ਸੁਨਾਮ, 17 ਮਈ (ਪੀ.ਟੀ. ਬਿਊਰੋ)- ਜਾਖਲ ਰੋਡ ’ਤੇ ਸਥਿਤ ਸਤੀਸ਼ ਮਿੱਤਲ ਦੇ ਗੁਦਾਮਾਂ ਵਿਚ ਐਫ.ਸੀ.ਆਈ. ਅਤੇ ਓਰੀਗੋ ਕੰਪਨੀ ਦੇ ਸਹਿਯੋਗ ਨਾਲ ਕਣਕ ਸਟੋਰ ਵਿਚ ਕਣਕ ਸਟੋਰੇਜ਼ ਹੋ ਰਹੀ ਹੈ। ਮਿਤੀ 14 ਮਈ ਨੂੰ ਪੱਤਰਕਾਰ ਨੂੰ ਆਪਣੀ ਫਰਮ ਦੇ ਕੰਮ ਟਰੱਕ ਅਨਲੋਡ ਕਰਵਾਉਣ ਲਈ ਸਾਜਿਸ਼ ਅਧੀਨ ਗੁਦਾਮ ਵਿਚ ਬੁਲਾਇਆ। ਕਿਉਂਕਿ ਐਫ.ਸੀ.ਆਈ. ਅਤੇ ਓਰੀਗੋ ਕੰਪਨੀ ਕਈ ਦਿਨਾਂ ਤੋਂ ਕੁਝ ਖਬਰਾਂ ਛਪਣ ਕਰਕੇ ਬੌਖਲਾਹਟ ਵਿਚ ਆ ਗਈ ਸੀ। ਉਸ ਨੇ ਸਾਜਿਸ਼ ਰਚ ਕੇ ਪੰਜਾਬ ਟਾਈਮਜ਼ ਦੇ ਪੱਤਰਕਾਰ ਨੂੰ ਗੁਦਾਮ ਵਿਚ ਬੁਲਾ ਕੇ ਜਦੋਂ ਉਹ ਆਪਣੇ ਟਰੱਕਾਂ ਦੀਆਂ ਫੋਟੋਆਂ ਲੈ ਰਿਹਾ ਸੀ ਅਤੇ ਹੋਰ ਵੀ ਇਤਰਾਜਯੋਗ ਕੰਮ ਦੇਖ ਰਿਹਾ ਸੀ, ਕਿਉਂਕਿ ਇੱਥੇ ਕੰਢੇ ਵਿਚ ਕਾਫੀ ਹੇਰਾ-ਫੇਰੀ ਹੋ ਰਹੀ ਹੈ ਅਤੇ ਹੋਰ ਵੀ ਕਾਫੀ ਕੁਝ ਹੋ ਰਿਹਾ ਹੈ, ਜਿਸ ਤੋਂ ਬੌਖਲਾਹਟ ਵਿਚ ਆ ਕੇ ਐਫ.ਸੀ.ਆਈ. ਦੇ ਦੋ ਮੁਲਾਜਮਾਂ ਅਤੇ ਓਰੀਗੋ ਕੰਪਨੀ ਦੇ ਮੁਲਾਜਮਾਂ ਨੇ ਪੱਤਰਕਾਰ ਉਪਰ ਹਮਲਾ ਕਰ ਦਿੱਤਾ ਅਤੇ ਮੋਬਾਇਲ ਖੋਹ ਕੇ ਉਸ ਵਿਚੋਂ ਸਾਰਾ ਕੁਝ ਡਿਲੀਟ ਕਰ ਦਿੱਤਾ, ਜਿਸ ਵਿਚ ਉਸਦੀਆਂ ਘਰੇਲੂ ਫੋਟੋਆਂ ਵੀ ਸਨ। ਉਸਦੀ ਖਿੱਚ-ਧੂਹ, ਗਾਲੀ ਗਲੌਚ ਅਤੇ ਕੁੱਟ ਮਾਰ ਕੀਤੀ ਗਈ ਅਤੇ ਕਿਹਾ ਕਿ ਅਸੀਂ ਪਹਿਲਾਂ ਵੀ ਕਾਫੀ ਪੱਤਰਕਾਰ ਕੁੱਟੇ ਹਨ ਅਤੇ ਪੱਤਰਕਾਰ ਤੋਂ ਪੁੱਛਿਆ ਕਿ ਤੇਰੇ ਪਾਸ ਕੀ ਪਰਮਿਸ਼ਨ ਹੈ। ਇਸਤੋਂ ਬਾਅਦ ਪੱਤਰਕਾਰ ਨੇ ਆ ਕੇ ਪੁਲਿਸ ਨੂੰ ਸਾਰੀ ਕਹਾਣੀ ਦੱਸੀ, ਪੁਲਿਸ ਨੇ ਦਰਖਾਸਤ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਪੱਤਰਕਾਰ ਨੂੰ ਪੂਰਾ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਇਸਦੀ ਸੂਚਨਾ ਡੀ.ਐਸ.ਪੀ., ਐਸ.ਐਚ.ਓ. ਅਤੇ ਚੌਂਕੀ ਇੰਚਾਰਜ ਨਵੀਂ ਅਨਾਜ ਮੰਡੀ ਨੂੰ ਦੇ ਦਿੱਤੀ ਗਈ ਹੈ। ਪੱਤਰਕਾਰ ਨੂੰ ਖੁਦ ਇਕ ਆੜ੍ਹਤੀ ਹੋਣ ਦੇ ਨਾਤੇ ਬੁਲਾਇਆ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਕਿ ਤੈਂਨੂੰ ਇੱਥੇ ਆਉਣ ਦੀ ਪਰਮੀਸ਼ਨ ਕਿਸ ਨੇ ਦਿੱਤੀ ਹੈ। ਆੜ੍ਹਤੀਏ ਨੇ ਕਿਹਾ ਕਿ ਕੇਵਲ ਤੇਰੀ ਹੀ ਕਣਕ ਅਤੇ ਬੋਰੀਆਂ ਘਟੀਆ ਕੁਲਾਲਿਟੀ ਦੀਆਂ ਹਨ, ਅਸੀਂ ਨਹੀਂ ਉਤਾਰਾਂਗੇ। ਪੱਤਰਕਾਰ ਵੱਲੋਂ ਅਤੇ ਮਾਰਕਫੈਡ ਦੇ ਅਧਿਕਾਰੀਆਂ ਵੱਲੋਂ ਅਪੀਲ ਕਰਨ ’ਤੇ ਕੋਈ ਸੁਣਵਾਈ ਨਹੀਂ ਕੀਤੀ ਗਈ। ਪੱਤਰਕਾਰ ਦੇ ਤਿੰਨ ਟਰੱਕਾਂ ਵਿਚੋਂ ਕੁਝ ਮਾਲ ਤਾਂ ਉਤਾਰ ਲਿਆ ਗਿਆ, ਬਾਕੀ ਮਾਲ ਵਿਚੇ ਹੀ ਛੱਡ ਦਿੱਤਾ ਗਿਆ। ਜਿਸ ’ਤੇ ਦੋਸ਼ ਲਾਇਆ ਗਿਆ ਕਿ ਇਹ ਕਣਕ ਘਟੀਆ ਕੁਆਲਿਟੀ ਦੀ ਹੈ ਅਤੇ ਬਾਰਦਾਨਾ ਵੀ ਬਹੁਤ ਖਰਾਬ ਹੈ। ਟਰੱਕ ਵਾਲਿਆਂ ਨੂੰ ਭੜਕਾ ਕੇ ਕਿਹਾ ਕਿ ਇਹ ਕੰਮ ਆੜ੍ਹਤੀਏ ਜਾਣ-ਬੁੱਝ ਕੇ ਕਰਦੇ ਹਨ। ਆਪ ਜਾ ਕੇ ਆੜ੍ਹਤੀਏ ਤੋਂ ਕਿਰਾਇਆ ਅਤੇ ਜਿੰਨੀ ਦਿਨ ਤੁਸੀਂ ਖੜ੍ਹੇ ਹੋ, ਉਸਦੀ ਦਿਹਾੜੀ ਲੈ ਕੇ ਮਾਲ ਉਤਾਰ ਲਓ। ਟਰੱਕ ਵਾਲੇ ਆਉਣ-ਜਾਣ ਦਾ ਕਿਰਾਇਆ ਮੰਗ ਰਹੇ ਹਨ। ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।