ਫਿਲਾਡੈਲਫੀਆ, 13 ਮਈ (ਪੀ. ਟੀ.)- ਅਮਰੀਕਾ ਦੇ ਫਿਲਾਡੈਲਫੀਆ ਦੇ ਨਜ਼ਦੀਕ ਇਕ ਲੋਕਲ ਟ੍ਰੇਨ ਦੇ ਪਟਰੀ ਤੋਂ ਉਤਰ ਜਾਣ ਤੋਂ ਬਾਅਦ ਇਸ ਦੇ 10 ਡ¤ਬੇ ਪਲਟ ਗਏ। ਹਾਦਸੇ ‘ਚ ਹੁਣ ਤ¤ਕ 6 ਲੋਕਾਂ ਦੀ ਮੌਤ ਹੋ ਚੁ¤ਕੀ ਹੈ, ਜਦੋਂਕਿ 140 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ।ਵਾਸ਼ਿੰਗਟਨ ਡੀ.ਸੀ. ਤੋਂ ਨਿਊਯਾਰਕ ਜਾ ਰਹੀ ਐਮਟ੍ਰੈਕ ਟ੍ਰੇਨ 188 ’ਚ 238 ਯਾਤਰੀ ਅਤੇ ਪੰਜ ਕਰੂ ਮੈਂਬਰ ਸਵਾਰ ਸਨ।ਟ੍ਰੇਨ ਦੇ 7 ਡ¤ਬੇ ਅਤੇ ਇੰਜਣ ਪੂਰੀ ਤਰ੍ਹਾਂ ਤਬਾਹ ਹੋ ਚੁ¤ਕੇ ਹਨ।ਹਾਦਸਾ ਇੰਨਾ ਭਿਆਨਕ ਸੀ ਕਿ ਟ੍ਰੇਨ ਦਾ ਇਕ ਡ¤ਬਾ ਐਲ ਦੇ ਅਕਾਰ ’ਚ ਪੂਰੀ ਤਰ੍ਹਾਂ ਮੁੜ ਗਿਆ ਸੀ।