Skip to content
Independent perspectives. Global stories.
BREAKING

ਮੋਗਾ ਬੱਸ ਕਾਂਡ- ਨਿੱਜੀ ਬੱਸਾਂ ਦੀ ਗਿਣਤੀ ਸਰਕਾਰੀ ਬੱਸਾਂ ਨਾਲੋਂ ਵੱਧ

Share this story

ਚੰਡੀਗੜ੍ਹ, 15 ਮਈ (ਪੀ. ਟੀ.)- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੁ-ਮਾਟੋ ਮਾਮਲੇ ‘ਤੇ ਅੱਜ ਸੁਣਵਾਈ ਦੌਰਾਨ ਪੰਜਾਬ ਸਰਕਾਰ ਸਮੇਤ ਪੰਜਾਬ ਦੇ ਮੁੱਖ ਸਕੱਤਰ, ਡੀ.ਜੀ.ਪੀ. ਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਜਵਾਬ ਦਿੱਤਾ। ਰਾਜ ਸਰਕਾਰ ਨੇ ਦੱਸਿਆ ਕਿ ਪੰਜਾਬ ‘ਚ ਸਰਕਾਰੀ ਬੱਸਾਂ ਦੀ ਗਿਣਤੀ 2508 ਤੇ ਨਿੱਜੀ ਬੱਸਾਂ ਦੀ ਗਿਣਤੀ 3543 ਹੈ। ਗੌਰਤਲਬ ਹੈ ਕਿ ਓਰਬਿਟ ਬੱਸ ਵਲੋਂ ਹਾਈਕੋਰਟ ‘ਚ ਕੋਈ ਪੇਸ਼ ਨਹੀਂ ਹੋਇਆ। ਜਿਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਐਡਵੋਕੇਟ ਜਨਰਲ ਨੂੰ ਨਿਰਦੇਸ਼ ਦਿੱਤਾ ਕਿ ਉਹ ਸੋਮਵਾਰ ਤੱਕ ਓਰਬਿਟ ਬੱਸ ਕੰਪਨੀ ਨੂੰ ਕੋਰਟ ਦਾ ਨੋਟਿਸ ਪਹੁੰਚਾਉਣ।

WRITTEN BY