ਸੰਗਰੂਰ, 13 ਮਈ (ਗਰੋਵਰ)- ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਨੇ ਪ੍ਰੈ¤ਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿਮ ਤਹਿਤ ਜ਼ਿਲ੍ਹਾਂ ਪੁਲਿਸ ਸੰਗਰੂਰ ਨੂੰ ਮਿਲੀ ਕਾਮਯਾਬੀ ਜਦੋ ਜਾਅਲੀ ਕਰੰਸੀ ਦਾ ਧੰਦਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 2 ਮੈਂਬਰ ਸਮੇਤ ਮੋਟਰਸਾਈਕਲ ਨੰਬਰ ਪੀਬੀ 11ਏ ਯੂ 3697 ਕਾਬੂ ਤੇ 6 ਲੱਖ 54 ਹਜਾਰ 900/-ਰੁਪੈ ਦੀ ਜਾਅਲੀ ਕਰੰਸੀ ਬਰਾਮਦ। ਸ੍ਰ ਸਿੱਧੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਇੰਦਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸੇਰਪੁਰ ਨੇ ਮੁਖਬਰੀ ਮਿਲਣ ਪਰ ਮੁਕੱਦਮਾ ਨੰਬਰ 119 ਮਿਤੀ 12-5-15 ਅ/ਧ 420,489ਏ,489ਬੀ,489ਸੀ,489ਡੀ,489ਈ ਆਈ ਪੀ ਸੀ ਥਾਣਾ ਸਿਟੀ ਸੰਗਰੂਰ ਬਰਖਿਲਾਫ ਹਰਪ੍ਰੀਤ ਸਿੰਘ ਉਰਫ ਰਾਜੂ ਪੁੱਤਰ ਰਾਮ ਸਿੰਘ ਕੌਮ ਮਹਿਰਾ ਵਾਸੀ ਮੁਹੱਲਾ ਦਾਰੂ ਕੁਟੀਆ ਸੂਲਰ ਰੋਡ ਪਟਿਆਲਾ,ਸਾਰਜ ਸਿੰਘ ਪੁੱਤਰ ਮਲੂਕ ਸਿੰਘ ਕੌਮ ਜੱਟ ਸਿੱਖ ਵਾਸੀ ਕੱਟਿਆਵਾਲੀ ਥਾਣਾ ਕਬਰਵਾਲਾ ਜਿਲਾ ਮੁਕਤਸਰ ਸਾਹਿਬ,ਕਰਮਵੀਰ ਸਿੰਘ ਉਰਫ ਯੋਗੀ ਉਰਫ ਸੋਨੂੰ ਪੁੱਤਰ ਸੁਖਦੇਵ ਸਿੰਘ ਕੌਮ ਮਜਬੀ ਵਾਸੀ ਕੱਟਿਆਵਾਲੀ ਥਾਣਾ ਕਬਰਵਾਲਾ ਜਿਲਾ ਮੁਕਤਸਰ ਸਾਹਿਬ ਦੇ ਦਰਜ ਰਜਿਸਟਰ
ਕਰਾਇਆ।
ਮਿਤੀ 12-5-15 ਨੂੰ ਇੰਸ: ਇੰਦਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸੇਰਪੁਰ ਨੇ ਸਮੇਤ ਪੁਲਿਸ ਪਾਰਟੀ ਦੇ ਵਜੀਦਪੁਰ ਬਦੇਸ਼ਾ ਰੋਡ ਪਰ ਦੌਰਾਨੇ ਨਾਕਾਬੰਦੀ ਹਰਪ੍ਰੀਤ ਸਿੰਘ ਉਰਫ ਰਾਜੂ ਪੁੱਤਰ ਰਾਮ ਸਿੰਘ ਕੌਮ ਮਹਿਰਾ ਵਾਸੀ ਮੁਹੱਲਾ ਦਾਰੂ ਕੁਟੀਆ ਸੂਲਰ ਰੋਡ ਪਟਿਆਲਾ,ਸਾਰਜ ਸਿੰਘ ਪੁੱਤਰ ਮਲੂਕ ਸਿੰਘ ਕੌਮ ਜੱਟ ਸਿੱਖ ਵਾਸੀ ਕੱਟਿਆਵਾਲੀ ਥਾਣਾ ਕਬਰਵਾਲਾ ਜਿਲਾ ਮੁਕਤਸਰ ਸਾਹਿਬ ਨੂੰ ਸਮੇਤ ਮੋਟਰਸਾਈਕਲ ਨੰਬਰ ਪੀਬੀ 11ਏ ਯੂ 3697 ਦੇ ਕਾਬੂ ਕਰਕੇ ਮੋਕੇ ਤੇ ਇੰਨਾ ਦੇ ਕਬਜਾ ਵਿਚੋ 6 ਲੱਖ 54 ਹਜਾਰ 900/-ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ।ਇੰਨਾ ਦਾ ਤੀਜਾ ਸਾਥੀ ਕਰਮਵੀਰ ਸਿੰਘ ਉਰਫ ਜੋਗੀ ਉਰਫ ਸੋਨੂ ਪੁੱਤਰ ਸੁਖਦੇਵ ਸਿੰਘ ਕੌਮ ਮਜਬੀ ਵਾਸੀ ਕੱਟਿਆਵਾਲੀ ਥਾਣਾ ਕਬਰਵਾਲਾ ਜਿਲਾ ਮੁਕਤਸਰ ਸਾਹਿਬ ਮੋਕਾ ਤੋ ਫਰਾਰ ਹੋ ਗਿਆ। ਦੋਰਾਨੇ ਤਫਤੀਸ਼ ਫਰਾਰ ਹੋਣ ਵਾਲੇ ਕਰਮਵੀਰ ਸਿੰਘ ਉਰਫ ਜੋਗੀ ਉਰਫ ਸੋਨੂੰ ਜੋ ਪਟਿਆਲਾ ਵਿਖੇ ਕਿਰਾਏ ਦੇ ਮਕਾਨ ਵਿੱਚ ਘਰਵਾਲੀ ਸਮੇਤ ਰਹਿੰਦਾ ਹੈ ਦੇ ਘਰ ਪਰ ਰੇਡ ਕਰਕੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ 2 ਸਕੈਨਰ, ਸ਼ਿਆਹੀ,ਕਾਗਜ,ਅੱਧ ਛਪੇ ਨੋਟ ਮਟੀਰੀਅਲ ਅਤੇ ਨੋਟ ਬਣਾਉਣ ਤੋ ਬਾਅਦ ਖੁਸ਼ੀ ਵਿੱਚ ਖਿੱਚਵਾਈਆ ਫੋਟੋਆ ਬਰਾਮਦ ਕੀਤੀਆ।
ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਸਾਰਜ ਸਿੰਘ ਇਸ ਗਿਰੋਹ ਦਾ ਮਾਸ਼ਟਰ ਮਾਇੰਡ ਹੈ ਜੋ ਅੰਡਰ ਮੈਟ੍ਰਿਕ ਹੈ ਅਤੇ ਦੋਸ਼ੀ ਉਕਤ ਹਰਪ੍ਰੀਤ ਸਿੰਘ ਮਹਿੰਦਰਾ ਕਾਲਜ ਪਟਿਆਲਾ ਵਿਖੇ ਪੰਜਾਬੀ ਐਮ.ਏ. ਭਾਗ -2 ਦੀ ਪੜਾਈ ਕਰ ਰਿਹਾ ਹੈ। ਦੋਸ਼ੀ ਸਾਰਜ਼ ਸਿੰਘ ਤੇ ਦੋਸ਼ੀ ਕਰਮਵੀਰ ਸਿੰਘ ਪਟਿਆਲਾ ਵਿਖੇ ਕਿਰਾਏ ਪਰ ਮਕਾਨ ਲੈ ਕੇ ਰਹਿੰਦੇ ਹਨ ।ਕਰੀਬ ਤਿੰਨ ਸਾਲ ਤੋ ਇਹ ਦੋਸ਼ੀ ਉਕਤ ਧੰਦਾ ਕਰਦੇ ਆ ਰਹੇ ਹਨ। ਪਹਿਲਾਂ ਇਨ੍ਹਾਂ ਨੇ ਸੌ-ਸੌ ਰੁਪਏ ਦੇ ਨੋਟ ਬਣਾਉਣੇ ਸ਼ੁਰੂ ਕੀਤੇ ਸਨ ਜੋ ਇਹ ਬਾਜ਼ਾਰ ਵਿੱਚ ਆਮ ਦੁਕਾਨਦਾਰਾਂ ਪਾਸ ਚਲਾ ਦਿੰਦੇ ਸਨ। ਹੁਣ ਇੰਨ੍ਹਾ ਨੇ ਪੰਜ-ਪੰਜ ਸੋ ਰੁਪਏ ਦੇ ਨੋਟ ਛਾਪਣੇ ਸ਼ੁਰੂ ਕੀਤੇ ਸਨ ਤੇ ਹੁਣ ਜਾਅਲੀ ਨੋਟ ਬਣਾ ਕੇ ਬਠਿੰਡਾ ਨੂੰ ਜਾ ਰਹੇ ਸੀ। ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਵੀ ਖੁਲਾਸਾ ਹੋਣ ਦੀ ਸੰਭਵਾਨਾ ਹੈ।