ਸ਼ਾਹਕੋਟ, 10 ਮਈ (ਸੁਰਿੰਦਰ ਸਿੰਘ ਪਦਮ)- ਪੰਚਾਇਤੀ ਜ਼ਮੀਨਾਂ ਨੂੰ ਠੇਕੇ ਤੇ ਦੇਣ ਸਮੇਂ ਵੱਡੀ ਪੱਧਰ ’ਤੇ ਕੀਤੀਆ ਜਾ ਰਹੀਆਂ ਧਾਂਦਲੀਆ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਕਤ ਪ੍ਰਗਟਾਵਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੁਲਤਾਨਪੁਰ ਲੋਧੀ ਨੂੰ ਜਾਂਦੇ ਸਮੇਂ ਕੁਝ ਪਲ ਸਥਾਨਕ ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਦੇ ਗ੍ਰਹਿ ਵਿਖੇ ਠਹਿਰੇ ਸਨ। ਉਨ੍ਹਾਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਕਿਹਾ ਕਿ ਅਕਾਲੀ ਤੇ ਭਾਜਪਾ ਗਠਜੋੜ ਸਰਕਾਰ ਪੰਚਾਇਤੀ ਜ਼ਮੀਨਾਂ ਦੀ ਬੋਲੀ ‘ਚ ਦਖਲ ਅੰਦਾਜ਼ੀ ਕਰਕੇ ਆਪਣੇ ਚਹੇਤਿਆ ਨੂੰ ਪੰਚਾਇਤੀ ਜ਼ਮੀਨਾਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ‘ਚ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਜੋ ਵਿਅਕਤੀ ਅਵਾਜ਼ ਬੁਲੰਦ ਕਰਦਾ ਹੈ, ਉਸ ਦੇ ਖਿਲਾਫ ਝੂਠੇ ਮੁਕਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਂ
ਆਉਣ ਤੇ ਸਰਕਾਰੀ ਅਧਿਕਾਰੀਆਂ ਕੋਲੋ ਵੀ ਉਕਤ ਧੱਕੇਸਾਹੀਆ ਦੀ ਜਵਾਬ ਦੇਹੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਭਰ ‘ਚ ਇਸ ਸਮੇਂ ਸਰਕਾਰ ਨਾਂ ਦੀ ਕੋਈ ਚੀਜ ਨਹੀ ਹੈ। ਉਨ੍ਹਾਂ ਕਿਹਾ ਕਿ ਹਰ ਪਾਸੇ ਗੁੰਡਾ ਰਾਜ ਹੈ। ਔਰਬਿਟ ਬਸ ਕਾਂਡ ਦੀ ਘੋਰ ਨਿਖੇਧੀ ਕਰਦੇ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਪਾਪ ਦਾ ਘੜਾ ਇਸ ਸਮੇਂ ਭਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਪਾਪ ਦਾ ਘੜਾ ਜਲਦ ਹੀ ਫਟਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਬਿਲਕੁਲ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣੇਗੀ। ਇਸ ਮੌਕੇ ‘ਤੇ ਸੁਨੀਲ ਜਾਖੜ,ਰਮਨਦੀਪ ਸਿੰਘ ਸਿੱਕੀ ਐਮ ਐਲ ਏ ਖਡੂਰ ਸਾਹਿਬ,ਸੁਖਜਿੰਦਰ ਸਿੰਘ ਰੰਧਾਵਾਂ,ਗੁਰਕੀਰਤ ਸਿੰਘ ਕੋਟਲੀ ਐਮ ਐਲ ਏ ਪਾਇਲ, ਵੀ ਉਨ੍ਹਾਂ ਦੇ ਨਾਲ ਸਨ। ਹੋਰਨਾਂ ਤੋਂ ਇਲਾਵਾ ਸਾਤੀਸ਼ ਰਿਹਾਨ, ਕਮਲ ਨਾਹਰ, ਤਹਿਸੀਲ ਯੂਥ ਪ੍ਰਧਾਨ ਗੁਰਜੀਤ ਕੰਗ, ਸੁਰਜੀਤ ਸਿੰਘ ਕੋਠੀ ਵਾਲਾ, ਪਿਆਰਾ ਸਿੰਘ ਫੌਜ਼ੀ, ਗੁਰਪ੍ਰੀਤ ਸਿੰਘ ਖਾਲਸਾ ਪੀਜ਼ਾ, ਕਰਮ ਸਿੰਘ ਦਾਰੇਵਾਲ,ਬਲਵੰਤ ਸਿੰਘ, ਪ੍ਰਵੀਨ ਗਰੋਵਰ, ਸੁਰਿੰਦਰਜੀਤ ਸਿੰਘ ਚੱਠਾ, ਪ੍ਰਿਤਪਾਲ ਸਿੰਘ ਲੋਹੀਆ, ਗਗਨ ਸਿੰਘ ,ਗੁਲਜ਼ਾਰ ਸਿੰਘ, ਸਾਹਿਬ ਸਿੰਘ ਐਦਲਪੁਰ, ਬੰਸੂ ਸਿੰਘ ,ਊਧਮ ਸਿੰਘ, ਸ਼ਿੰਗਾਰਾ ਸਿੰਘ ਬਾਜਵਾ ਕਲਾ,ਕਰਨੈਲ ਸਿੰਘ, ਅਜੀਤ ਸਿੰਘ, ਅਮਰਜੀਤ ਸਿੰਘ,ਬਲਜੀਤ ਸਿੰਘ, ਗੁਰਦੇਵ ਸਿੰਘ ਹੁੰਦਲ ਅਤੇ ਕੁਲਵੰਤ ਸਿੰਘ ਅਤੇ ਇਲਾਕੇ ਦੇ ਕਾਂਗਰਸੀ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ।