ਸ੍ਰੀ ਅਨੰਦਪੁਰ ਸਾਹਿਬ, 22 ਮਈ (ਦਵਿੰਦਰਪਾਲ ਸਿੰਘ/ਅੰਕੁਸ਼)- ਬੀਤੇ ਕੱਲ ਸਿਹਤ ਵਿਭਾਗ ਰੂਪਨਗਰ ਦੀ ਟੀਮ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਅਨੰਦਪੁਰ ਸਾਹਿਬ ਵਿਖੇ ਸਥਿਤ ਇਕ ਡੇਰੇ ਵਿਚੋਂ ਵੱਡੀ ਮਾਤਰਾ ਵਿਚ ਅਣਮਿਆਰੀ ਲੈਮਨ ਸੋਢੇ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਇਸ ਬਾਰੇ ਜਿਲਾ ਸਿਹਤ ਅਫਸਰ ਦਰਸ਼ਨ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੁੂਚਨਾ ਦੇ ਅਧਾਰ ਤੇ ਉਪਰੋਕਤ ਸਥਾਨ ਤੇ ਕਾਰਵਾਈ ਕੀਤੀ ਗਈ ਅਤੇ 40 ਦੇ ਕਰੀਬ ਅਣਮਿਆਰੀ ਲੈਮਨ ਦੀਆਂ ਬੋਤਲਾਂ ਦੇ ਡਾਲੇ (ਲੱਗਭੱਗ ਇਕ ਹਜਾਰ ਬੋਤਲਾਂ) ਨਸ਼ਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਦੋਰਾਨ ਉਪਰੋਕਤ ਕੁੱਛ ਬੋਤਲਾਂ ਵਿਚ ਮੱਖੀਆਂ ਦੇਖਣ ਨੂੰ ਮਿਲੀਆਂ ਜਿਸ ਦੇ ਸੈਂਪਲ ਭਰ ਕੇ ਪੰਜਾਬ ਸਰਕਾਰ ਦੀ ਲੈਬੋਰਟਰੀ ਨੂੰ ਭੇਜ ਦਿਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਪਰੋਕਤ ਲੈਮਨ ਦੀਆਂ ਬੋਤਲਾਂ ਦੇ ਡਾਲੇ ਅਨੰਦਪੁਰ ਸਾਹਿਬ ਵਿਚ ਸਥਿਤ ਇਕ ਲੈਮਨ ਫੈਕਟਰੀ ਦੇ ਹਨ ਜਿਸਦੇ
ਖਿਲਾਫ ਮਹਿਕਮੇ ਨੂੰ ਰਿਪੋਰਟ ਬਣਾ ਕੇ ਭੇਜ ਦਿਤੀ ਗਈ ਹੈ। ਫੂਡ ਐਨਾਲਿਸਟ ਦੀ ਰਿਪੋਰਟ ਆਊਣ ਤੋ ਬਾਅਦ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਇਸ ਤੋ ਪਹਿਲਾਂ ਕੁੱਝ ਹੋਟਲਾਂ, ਕੋਲਡ ਡ੍ਰਿੰਕ ਦੀਆਂ ਦੁਕਾਨਾਂ, ਲੈਮਨ ਫੇੈਕਟਰੀਆਂ ਦੇ ਵੀ ਸੈਂਪਲ ਭਰੇ ਗਏ ਹਨ। ਬੋਤਲ ਚੌਂ ਨਿਕਲੀਆਂ ਮੱਖੀਆਂ ਬਾਰੇ ਪੁੱਛਣ ਤੇ ਜਿਲਾ ਸਿਹਤ ਅਫਸਰ ਨੇ ਕਿਹਾ ਕਿ ਅਜਿਹੇ ਸੈਂਪਲ ਕਦੇ ਵੀ ਪਾਸ ਨਹੀ ਹੁੰਦੇ । ਉਨ੍ਹਾਂ ਦੱਸਿਆ ਕਿ 350 ਸਾਲਾ ਦੇ ਮੱਦੇ ਨਜਰ ਛਾਪੇਮਾਰੀ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਅਣਮਿਆਰੀ ਵਸਤਾਂ ਵੇਚਣ ਦੀ ਆਗਿਆ ਨਹੀ ਦਿਤੀ ਜਾਵੇਗੀ। ਇਸ ਮੋਕੇ ਜਿਲਾ ਸਿਹਤ ਅਫਸਰ ਦਰਸ਼ਨ ਸਿੰਘ ਸਿੱਧੂ ਤੋ ਇਲਾਵਾ ਮੇੈਡਮ ਮਨਦੀਪ ਕੌਰ ਫੂਡ ਸੇਫਟੀ ਅਫਸਰ, ਬਿੱਕਰ ਸਿੰਘ, ਬਲਜਿੰਦਰ ਸਿੰਘ ਆਦਿ ਹਾਜਰ ਸਨ।
ਛਾਪੇਮਾਰੀ ਦੋਰਾਨ ਪੱਤਰਕਾਰ ਤੇ ਹੋਇਆ ਹਮਲਾ
ਛਾਪੇਮਾਰੀ ਦੀ ਕਵਰੇਜ ਦੋਰਾਨ ਇਕ ਪੱਤਰਕਾਰ ਤੇ ਲੈਮਨ ਦੀਆਂ ਬੋਤਲਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੋਰਾਨ ਜਿਲਾ ਸਿਹਤ ਅਫਸਰ ਵਲੋਂ ਮੋਕੇ ਤੇ ਪੁਲਿਸ ਨੂੰ ਬੁਲਾ ਲਿਆ ਗਿਆ। ਹੋਇਆ ਇੰਝ ਕਿ ਜਦੋ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਅਣਮਿਆਰੀ ਲੈਮਨ ਦੀਆਂ ਬੋਤਲਾਂ ਫੜੀਆਂ ਤਾਂ ਊਨ੍ਹਾ ਦੀ ਫੋਟੋ ਖਿਚ ਰਹੇ ਇਕ ਸਥਾਨਕ ਪੱਤਰਕਾਰ ਨੂੰ ਲੈਮਨ ਤਿਆਰ ਕਰਨ ਵਾਲੇ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਨੇ ਰੋਕਣ ਦੀ ਕੋਸ਼ਿਸ ਕੀਤੀ। ਜਦੋ ਪੱਤਰਕਾਰ ਨੇ ਕਵਰੇਜ ਜਾਰੀ ਰੱਖੀ ਤਾਂ ਊਨ੍ਹਾਂ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਿਆਂ ਲੈਮਨ ਦੀਆਂ ਬੋਤਲਾਂ ਮਾਰਨ ਲਈ ਚੁਕ ਲਈਆਂ। ਪੱਤਰਕਾਰ ਵਲੋ ਬੜੀ ਸੂਝ ਬੂਝ ਨਾਲ ਆਪਣਾ ਬਚਾਅ ਕਰ ਲਿਆ ਗਿਆ। ਬਾਅਦ ਵਿਚ ਇਸਦੀ ਸੂਚਨਾ ਸਥਾਨਕ ਪੁਲਿਸ ਚੋਂਕੀ ਨੂੰ ਦੇ ਦਿਤੀ ਗਈ। ਇਸ ਬਾਰੇ ਚੋਂਕੀ ਇੰਚਾਰਜ ਗੁਰਮੁਖ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਪੱਤਰਕਾਰ ਵਲੋ ਦਰਖਾਸਤ ਆਈ ਹੈ ਤੇ ਇਸ ਸਮੁੱਚੇ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।