ਮੰਗੋਲੀਆ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ
ਓਲਾਨ ਬਾਟੋਰ, 17 ਮਈ (ਪੀ. ਟੀ. ਲਾਇਵ)- ਚੀਨ ਤੋਂ ਬਾਅਦ ਮੰਗੋਲੀਆ ਦੀ ਰਾਜਧਾਨੀ ਓਲਾਨ ਬਾਟੋਰ ਪਹੁੰਚੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ੋਰਦਾਰ ਸਵਾਗਤ ਹੋਇਆ।ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਇਸ ਗ¤ਲ ਦਾ ਮਾਣ ਹੈ ਕਿ ਉਹ ਮੰਗੋਲੀਆ ਦਾ ਅਧਿਆਤਮਕ ਗੁਆਂਢੀ ਹੈ। ਤਿੰਨ ਦੇਸ਼ਾਂ ਦੀ ਯਾਤਰਾ ‘ਚ ਮੰਗੋਲੀਆ ਪ੍ਰਧਾਨ ਮੰਤਰੀ ਦਾ ਦੂਸਰਾ ਪੜਾਅ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗੋਲੀਆ ‘ਚ ਆਪਣੇ ਹਮਰੁਤਬਾ ਨੂੰ ਕਿਹਾ ਕਿ ਉਹ ਖੇਤਰ ’ਚ ਸ਼ਾਂਤੀ, ਸਥਿਰਤਾ ਤੇ ਵਿਕਾਸ ਨੂੰ ਅ¤ਗੇ ਲਿਜਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਮੰਗੋਲੀਆ ਦੀ ਆਰਥਿਕ ਸਮਰ¤ਥਾ ਤੇ ਬੁਨਿਆਦੀ ਢਾਂਚੇ ਦੇ ਵਿਸਤਾਰ ‘ਚ ਸਹਿਯੋਗ ਦੇਣ ਲਈ ਇਕ ਅਰਬ ਡਾਲਰ ਦਾ ਕਰਜ਼ ਮੁਹ¤ਈਆ ਕਰਾਏਗਾ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗੋਲੀਆ ਦੀ ਰਾਜਧਾਨੀ ’ਚ ਗੈਨਦਨ ਤੇਗਿਚਲੇਨ ਮ¤ਠ ਦੇ ਹੰਭਾ ਲਾਮਾ ( ਮ¤ਠ ਪ੍ਰਮੁ¤ਖ) ਨੂੰ ਬੋਧੀ ਪੌਦਾ ਭੇਟ ਕੀਤਾ। ਮੋਦੀ ਮੰਗੋਲੀਆ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਮੰਗੋਲੀਆ ਦੀ ਸੰਸਦ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾ ਉਨ੍ਹਾਂ ਦੀ ਅਗਵਾਈ ‘ਚ ਭਾਰਤ ਤੇ ਮੰਗੋਲੀਆ ਵਿਚਕਾਰ 14 ਸਮਝੌਤਿਆਂ ’ਤੇ ਦਸਤਖ਼ਤ ਹੋਏ। ਮੋਦੀ ਮੰਗੋਲੀਆ ਦੀ ਯਾਤਰਾ ’ਤੇ ਜਾਣ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ।ਮੰਗੋਲੀਆ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ’ਚ ਸੰਬੋਧਨ ਉਨ੍ਹਾਂ ਲਈ ਸਨਮਾਨ ਦੀ ਗ¤ਲ ਹੈ।ਸ਼ਾਨਦਾਰ ਸਵਾਗਤ ਲਈ ਧੰਨਵਾਦ। ਮੰਗੋਲੀਆ ਮਹਾਨ ਲੋਕਾਂ ਦਾ ਦੇਸ਼ ਹੈ।ਭਾਰਤ-ਮੰਗੋਲੀਆ ਦੀ ਇਕਜੁ¤ਟਤਾ ਅਹਿਮ ਹੈ।ਉਨ੍ਹਾਂ ਨੇ ਕਿਹਾ ਕਿ ਐਤਵਾਰ ਵਾਲੇ ਦਿਨ ਮੰਗੋਲੀਆ ਦੀ ਸੰਸਦ ਨੂੰ ਸੰਬੋਧਨ ਕਰਨ ’ਤੇ ਉਹ ਮਾਣ ਮਹਿਸੂਸ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਮੰਗੋਲੀਆ ਨੂੰ ਦੇਖ ਕੇ ਪਤਾ ਚ¤ਲਦਾ ਹੈ ਕਿ ਦੁਨੀਆ ਕਿੰਨੀ ਖ਼ੂਬਸੂਰਤ ਹੈ।