ਲੁਧਿਆਣਾ, 13 ਮਈ (ਮਨਿੰਦਰਪਾਲ ਸਿੰਘ ਮਿੱਡਾ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੋਆਰਡੀਨੇਟਰ ਤੇ ਪੰਜਾਬ ਸਰਕਾਰ ਨੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ 10 ਲੱਖ ਨੋਜਵਾਨਾਂ ਨੂੰ ਯੂਥ ਵਿੰਗ ਵਿਚ ਭਰਤੀ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਪਰ ਅੱਜ ਭਰਤੀ ਮੁਹਿੰਮ ਦੀ ਸ਼ੁਰੂਆਤ ਸਮੇਂ ਨੋਜਵਾਨਾਂ ’ਚ ਜੋ ਜੋਸ਼ ਦੇਖਣ ਨੂੰ ਮਿਲਿਆ ਹੈ, ਉਸ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ 10 ਲੱਖ ਨੋਜਵਾਨਾਂ ਨੂੰ ਭਰਤੀ ਕਰਨ ਦੇ ਟੀਚੇ ਵਿਚ ਕਈ ਗੁਣਾਂ ਵਾਧਾ ਹੋਵੇਗਾ। ਸ.ਢਿੱਲੋਂ ਨੇ ਇਹ ਪ੍ਰਗਟਾਵਾ ਸਥਾਨਕ ਚੰਡੀਗੜ੍ਹ ਰੋਡ ਵਿਖੇ ਸਥਿਤ ਵੀਰ ਪੈਲੇਸ ਵਿਚ ਯੂਥ ਅਕਾਲੀ ਦਲ ਮਾਲਵਾ ਜੋਨ.3 ਦੇ ਪ੍ਰਧਾਨ ਤਰਸਮੇ ਸਿੰਘ ਭਿੰਡਰ ਦੀ ਅਗਵਾਈ ਵਿਚ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਨੋਜਵਾਨਾਂ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਢਿੱਲੋਂ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਮੈਂਬਰ ਬਣਨ ਵਾਲੇ ਨੋਜਵਾਨਾਂ ਨੂੰ ਆਧੁਨਿਕ ਫ਼ੋਟੋ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ, ਜਿਸ ਨੂੰ ਦਿਖਾ ਕੇ ਹਰੇਕ ਸਰਕਾਰੀ ਦਫ਼ਤਰ ਵਿਚ ਉਨ੍ਹਾਂ ਦਾ ਜਾਇਸ ਤੇ ਸਹੀ ਕੰਮ ਹੋਵੇਗਾ। ਸ.ਢਿੱਲੋਂ ਨੇ ਨੋਜਵਾਨਾਂ ਨੂੰ ਸਿਆਸਤ ਦੀ ਗੁੜਤੀ ਦਿੰਦਿਆਂ ਕਿਹਾ ਕਿ ਸਾਰੇ ਨੌਜਵਾਨ ਪਾਰਟੀ ਤੇ ਪਾਰਟੀ ਪ੍ਰਧਾਨ ਦੇ ਵਫ਼ਾਦਾਰ ਬਣਕੇ ਕੰਮ ਕਰਨ, ਤਾਂ ਜੋ ਉਨ੍ਹਾਂ ਨੂੰ ਭਰਤੀ ਮੁਹਿੰਮ ਵਿਚ ਯੋਗਦਾਨ ਪਾਉਣ ਅਨੁਸਾਰ ਪਾਰਟੀ ਵਿਚ ਮਾਣ ਤੇ ਸਤਿਕਾਰ ਦਿੱਤਾ ਜਾ ਸਕੇ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੋਣਾ ਲੜਨ ਤੇ ਜਿੱਤਣ ਦੀ ਰਣਨੀਤੀ ਤਿਆਰ ਕਰਨ ਵਾਲਾ ਆਗੂ ਦੱਸਦਿਆਂ ਕਿਹਾ ਕਿ ਸ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ 2017 ’ਚ ਮੁੜ ਤੋਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣੇਗੀ, ਜਿਸ ਲਈ ਨੋਜਵਾਨਾਂ ਨੂੰ ਹੁਣ ਤੋਂ ਹੀ ਤਿਆਰੀ ਅਰੰਭਣੀ ਚਾਹੀਦੀ ਹੈ। ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਨੋਜਵਾਨਾਂ ਸ਼ੋਸ਼ਲ ਮੀਡੀਆ ਰਾਹੀ ਆਪਣੇ ਆਪ ਨੂੰ ਸਾਧ ਬਣਨ ਦੀ ਕੋਸ਼ਿਸ਼ ਕਰਨ ਵਾਲੇ ਚੋਰਾਂ ਦਾ ਪਰਦਾਫਾਸ਼ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਲੀ ਸਰਕਾਰ ਨੌਜਵਾਨਾਂ ਦੇ ਵੱਡੇ ਹੰਭਲੇ ਦੇ ਨਾਲ ਹੀ ਹੋਂਦ ਵਿਚ ਆਵੇਗੀ।
ਮਾਲਵਾ ਜੋਨ.3 ਦੇ ਪ੍ਰਧਾਨ ਸ.ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਜੇਕਰ ਯੂਥ ਅਕਾਲੀ ਦਲ ਦੇ ਕੋਈ ਮੈਂਬਰ ਨੋਜਵਾਨ ਸਰਕਾਰੀ ਦਫ਼ਤਰਾਂ ਵਿਚ ਆਪਣਾ ਜਾਇਜ ਕੰਮ ਕਰਵਾਉਣ ਲਈ ਜਾਂਦਾ ਹੈ, ਤਾਂ ਜੇਕਰ ਉਸ ਦਾ ਮਾਣ ਸਤਿਕਾਰ ਨਹੀਂ ਹੁੰਦਾ, ਤਾਂ ਉਹ ਉਸ ਅਫ਼ਸਰ ਦੇ ਖਿਲਾਫ਼ ਹਰ ਸੰਘਰਸ਼ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ।
ਇਸ ਮੌਕੇ ਰਣਜੀਤ ਸਿੰਘ ਢਿੱਲੋਂ ਵਿਧਾਇਕ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ, ਚੌਧਰੀ ਮਦਨ ਲਾਲ ਬੱਗਾ, ਜਥੇਦਾਰ ਹਰਭਜਨ ਸਿੰਘ ਡੰਗ ਦੋਵੇਂ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸ਼ਹਿਰੀ-1 ਤੇ 2, ਜਗਜੀਵਨ ਸਿੰਘ ਖੀਰਨੀਆ, ਬਿਕਰਮਜੀਤ ਸਿੰਘ ਖਾਲਸਾ ਦੋਵੇਂ ਸਾਬਕਾ ਵਿਧਾਇਕ, ਮੀਤਪਾਲ ਸਿੰਘ ਦੁੱਗਰੀ ਪ੍ਰਧਾਨ ਐਸ.ੳ.ਆਈ. ਮਾਲਵਾ ਜੋਨ.3, ਧਰਮਜੀਤ ਸਿੰਘ ਗਿੱਲ ਚੇਅਰਮੈਨ ਡੀ.ਸੀ.ਯੂ., ਬਲਜਿੰਦਰ ਸਿੰਘ ਮੱਖਣ ਬਰਾੜ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ, ਬੀਬੀ ਸੁਰਿੰਦਰ ਕੌਰ ਦਿਆਲ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਸਿਮਰਨਜੀਤ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਯਾਦੂ, ਕਮਲਜੀਤ ਸਿੰਘ ਮੱਲ੍ਹਾ, ਪ੍ਰਭਜੋਤ ਸਿੰਘ ਧਾਲੀਵਾਲ, ਰਵਿੰਦਰਪਾਲ ਸਿੰਘ ਮਿੰਕੂ, ਭਾਗੀਰਥ ਸਿੰਘ ਉਪ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼, ਕੰਵਲਇੰਦਰ ਸਿੰਘ ਠੇਕੇਦਾਰ, ਬਾਬਾ ਅਜੀਤ ਸਿੰਘ ਮੈਂਬਰ ਪੀ.ਏ.ਸੀ., ਗੁਰਪ੍ਰੀਤ ਸਿੰਘ ਬੱਬਲ, ਮਨਵਿੰਦਰਪਾਲ ਸਿੰਘ ਮੱਕੜ, ਗੁਰਦੀਪ ਸਿੰਘ ਗੋਸ਼ਾ, ਮਨਪ੍ਰੀਤ ਸਿੰਘ ਤਲਵੰਡੀ, ਮਨਪ੍ਰੀਤ ਸਿੰਘ ਮੰਨਾ, ਰਣਜੀਤ ਸਿੰਘ ਗੁਡਵਿੱਲ, ਨਵਦੀਪ ਸੰਘਾ, ਜਸਪਾਲ ਸਿੰਘ ਗਿਆਸਪੁਰਾ, ਹਰਪ੍ਰੀਤ ਸਿੰਘ ਡੰਗ, ਹਰਵੀਰ ਸਿੰਘ ਇਯਾਲੀ, ਰਾਜਕਮਲ ਸਿੰਘ ਗਿੱਲ, ਦਪਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਚੀਮਾ, ਵੀਰਪਾਲ ਸਿੰਘ ਸਮਾਲਸਰ, ਗੁਰਜੀਤ ਸਿੰਘ ਛਾਬੜਾ, ਜਸਦੀਪ ਸਿੰਘ ਕਾਉਂਕੇ, ਹਰਪ੍ਰੀਤ ਸਿੰਘ ਸ਼ਿਵਾਲਿਕ, ਤਨਵੀਰ ਸਿੰਘ ਧਾਲੀਵਾਲ, ਸ਼ਰਨਜੀਤ ਸਿੰਘ ਗਰਚਾ, ਸੋਹਣ ਸਿੰਘ ਢੋਲਣਵਾਲ, ਬਾਬਾ ਜਗਰੂਪ ਸਿੰਘ, ਸੁਖਵਿੰਦਰ ਸਿੰਘ ਮੰਗਲੀ, ਨਰਿੰਦਰ ਸਿੰਘ ਨਿੰਦੀ, ਰਖਵਿੰਦਰ ਸਿੰਘ ਗਾਬੜ੍ਹੀਆ, ਗੁਰਇਕਬਾਲ ਸਿੰਘ ਸ਼ਾਹ ਗਿੱਲ, ਅਜਮੇਰ ਸਿੰਘ ਲਾਲੀ ਆਦਿ ਹਾਜ਼ਰ ਸਨ।