April 28, 2026 6:16 am

ਸਾਬਕਾ ਐਮ ਪੀ ਲਾਖਾ ਨੂੰ ਬਰਸੀ ਮੌਕੇ ਸਰਧਾਂਜ਼ਲੀਆ ਭੇਟ

ਬੰਗਾ, 10 ਮਈ (ਹਰਮਿੰਦਰ ਸਿੰਘ)- ਸਾਬਕਾ ਐਮਪੀ ਅਤੇ ਬਸਪਾ ਦੇ ਮੋਢੀਆਂ ’ਚ ਸ਼ਾਮਲ ਆਗੂ ਹਰਭਜਨ ਲਾਖਾ ਦੀ ਪਹਿਲੀ ਬਰਸੀ ਮੌਕੇ ਇੱਥੋਂ ਦੇ ਅਨਮੋਲ ਪੈਲੇਸ ’ਚ ਸਰਧਾਂਜ਼ਲੀ ਸਮਾਗਮ ਕਰਵਾਇਆ  ਗਿਆ। ਇਸ ਮੌਕੇ ਉਹਨਾਂ ਦੇ ਸਮਾਜਿਕ ਪ੍ਰੀਵਰਤਨ ਦੀ ਲਹਿਰ ’ਚ ਪਾਏ ਯੋਗਦਾਨ ਬਾਰੇ ਦਸਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸੁੱਖਵਿੰਦਰ ਕੁਮਾਰ ਸੁੱਖੀ ਅਤੇ ਐਸਐਸਬੋਰਡ ਦੇ ਮੈਂਬਰ ਦਰਸ਼ਨ ਲਾਲ ਜੇਠੂਮਜਾਰਾ ਨੇ ਕਿਹਾ ਕਿ ਹਰਭਜਨ ਲਾਖਾ ਦਾ ਨੇ ਸਾਰਾ ਜੀਵਨ ਸਮਾਜ ਅੰਦਰ ਬਰਾਬਰਤਾ ਅਤੇ ਹੱਕ ਸੱਚ ਦੀ ਅਵਾਜ਼ ਬੁ¦ਦ ਕਰਨ ਲਈ ਸਮਰਪਿਤ ਕੀਤਾ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਲਾਖਾ ਜੀ ਨੇ ਅਮ੍ਰਿੰਤ ਛੱਕ ਕੇ ਸਮਾਜ ਅੰਦਰ ਜਾਤ  ਤੋੜੋ ਸਮਾਜ ਜੋੜੋ ਦਾ ਸੰਦੇਸ਼ ਦਿੱਤਾ। ਇਸ ਮੌਕੇ ਮਿਸ਼ਨਰੀ ਆਗੂ ਅਸ਼ੋਕ ਕੁਮਾਰ ਕੈਂਥ , ਸਾਬਕਾ ਐਮ ਪੀ ਸਤਨਾਮ ਕੈਂਥ, ਫੂਲ ਚੰਦ ਬਰਈਆ, ਲਾਲ ਸਿੰਘ ਸੁਲਹਾਣੀ, ਸਿਵ ਰਾਜ ਮੋਗੋਵਾਲ ਪ੍ਰਧਾਨ ਮੇਘਾਲਿਆ ਨੇ ਕਿਹਾ ਕਿ

ਦਲਿਤ ਸਮਾਜ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੀਤੀ ਕੁਰਬਾਨੀ ਇਤਿਹਾਸ ’ਚ ਬੇ ਮਿਸ਼ਾਲ ਹੈ। ਡਾ. ਅੰਬੇਡਕਰ ਅਤੇ ਸਹਿਬ ਕਾਂਸ਼ੀ ਰਾਮ ਜੀ ਦਾ ਜੋ ਮਿਸ਼ਨ ਲੈ ਕੇ ਲਾਖਾ ਜੀ ਜੋ ਤੁਰੇ ਸਨ ਉਸ ਨੂੰ ਅੱਗੇ ਤੋਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਸ਼੍ਰੀ ਲਾਖਾ ਦੀ ਯਾਦ ’ਚ ਡਾ. ਅੰਬੇਡਕਰ ਅਤੇ ਸ਼ਾਹਿਬ ਦੀ ਸੋਚ ਨੂੰ ਸਮਰਪਿਤ ਹਰਭਜਨ ਲਾਖਾ ਦੀ ਯਾਦ ’ਚ ਚੇਅਰ ਸਥਾਪਿਤ ਕੀਤੀ ਜਾਵੇ। ਇਸ ਮੌਕੇ ਗਾਇਕਾਂ ਨੇ ਸ਼੍ਰੀ ਲਾਖਾ ਦੀ ਜੀਵਨੀ ਨਾਲ ਸਬੰਧਤ ਗੀਤ ਵੀ ਗਾਏ। ਦੱਸਣਯੋਗ ਹੈ ਕਿ ਡਾ. ਸੁੱਖੀ ਨੇ ਹਰਭਜਨ ਲਾਖਾ ਦੀ ਯਾਦਗਾਰ ਬਣਾਉਣ ਵਾਸਤੇ ਦੋ ਲੱਖ ਦਾ ਐਲਾਨ ਕੀਤਾ। ਉਹਨਾਂ ਇਹ ਵੀ ਕਿਹਾ ਕਿ ਲਾਖਾ ਜੀ ਦੇ ਪਰਿਵਾਰ ਨਾਲ ਹਮੇਸ਼ਾਂ ਦੁੱਖ/ਸੁੱਖ ਨਾਲ ਖੜ੍ਹੀ ਹੈ। ਇਸ ਮੌਕੇ ਸਿੰਗਾਰਾ ਰਾਮ ਲਾਖਾ, ਚਰਨ ਕੌਰ ਲਾਖਾ, ਪਰਮਜੀਤ ਲਾਖਾ, ਕਮਲਜੀਤ ਲਾਖਾ, ਰੇਸ਼ਮ ਕਰਨਾਣਵੀ, ਜਸਵੰਤ ਰਾਏ ਸੇਵਾ ਮੁਕਤ ਆਈਏਐਸ ਅਫ਼ਸਰ, ਜਗਤਾਰ ਬੀਕਾ, ਅਮਰਜੀਤ ਪਾਲ ਸੇਵਾ ਮੁਕਤ ਅਧਿਕਾਰੀ ਆਦਿ ਸ਼ਾਮਲ ਸਨ।

Send this to a friend