April 29, 2026 2:44 pm

ਟੋਲ ਪਲਾਜ਼ਾ ਵਿਰੋਧੀ ਸੰਘਰਸ਼ ਕਮੇਟੀ ਦੀ ਭੁੱਖ ਹੜਤਾਲ 11ਵੇਂ ਦਿਨ ’ਚ ਦਾਖਲ

ਧੂਰੀ, 17 ਮਈ (ਪੱਤਰ ਪ੍ਰੇਰਕ)- ਧੂਰੀ-ਸੰਗਰੂਰ ਮੁੱਖ ਮਾਰਗ ’ਤੇ ਸਰਕਾਰ ਵੱਲੋਂ ਸਥਾਪਿਤ ਕੀਤੇ ਜਾ ਰਹੇ ਟੋਲ ਪਲਾਜਾ ਨੂੰ ਚੁਕਵਾਉਣ ਲਈ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ 11ਵੇਂ ਦਿਨ ’ਚ ਦਾਖਲ ਹੋ ਗਈ। ਅੱਜ ਸੀ.ਪੀ.ਆਈ.ਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਮੇਜਰ ਸਿੰਘ ਪੁੰਨਾਵਾਲ ਦੀ ਅਗਵਾਈ ਹੇਠ ਜੱਥਾ ਭੁੱਖ ਹੜਤਾਲ ’ਤੇ ਬੈਠਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਮੇਜਰ ਸਿੰਘ ਪੁੰਨਾਵਾਲ, ਸੀ.ਪੀ.ਆਈ.ਐਮ ਦੇ ਤਹਿਸੀਲ ਸਕੱਤਰ ਅਮਰੀਕ ਸਿੰਘ ਕਾਂਝਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਵੇਂ ਵਫ਼ਦ ਨੂੰ ਇਹ ਟੋਲ ਪਲਾਜਾ ਚੁਕਵਾਉਣ ਲਈ ਚੀਫ ਸੈਕਟਰੀ ਪੰਜਾਬ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਹੈ, ਪਰ ਉਨ੍ਹਾਂ ਦਾ ਇਸ ਮਾਮਲੇ ’ਚ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀ ਹੈ, ਜਿਸਤੋਂ ਸਾਫ਼ ਜਾਹਿਰ ਹੈ ਕਿ ਸਰਕਾਰ ਇਹ ਟੋਲ ਪਲਾਜਾ ਚੁਕਵਾਉ

ਣ ਦੇ ਰੌਅ ਵਿੱਚ ਨਹੀਂ ਹੈ। ਉਨ੍ਹਾਂ ਸਪੱਸਟ ਸ਼ਬਦਾਂ ਵਿੱਚ ਐਲਾਨ ਕੀਤਾ ਕਿ ਉਹ ਇਸ ਟੋਲ ਪਲਾਜੇ ਨੁੰ ਕਿਸੇ ਵੀ ਕੀਮਤ ’ਤੇ ਲੱਗਣ ਨਹੀਂ ਦੇਣਗੇ।  ਇਸ ਮੌਕੇ ਸੰਘਰਸ਼ ਕਮੇਟੀ ਦੇ ਕਨਵੀਨਰ ਡਾ. ਅਨਵਰ ਭਸੌੜ, ਇੰਦਰਪਾਲ ਸਿੰਘ ਪੁੰਨਾਂਵਾਲ, ਸੁਖਵੰਤ ਸਿੰਘ ਗੁੱਡੂ, ਤੇਜਾ ਸਿੰਘ ਬੇਨੜਾ, ਦਲਬਾਰਾ ਸਿੰਘ ਬੇਨੜਾਂ, ਗੁਰਜੰਟ ਸਿੰਘ ਕਾਂਝਲਾ, ਜਗਦੇਵ ਸਿੰਘ, ਮਹਿੰਦਰ ਸਿੰਘ, ਸੇਵਾ ਸਿੰਘ ਆਦਿ ਵੀ ਹਾਜ਼ਰ ਸਨ।

Send this to a friend