May 1, 2026 3:46 am

ਕੇਂਦਰ ਦੇ ਨੋਟੀਫਿਕੇਸ਼ਨ ਵਿਰੁੱਧ ਦਿੱਲੀ ਵਿਧਾਨ ਸਭਾ ’ਚ ਸਿਸੋਦੀਆ ਵੱਲੋਂ ਮਤਾ ਪੇਸ਼

ਅਲਕਾ ਲਾਂਬਾ ਵੱਲੋਂ ਉੱਪ ਰਾਜਪਾਲ ਵਿਰੁੱਧ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਭਾਰੀ ਹੰਗਾਮਾ

manish-sisodia-photo-1 ਨਵੀਂ ਦਿੱਲੀ, 26 ਮਈ (ਪੀ. ਟੀ. ਲਾਇਵ)- ਦਿੱਲੀ ਵਿੱਚ ਸੱਤਾ ਦੀ ਵੰਡ ਦੇ ਮਾਮਲੇ ’ਚ ਕੇਂਦਰ ਅਤੇ ਦਿੱਲੀ ਸਰਕਾਰ ਵਿਚਾਲੇ ਆਹਮੋ-ਸਾਹਮਣੇ ਠਣ ਗਈ ਹੈ। ਦਿੱਲੀ ਵਿਧਾਨ ਸਭਾ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿਰੁੱਧ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਮਤਾ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ਵਿੱਚ     ਸਰਵਿਸਜ਼ ਨੂੰ ਦਿੱਲੀ ਸਰਕਾਰ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਦਾ ਆਦੇਸ਼ ਸੰਵਿਧਾਨ ਅਤੇ ਕਾਨੂੰਨ ਦੀ ਉਲੰਘਣਾ ਹੈ। ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ।

ਇਸ ਦੋਂ ਬਾਅਦ ਵਿਧਾਇਕ ਆਦਰਸ਼ ਸ਼ਾਸਤਰੀ ਨੇ ਸੰਵਿਧਾਨ ਦੀ ਧਾਰਾ 155 ਵਿੱਚ ਸੋਧ ਕੀਤੇ ਜਾਣ ਅਤੇ ਉੱਪ ਰਾਜਪਾਲ ਦੇ ਵਿਰੁੱਧ ਮਹਾਦੋਸ਼ ਚਲਾਏ ਜਾਣ ਦਾ ਮਤਾ ਰੱਖਿਆ। ਇਸੇ ਦੌਰਾਨ ਸਦਨ ਵਿੱਚ ਆਪ ਵਿਧਾਇਕ ਅਲਕਾ ਲਾਂਬਾ ਵੱਲੋਂ ਉੱਪ ਰਾਜਪਾਲ ਉੱਪਰ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਅਤੇ ਭਾਜਪਾ ਵਿਧਾਇਕ ਓਪੀ ਸ਼ਰਮਾ ਨੂੰ ਮਾਰਸ਼ਲ ਦੀ ਮਦਦ ਨਾਲ ਬਾਹਰ ਕੱਢ ਦਿੱਤਾ ਗਿਆ।
ਸਦਨ ਵਿੱਚ ਸਿਸੋਦੀਆ ਵੱਲੋਂ ਮਤਾ ਪੇਸ਼ ਕੀਤੇ ਜਾਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਮੈਂਬਰਾਂ ਦੀ ਰਾਏ ਲਈ ਅਤੇ ਮਤੇ ਨੂੰ ਚਰਚਾ ਦੇ ਲਈ ਸਵੀਕਾਰ ਕਰ ਲਿਆ।
ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਉੱਪ ਰਾਜਪਾਲ ਨੂੰ ਮਿਲ ਕੇ ਆਏ ਸਨ ਕੇਜਰੀਵਾਲ- ਜ਼ਿਕਰਯੋਗ ਹੈ ਕਿ ਵਿਸ਼ੇਸ਼ ਸਮਾਗਮ ਦੇ ਦੌਰਾਨ ਇਹ ਸਭ ਕੁਝ ਉਦੋਂ ਹੋਇਆ ਜਦ ਸਮਾਗਮ ਦੀ ਸ਼ੁਰੂਆਤ ਤੋਂ ਕੁਝ ਦੇਰ ਪਹਿਲਾਂ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪ ਰਾਜਪਾਲ ਨੂੰ ਮਿਲ ਕੇ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਉੱਪ ਰਾਜਪਾਲ ਨਾਲ ਮੁਲਾਕਾਤ ਦੇ ਦੌਰਾਨ ਕੇਜਰੀਵਾਲ ਨੇ ਉਨ੍ਹਾਂ ਨੂੰ ਹਾਈਕੋਰਟ ਦੇ ਆਦੇਸ਼ ਦੀ ਕਾਪੀ ਦਿਖਾਈ ਸੀ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਦਿੱਲੀ ਸਰਕਾਰ ਦੇ ਅਧੀਨ ਆਉਣ ਵਾਲੇ ਐਂਟੀ ਕਰੱਪਸ਼ਨ ਬਿਊਰੋ ਨੂੰ ਦਿੱਲੀ ਪੁਲਿਸ ਦੇ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ।

Send this to a friend