April 28, 2026 6:19 am

ਨੇਤਾਵਾਂ ਦਾ ਸਲਮਾਨ ਨੂੰ ਮਿਲਣ ਜਾਣਾ ਚੰਗਾ ਸੰਕੇਤ ਨਹੀਂ : ਸ਼ਰਦ ਪਵਾਰ

ਨਵੀਂ ਦਿੱਲੀ, 10 ਮਈ (ਪੀ. ਟੀ.)- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਰਨ ਐਂਡ ਹਿੱਟ ਮਾਮਲੇ ‘ਚ ਹੇਠਲੀ ਅਦਾਲਤ ਵਲੋਂ ਸਜ਼ਾ ਮਿਲਣ ਫਿਰ ਹਾਈਕੋਰਟ ਤੋਂ ਜਮਾਨਤ ਤੋਂ ਬਾਅਦ ਉਨ੍ਹਾਂ ਨਾਲ ਮੁਲਾਕਾਤ ਲਈ ਕੁਝ ਸਿਆਸੀ ਆਗੂਆਂ ਨੇ ਜਿਸ ਤਰ੍ਹਾਂ ਮਿਲਣ ਦਾ ਉਤਸ਼ਾਹ ਦਿਖਾਇਆ ਹੈ, ਉਸ ‘ਤੇ ਰਾਕਾਂਪਾ ਨੇਤਾ ਸ਼ਰਦ ਪਵਾਰ ਨੇ ਗੈਰ ਜਰੂਰੀ ਦਸਦੇ ਹੋਏ ਕਿਹਾ ਕਿ ਇਹ ਇਕ ਚੰਗਾ ਸੰਕੇਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧਿਕ ਮਾਮਲੇ ‘ਚ ਸਜ਼ਾ ਯਾਫਤਾ ਕਿਸੇ ਸਿਤਾਰੇ ਨਾਲ ਨੇਤਾਵਾਂ ਦਾ ਮਿਲਣਾ ਚੰਗਾ ਸੰਕੇਤ ਨਹੀਂ ਹੈ। ਇਸ ਤੋਂ ਨੇਤਾਵਾਂ ਨੂੰ ਬਚਣਾ ਚਾਹੀਦਾ ਹੈ। ਗੌਰਤਲਬ ਹੈ ਕਿ ਸਲਮਾਨ ਖਾਨ ਨੂੰ ਮਨਸੇ ਪ੍ਰਧਾਨ ਰਾਜ ਠਾਕਰੇ ਤੇ ਕਈ ਹੋਰ ਰਾਜਨੇਤਾ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ ਤੇ ਇਹ ਮੁੱਦਾ ਲੋਕ ਸਭਾ ’ਚ ਵੀ ਚੁੱਕਿਆ ਗਿਆ।

Send this to a friend