April 28, 2026 1:58 am

ਰੈਲੀ ਦਾ ਪੰਡਾਲ ਡਿੱਗਾ: 50 ਜ਼ਖਮੀ

ਰਾਏਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਲੱਗੇ ਨਿਆ ਰਾਏਪੁਰ ਟਾਊਨਸ਼ਿਪ ਦੇ ਦੌਰੇ ਤੋਂ ਪਹਿਲਾਂ ਰੈਲੀ ਲਈ ਬਣਾਈ ਗਈ ਸਟੇਜ ਦੀ ਵਿਸ਼ਾਲ ਛੱਤ ਡਿੱਗਣ ਨਾਲ 37 ਪੁਲਿਸ ਮੁਲਾਜ਼ਮਾਂ ਸਮੇਤ ਤਕਰੀਬਨ 50 ਵਿਅਕਤੀ ਜ਼ਖਮੀ ਹੋ ਗਏ। ਇਸ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਦਾ ਨਿਆ ਰਾਏਪੁਰ ਦਾ ਦੌਰਾ ਰੱਦ ਕਰ ਦਿੱਤਾ ਗਿਆ। ਨਿਆ ਰਾਏਪੁਰ ਵਿੱਚ ਪ੍ਰਧਾਨ ਮੰਤਰੀ ਦਾ ਇੱਕ ਵਿਸ਼ਾਲ ਪ੍ਰੋਗਰਾਮ ਹੋਣਾ ਸੀ, ਜਿਸ ਦੇ ਲਈ ਲੰਬੇ ਚੌੜੇ ਪ੍ਰਬੰਧ ਕੀਤੇ ਗਏ ਸਨ। ਪਰ ਅੱਜ ਜਦ ਸੀਨੀਅਰ ਮੰਤਰੀ ਅਤੇ ਅਧਿਕਾਰੀ ਸਮਾਗਮ ਵਾਲੇ ਸਥਾਨ ਦਾ ਮੁਆਇਨਾ ਕਰ ਰਹੇ ਸਨ ਤਾਂ ਉਸ ਵੇਲੇ ਤੇਜ ਹਨੇਰੀ ਦੇ ਆਉਣ ਨਾਲ ਸਟੇਜ ਦੀ ਪੂਰੀ ਛੱਤ ਹੇਠਾਂ ਆ ਡਿੱਗੀ।

Send this to a friend