ਕ¤ਛ, 9 ਮਈ (ਪੀ. ਟੀ.)- ਗੁਜਰਾਤ ਦੇ ਕ¤ਛ ਜ਼ਿਲ੍ਹੇ ’ਚ ਅ¤ਜ ਹਲਕੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਇਸ ਭੁਚਾਲ ਦੀ ਤੀਬਰਤਾ 4.3 ਮਾਪੀ ਗਈ। ਅਜੇ ਤ¤ਕ ਕਿਸੇ ਜਾਨੀ-ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਆਈ। ਵਿਗਿਆਨੀਆਂ ਮੁਤਾਬਿਕ ਸਵੇਰੇ ਕਰੀਬ 6.30 ਵਜੇ 4.3 ਤੀਬਰਤ ਦੇ ਭੁਚਾਲ ਦੇ ਝਟਕੇ ਕ¤ਛ ਜ਼ਿਲ੍ਹੇ ‘ਚ ਮਹਿਸੂਸ ਕੀਤੇ ਗਏ। ਇਸ ਭੁਚਾਲ ਦਾ ਕੇਂਦਰ ਕ¤ਛ ਤੋਂ 22 ਕਿਲੋਮੀਟਰ ਦੂਰ ਭਚਾਓ ਪਿੰਡ ‘ਚ ਸੀ। ਭੁਚਾਲ ਦੇ ਦੂਸਰੇ ਝਟਕੇ 7.47 ਵਜੇ ਫਿਰ ਤੋਂ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 2 ਮਾਪੀ ਗਈ। ਇਸ ਦੌਰਾਨ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।