ਨਵੀਂ ਦਿੱਲੀ, 11 ਮਈ (ਪੀ. ਟੀ.)- ਭਾਰਤ ਦੇ ਗ੍ਰਹਿ ਮੰਤਰੀ ਨੇ ਸਦਨ ’ਚ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਦੇ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਦਾਊਦ ਇਬਰਾਹੀਮ ਪਾਕਿਸਤਾਨ ’ਚ ਹੀ ਹੈ।ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਦਾਊਦ ਦੇ ਪਤੇ ਤੇ ਪਾਸਪੋਰਟ ਦੇ ਬਾਰੇ ‘ਚ ਵੀ ਪਾਕਿਸਤਾਨ ਨੂੰ ਜਾਣਕਾਰੀ ਦਿੱਤੀ ਹੈ। ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ ਤੇ ਅਸੀਂ ਹਰ ਕੀਮਤ ’ਤੇ ਦਾਊਦ ਨੂੰ ਭਾਰਤ ਲਿਆਕੇ ਰਹਾਂਗੇ।ਗ੍ਰਹਿ ਮੰਤਰੀ ਨੇ ਅੱਗੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਦਾਊਦ ਦੇ ਬਾਰੇ ’ਚ ਹਰ ਜਾਣਕਾਰੀ ਦਿੱਤੀ ਹੈ, ਲੇਕਿਨ ਗੁਆਂਢੀ ਮੁਲਕ ਅਜੇ ਤੱਕ ਉਸਦੇ ਠਿਕਾਣੇ ਦੀ ਤਲਾਸ਼ ਸ਼ੁਰੂ ਨਹੀਂ ਕਰ ਸਕਿਆ ਹੈ। ਰਾਜਨਾਥ ਨੇ ਕਿਹਾ ਕਿ ਸਾਨੂੰ ਅੱਗੇ ਵਧਣਾ ਹੋਵੇਗਾ, ਵਧਾਂਗੇ। ਪਾਕਿਸਤਾਨ ’ਤੇ ਦਬਾਅ ਬਣਾਉਣਾ ਹੋਵੇਗਾ, ਬਣਾਵਾਂਗੇ, ਲੇਕਿਨ ਹਰ ਕੀਮਤ ’ਤੇ 1993 ਬੰਬ ਧਮਾਕਿਆਂ ਦੇ ਦੋਸ਼ੀ ਨੂੰ ਭਾਰਤ ਲਿਆ ਕੇ ਰਹਾਂਗੇ।
ਇਸ ਤੋਂ ਪਹਿਲਾਂ 5 ਮਈ ਨੂੰ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਗ੍ਰਹਿ ਰਾਜ ਮੰਤਰੀ ਹਰੀਭਾਈ ਚੌਧਰੀ ਨੇ ਕਿਹਾ ਸੀ ‘ਸਰਕਾਰ ਨੂੰ ਹਾਲੇ ਦਾਊਦ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਿਵੇਂ ਹੀ ਪਤਾ ਚੱਲੇਗਾ ਉਸ ਨੂੰ ਭਾਰਤ ਲਿਆਂਦੇ ਜਾਣ ਦੇ ਯਤਨ ਕੀਤੇ ਜਾਣਗੇ।’