April 28, 2026 11:05 pm

ਮਨੁੱਖੀ ਅਧਿਕਾਰ ਮੰਚ ਜ਼ਿਲ੍ਹਾ ਅੰਮ੍ਰਿਤਸਰ ਦੇ ਚੇਅਰਮੈਨ ਵੱਲੋਂ ਅਸਤੀਫਾ

ਅੰਮ੍ਰਿਤਸਰ, 15 ਮਈ (ਜੈਦੀਪ ਸਿੰਘ ਜਿੰਮੀ)- ਮਨੁੱਖੀ ਅਧਿਕਾਰ ਮੰਚ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਚੇਅਰਮੈਨ ਮਨਜੀਤ ਸਿੰਘ ਖਾਲਸਾ ਨੇ ਅੱਜ ਪ੍ਰੈੱਸ ਮੀਟਿੰਗ ਕਰਕੇ ਦੱਸਿਆ ਕਿ ਮਨੁੱਖੀ ਅਧਿਕਾਰ ਮੰਚ ਐਨ.ਜੀ.ਓ. ਜਿਸ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਬਾਠ ਹਨ। ਕੁੱਝ ਬੰਦਿਆਂ ਨੂੰ ਅੱਜ ਤੋਂ ਦੋ ਮਹੀਨੇ ਪਹਿਲਾਂ ਮੰਚ ਵਿੱਚੋਂ ਅਸਤੀਫਾ ਦਿੱਤਾ ਸੀ। ਪਰ ਇਨ੍ਹਾਂ ਦੋਗਲੇ ਬੰਦਿਆਂ ਅਤੇ ਗਲਤ ਵਿਅਕਤੀਆਂ ਨੂੰ ਫਿਰ ਸ਼ਾਮਲ ਕੀਤਾ ਗਿਆ। ਇਸ ਬਾਰੇ ਜਦੋਂ ਕੌਮੀ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਨੂੰ ਬਾਰ-ਬਾਰ ਬੇਨਤੀ ਕੀਤੀ ਗਈ ਕਿ ਮੰਚ ਵਿੱਚ ਉਕਤ ਵਿਅਕਤੀਆਂ ਨੂੰ ਸ਼ਾਮਿਲ ਨਾ ਕੀਤਾ ਜਾਵੇ। ਪਰ ਜ਼ਿਲ੍ਹਾ ਚੇਅਰਮੈਨ ਹੋਣ ਨਾਤੇ ਮੇਰੀ ਅਤੇ ਮੇਰੀ ਟੀਮ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਅੱਜ ਮੈਂ ਆਪਣਾ ਅਸਤੀਫਾ ਅਖਬਾਰ ਰਾਹੀਂ ਕੌਮੀ ਪ੍ਰਧਾਨ ਜੀ ਨੂੰ ਭੇਜ ਰਿਹਾ ਹਾਂ, ਕਿਉਂਕਿ ਮਨੁੱਖੀ ਅਧਿਕਾਰ ਮੰਚ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਐਸੇ ਮਤਭੇਦ ਹੋ

ਚੁੱਕੇ ਹਨ ਜਿਸ ਕਾਰਨ ਕੋਈ ਵੀ ਮੈਂਬਰ ਕਿਸੇ ਵੀ ਅਹੁਦੇਦਾਰ ਦੀ ਇੱਜ਼ਤ ਨਹੀਂ ਕਰਦਾ ਅਤੇ ਕੋਈ ਵੀ ਮੈਂਬਰ ਕਿਸੇ ਵੀ ਅਹੁਦੇਦਾਰ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਸੁਣੀ-ਸੁਣਾਈ ਗੱਲ ਉੱਤੇ ਯਕੀਨ ਕਰਕੇ ਅਹੁਦੇਦਾਰ ਦੀ ਮਹੀਨੇਵਾਰ ਮੀਟਿੰਗ ਵਿੱਚ ਬੇਇੱਜ਼ਤੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਜਿਲ੍ਹਾ ਚੇਅਰਮੈਨ ਹੋਣ ਦੇ ਨਾਤੇ ਦਾਸ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਨੁੱਖੀ ਅਧਿਕਾਰ ਮੰਚ ਦੇ 190 ਮੈਂਬਰ ਬਣਾ ਕੇ ਦਿੱਤੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਾਫੀ ਮੈਂਬਰ ਬਣਾ ਕੇ ਦੇਣੇ ਸੀ, ਪਰ ਜ਼ਿਲ੍ਹਾ ਅੰਮ੍ਰਿਤਸਰ ਦੇ ਅਹੁਦੇਦਾਰਾਂ ਦੀਆਂ ਕੂੜ ਨੀਤੀਆਂ, ਝੂਠੇ ਪ੍ਰਚਾਰ ਅਤੇ ਝੂਠੀ ਇਲਜਾਮਬਾਜ਼ੀ ਕਰਕੇ ਮੈਂ ਅਤੇ ਮੇਰੀ ਟੀਮ ਮਨੁੱਖੀ ਅਧਿਕਾਰ ਮੰਚ ਨੂੰ ਅਲਵਿਦਾ ਕਹਿੰਦੇ ਹਾਂ। ਜਲਦੀ ਹੀ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨਾਲ ਜੋ ਕਿ ਮੇਰੀ ਟੀਮ ਦਾ ਹਿੱਸਾ ਹਨ, ਨਵੀਂ ਐਨ.ਜੀ.ਓ. ਦਾ ਐਲਾਨ ਕੀਤਾ ਜਾਵੇਗਾ।

Send this to a friend