ਚੰਡੀਗੜ੍ਹ : 18 ਮਈ (ਪੀ. ਟੀ.)- ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪੋ ਆਪਣੇ ਅਧਿਕਾਰ ਖੇਤਰ ਵਿਚ ਨੀਮ/ਹਕੀਮਾਂ ਵਿਰੁੱਧ ਸਖਤ ਕਾਰਵਾਈ ਕਰਨ ਤ੍ਯਾਂ ਜੋ ਉਹ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਕਰ ਸਕਣ।
ਅੱਜ ਇੱਥੇ ਸਿਵਲ ਸਰਜਨਾਂ ਦੀ ਕਾਨਫਰੰਸ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਅਨੇਕਾਂ ਥਾਵਾਂ ’ਤੇ ਨੀਮ/ਹਕੀਮਾਂ ਵਲੋਂ ਭੋਲੇ-ਭਾਲੇ ਲੋਕ੍ਯਾਂ ਨੂੰ ਗੁੰਮਰਾਹ ਕਰਕੇ ਬਿਨ੍ਹਾਂ ਪ੍ਰਮਾਣਿਕਤਾ ਵਾਲੀਅ੍ਯਾਂ ਦਵਾਈਆਂ ਦਿੱਤੇ ਜਾਣ ਕਾਰਨ ਲੋਕਾਂ ਦੀ ਸਿਹਤ ਦਾ ਨੁਕਸਾਨ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨਿੱਜੀ ਤੌਰ ’ਤੇ ਆਪਣੇ ਜਿਲ੍ਹੇ ਵਿੱਚੋਂ ਦੇਸੀ ਨੀਮ/ਹਕੀਮ ਵਿਰੁੱਧ ਕਾਰਵਾਈ ਦੀ ਅਗਵਾਈ ਕਰਨ ਅਤੇ ਛਾਪੇ ਮਾਰਨ ਅਤੇ ਸਖਤੀ ਵਰਤਨ ਅਤੇ ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਵਲੋਂ ਸੂਬੇ ਭਰ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ ਅਤੇ ਕੌਮੀ ਸਿਹਤ ਪ੍ਰੋਗਰਾਮਾਂ ਦਾ ਜਾਇਜਾ ਵੀ ਲਿਆ ਗਿਆ। ਉਨ੍ਹਾਂ ਕਿਹਾ ਕਿ ਸਪੈਸ਼ਿਲਸਟ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਜੂਨ ਵਿੱਚ ਪੀ.ਜੀ ਕੋਰਸ ਖਤਮ ਹੋਣ ਤੇ ਉਹਨਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਸ੍ਰੀ ਜਿਆਣੀ ਵਲੋਂ ਨਾਲ ਹੀ ਸਿਹਤ ਸੰਸਥਾਵਾਂ ਦੀ ਦੇਖ ਰੇਖ, ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਸਰਕਾਰੀ ਹਸਪਤਾਲਾਂ ਵਿਚੋਂ ਰੈਫਰਲ ਦੇ ਕੇਸਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਜਿਆਣੀ ਨੇ ਕਿਹਾ ਕਿ ਇਸ ਵੱਲ ਧਿਆਨ ਦੇ ਕੇ ਬੇਲੋੜੀ ਰੈਫਰਲ ਨੂੰ ਖਤਮ ਕੀਤਾ ਜਾਵੇ ਤਾਂ ਜੋ ਲੋੜਵੰਦਾਂ ਦਾ ਸਰਕਾਰੀ ਹਸਪਤਾਲਾਂ ਵਿਚ ਹੀ ਸਸਤੀਆਂ ਦਰਾਂ ’ਤੇ ਇਲਾਜ ਹੋ ਸਕੇ। ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਹਰ ਮਹੀਨੇ ਇਕ ਦਵਾਈ ਦਾ ਆਡਿਟ ਕਰਵਾਇਆ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਉਹਨਾਂ ਦਾ ਠੀਕ ਪ੍ਰਯੋਗ ਹੋ ਰਿਹਾ ਹੈ ਜਾਂ ਨਹੀਂ ਜਿਸ ਨਾਲ ਫੰਡਾਂ ਦੀ ਵਰਤੋਂ ਸਹੀ ਤਰੀਕੇ ਨਾਲ ਅਤੇ ਸਮੇਂ ਸਿਰ ਯਕੀਨੀ ਬਣਾਈ ਜਾ ਸਕੇ। ਹਾਈ ਰਿਸਕ ਪ੍ਰੈਗਨੈਸੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਐਮ.ਐਮ.ਆਰ ਘਟਾਇਆ ਜਾ ਸਕੇ। ਰਾਤ ਦੀ ਡਿਊਟੀ ਤੇ ਆਉਣ ਲਈ ਡਾਕਟਰਾਂ ਨੂੰ ਪੂਲ ਬੇਸ ਵਹੀਕਲ ਉਪਲੱਬਧ ਕਰਵਾਇਆ ਜਾਵੇ।
ਸ੍ਰੀ ਹੁਸਨ ਲਾਲ ਸਕੱਤਰ ਸਿਹਤ ਵਿਭਾਗ ਵਲੋਂ ‘ਮਿਸ਼ਨ ਇੰਦਰ-ਧਨੁਸ਼’ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 4 ਜ਼ਿਲ੍ਹਿਆ ਵਿੱਚ ਚਲਾਨ ਤੋਂ ਬਾਅਦ ਵਿਚਕਾਰਲੇ 12 ਜ਼ਿਲ੍ਹਿਆ ਵਿੱਚ ਸ਼ੁਰੂ ਕੀਤਾ ਜਾਵੇਗਾ। ਅਰਬਨ ਹੈਲਥ ਮਿਸ਼ਨ ਅਧੀਨ ਮਹੀਨੇ ਵਿੱਚ 2 ਆਉਟਰੀਚ ਕੈਂਪ ਲਗਾ ਕੇ ਵੱਧ ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀ ਜਾਣਗੀਆਂ। ਇਸ ਮੌਕੇ ਜਤਿੰਦਰ ਕੌਰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਡਾ. ਭਾਗਮੱਲ ਡਾਇਰੈਕਟਰ ਪਰਿਵਾਰ ਭਲਾਈ, ਡਾ.ਊਸ਼ਾ ਬਾਂਸਲ ਡਾਇਰੈਕਟਰ ਈ.ਐਸ.ਆਈ ਤੋਂ ਇਲਾਵਾ ਡਾਇਰੈਕਟਰ ਆਯੁਰਵੈਦਿਕ, ਹੋਮਿਊਪੈਥਿਕ, ਸਟੇਟ ਪ੍ਰੋਗਰਾਮ ਅਫਸਰ ਅਤੇ ਸਮੂਹ ਸਿਵਲ ਸਰਜਨ ਸ਼ਾਮਿਲ ਹੋਏ।