April 28, 2026 6:13 am

ਜ਼ੀਰਾ ਨੇੜੇ ਧੂੰਐ ਕਾਰਨ ਵਾਪਰੇ ਸੜਕ ਹਾਦਸੇ ’ਚ ਦੋ ਦੀ ਮੌਤ

ਜ਼ੀਰਾ, 10 ਮਈ (ਪੀ. ਟੀ.)- ਜ਼ੀਰਾ ਕੋਟ ਈਸੇ ਖਾਂ ਰੋਡ ‘ਤੇ ਪਿੰਡ ਤਲਵੰਡੀ ਜੱਲੇ ਖਾਂ ਨੇੜੇ ਧੂੰਐ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿਚ ਦੋ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕਤਰ ਵੇਰਵਿਆਂ ਅਨੁਸਾਰ ਜ਼ੀਰਾ ਕੋਟ ਈਸੇ ਖਾਂ ਰੋਡ ‘ਤੇ ਸਥਿਤ ਪਿੰਡ ਤਲਵੰਡੀ ਜੱਲੇ ਖਾਂ ਹਾਈਵੇ ‘ਤੇ ਸਵਿੱਫਟ ਡਿਜਾਇਰ ਕਾਰ ਜਿਸ ਨੂੰ ਐਮ. ਬੀ. ਬੀ. ਐਸ. ਡਾ: ਗੁਰਪ੍ਰੀਤ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਰਟੋਲ ਬੇਟ ਜ਼ੀਰਾ ਜੋ ਕਿ ਸਿਵਲ ਡਿਸਪੈਂਸਰੀ ਮਨਸੀਆਂ ਵਿਖੇ ਤਾਈਨਾਤ ਸੀ, ਕਿਸੇ ਕੰਮ ਲਈ ਆਪਣੇ ਪਿੰਡ ਤੋਂ ਕੋਟ ਈਸੇ ਖਾਂ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਫੋਰਡ ਫੀਗੋ ਪੀ.ਬੀ.04-0052 ਜਿਸ ਨੂੰ ਕਰਨ ਮੋਂਗਾ ਪੁੱਤਰ ਅਸ਼ੋਕ ਮੋਂਗਾ ਵਾਸੀ ਫਰੀਦਕੋਟ ਜੋ ਕਿ ਜਲੰਧਰ ਤੋਂ ਆਪਣੇ ਘਰ ਫਰੀਦਕੋਟ ਵਾਪਸ ਪਰਤ ਰਹੇ ਸਨ ਕਿ ਪਿੰਡ ਤਲਵੰਡੀ ਜੱਲੇ ਖਾਂ ਵਿਖੇ ਕਿਸਾਨਾਂ ਵਲੋਂ ਕਣਕ ਦੇ ਨਾੜ ਨੂੰ ਲਗਾਈ ਗਈ ਅੱਗ ਤੋਂ ਪੈਦਾ ਹੋਏ ਧੂੰਐ ਕਾਰਨ ਕਾਰਾਂ ਵਿਚ ਆਪਸੀ ਸਿੱਧੀ

ਜਬਰਦਸਤ ਟੱਕਰ ਹੋ ਗਈ ਅਤੇ ਦੋਨਾਂ ਕਾਰਾਂ ਦੇ ਸੇਫਟੀ ਬੈਗ ਖੁੱਲਣ ਦੇ ਬਾਵਜੂਦ ਵੀ ਦੋਨਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਥਾਨਕ ਸਦਰ ਪੁਲਿਸ ਵਲੋਂ ਦੋਨਾਂ ਵਾਹਨਾਂ ਨੂੰ ਕਬਜੇ ਵਿਚ ਲੈ ਕੇ ਮ੍ਰਿਤਕਾ ਦੀ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਭੇਜ ਦਿੱਤਾ ਹੈ। ਇਸ ਘਟਨਾ ਪਤਾ ਚੱਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰਾ ਫੈਲ ਗਈ।

Send this to a friend