਚ ਮੋਟਰਸਾਈਕਲ ਲੱਗੇ ਹੋਣ ਕਰਕੇ ਲੰਘਣ ਵਿਚ ਕਾਫੀ ਮੁਸ਼ਕਿਲ ਪੈਂਦਾ ਹੁੰਦੀ ਸੀ । ਉਹ ਵੀ ਮੈਨੇਜਰ ਸਾਹਿਬ ਨੇ ਸੰਤ ਬਾਬਾ ਚਰਨਜੀਤ ਸਿੰਘ ਜੀ ਦੀ ਹਾਜ਼ਰੀ ਵਿਚ ਮੌਕੇ ਤੇ ਹੀ ਤਿੰਨ ਸੇਵਾਦਾਰਾਂ ਦੀ ਡਿਊਟੀ ਲਗਾ ਕੇ ਸਕੂਟਰ ਸਟੈਡ ਦਾ ਪ੍ਰਬੰਧ ਕਰਦੇ ਹੋਏ ਪਰਚੀ ਕੱਟਣ ਦਾ ਉਦਘਾਟਨ ਬਾਬਾ ਜੀ ਪਾਸੋਂ ਹੀ ਕਰਵਾਇਆ ਗਿਆ । ਜਿਸ ਨਾਲ ਸੰਗਤਾਂ ਨੇ ਮੈਨੇਜਰ ਅਤੇ ਬਾਬਾ ਜੀ ਦਾ ਧੰਨਵਾਦ ਕੀਤਾ । ਹੋਰ ਸੰਗਤਾਂ ਲਈ ਨਵੇਂ ਮੈਟ ਵੀ ਵਿਛਾਏ ਗਏ । ਅੱਗੇ ਸੰਤ ਚਰਨਜੀਤ ਸਿੰਘ ਜੀ ਨੂੰ ਮੈਨੇਜਰ ਜਗਤਾਰ ਸਿੰਘ ਨੇ ਦੱਸਿਆ ਕਿ ਗੁਰੁ ਕੇ ਲੰਗਰ ਵਾਸਤੇ ਅੱਜ ਤੋਂ ਪਹਿਲਾਂ ਕਣਕ ਵੀ ਮੁੱਲ ਹੀ ਖ੍ਰੀਦਣੀ ਪੈਂਦੀ ਸੀ । ਸੰਤ ਚਰਨਜੀਤ ਸਿੰਘ ਜੀ ਦੇ ਕਹਿਣ ਤੇ ਮੈਨੇਜਰ ਜਗਤਾਰ ਸਿੰਘ ਨੇ ਕਣਕ ਦੀ ਸੇਵਾ ਲਈ ਬੈਨਰ ਬਣਵਾ ਕੇ ਲਗਾਉਣ ਤੇ ਪਹਿਲੇ ਦਿਨ ਹੀ 25 ਕੁਇੰਟਲ ਸੇਵਾ ਇੱਕਠੀ ਹੋ ਗਈ । ਸੰਤ ਚਰਨਜੀਤ ਸਿੰਘ ਜੀ ਨੇ ਥੋੜੇ ਹੀ ਦਿਨ੍ਹਾਂ ਅੰਦਰ ਮੈਨੇਜਰ ਜਗਤਾਰ ਸਿੰਘ ਦੀਆਂ ਗੁਰੁ ਘਰ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਵੇਖਦੇ ਹੋਏ ਬੇਹੱਦ ਸ਼ਲਾਘਾ ਕੀਤੀ ਅਤੇ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ, ਸੰਤ ਚਰਨਜੀਤ ਸਿੰਘ ਜੀ ਨੇ ਮੈਨੇਜਰ ਜਗਤਾਰ ਸਿੰਘ ਦੀਆਂ ਚੰਗੀਆਂ ਸੇਵਾਵਾਂ ਤੋਂ ਸਮੂਹ ਮੈਨੇਜਮੈਂਟ ਨੂੰ ਗੁਰੁ ਘਰ ਪ੍ਰਤੀ ਇਸੇ ਤਰ੍ਹਾਂ ਵਧ ਚੜ੍ਹ ਕੇ ਸੇਵਾ ਕਰਨ ਤੋਂ ਚੰਗੀ ਸੇਧ ਲੈਣ ਦੀ ਪ੍ਰੇਣਨਾ ਕੀਤੀ । ਇਸ ਮੌਕੇ ਉਨ੍ਹਾਂ ਨਾਲ ਅਮਰ ਖਾਲਸਾ ਫਾਉਂਡੇਸ਼ਨ ਦੇ ਕੌਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਬਾਬਾ ਜੰਗ ਬਹਾਦਰ ਸਿੰਘ ਨਵਾਂ ਸ਼ਹਿਰ, ਭਾਈ ਗੁਰਮੁਖ ਸਿੰਘ, ਜਥੇ. ਬਲਜਿੰਦਰ ਸਿੰਘ ਤਾਜੋਵਾਲ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Send this to a friend