June 13, 2026 11:31 am

ਕਨਿਮੋਝੀ ਨੇ ਰਾਜ ਸਭਾ ਦੀ ਮੈਂਬਰ ਵਜੋਂ ਸਹੁੰ ਚੁੱਕੀ

ਨਵੀਂ ਦਿੱਲੀ, 5 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਦਰਮੁਕ ਮੁਖੀ ਐੱਮ. ਕਰੁਣਾਨਿਧੀ ਦੀ ਬੇਟੀ ਐੱਮ. ਕਨਿਮੋਝੀ ਨੇ ਸੋਮਵਾਰ ਨੂੰ ਰਾਜ ਸਭਾ ਦੀ ਮੈਂਬਰ ਵਜੋਂ ਸਹੁੰ ਚੁੱਕੀ। ਸੰਸਦ ਦੇ ਮਾਨਸੂਨ ਅਜਲਾਸ ਦੇ ਪਹਿਲੇ ਦਿਨ, ਸੋਮਵਾਰ ਨੂੰ ਉੱਚ ਸਦਨ ਦੀ ਬੈਠਕ ਸ਼ੁਰੂ ਹੋਣ ‘ਤੇ ਸਹੁੰ ਲਈ ਕਨਿਮੋਝੀ ਦਾ ਨਾਂ ਪੁਕਾਰਿਆ ਗਿਆ। ਜੂਨ ‘ਚ ਉੱਚ ਸਦਨ ਲਈ ਦੁਬਾਰਾ ਚੁਣੀ ਗਈ ਕਨਿਮੋਝੀ ਨੇ ਤਮਿਲ ‘ਚ ਸਹੁੰ ਚੁਕੀ ਤੇ ਆਪਣਾ ਨਾਂ ਕਨਿਮੋਝੀ ਕੁਰਣਾਨਿਧੀ ਕਿਹਾ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਸਭਾਪਤੀ ਹਾਮਿਦ ਅੰਸਾਰੀ ਦਾ ਧੰਨਵਾਦ ਕੀਤਾ। ਸਭਾਪਤੀ ਨੇ ਉਨ੍ਹਾਂ ਨੂੰ ‘ਵੈਲਕਮ ਬੈਕ’ ਕਿਹਾ। ਇਸ ਦੌਰਾਨ ਸਦਨ ਦੇ ਮੈਂਬਰਾਂ ਨੇ ਮੇਜ਼ ਥਪਥਪਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਕਨਿਮੋਝੀ ਨੇ ਬੈਠਣ ਤੋਂ ਪਹਿਲਾਂ ਸਦਨ ‘ਚ ਸੀਨੀਅਰ ਨੇਤਾਵਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ।ਜੰਮੂ ਤੋਂ ਅਮਰਨਾਥ ਗੁਫਾ ਲਈ 129 ਸ਼ਰਧਾਲੂਆਂ ਦਾ ਜੱਥਾ ਰਵਾਨਾਜੰਮੂ, 5 ਅਗਸਤ (ਪੰਜਾਬ ਟਾਇਮਜ਼ ਬਿਊਰੋ)-129 ਤੀਰਥ ਯਾਤਰੀਆਂ ਦਾ ਇਕ ਛੋਟਾ ਜੱਥਾ ਅੱਜ ਸੁਰੱਖਿਆ ਪ੍ਰਬੰਧਾਂ ਹੇਠ ਦੱਖਣੀ ਕਸ਼ਮੀਰ ‘ਚ ਜੰਮੂ ਵਿੱਚ ਭਗਵਤੀ ਨਗਰ ਦੇ ਯਾਤਰੀ ਨਿਵਾਸ ਤੋਂ ਅਮਰਨਾਥ ਗੁਫਾ ਲਈ ਸਵੇਰੇ ਲਗਭਗ 4. 45 ਮਿੰਟ ‘ਤੇ ਰਵਾਨਾ ਹੋਇਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ 129 ਸ਼ਰਧਾਲੂਆਂ ਦਾ ਜੱਥਾ ਜਿਸ ‘ਚ 94 ਮਰਦ, 3 ਮਹਿਲਾਵਾਂ ਤੇ 32 ਸਾਧੂ ਸ਼ਾਮਿਲ ਹਨ ਨੂੰ ਲੈ ਕੇ 4 ਵਾਹਨਾਂ ਦਾ ਕਾਫਲਾ ਅਮਰਨਾਥ ਲਈ ਰਵਾਨਾ ਹੋਇਆ। ਅੱਜ ਦੇ 39ਵੇਂ ਜੱਥੇ ਨਾਲ ਹਣ ਤਕ 51, 112 ਸ਼ਰਧਾਲੂ ਜੰਮੂ ਦੇ ਮੁੱਖ ਕੈਂਪ ਤੋਂ ਅਮਰਨਾਥ ਲਈ ਜਾ ਚੁੱਕੇ ਹਨ।

Send this to a friend