ਅਲਪੁਝਾ (ਕੇਰਲ), 7 ਮਈ (ਪੀ. ਟੀ.)- ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਵਾਟਰ ਸਪੋਰਟ ਕੇਂਦਰ ’ਚ ਚਾਰ ਜੂਨੀਅਰ ਖਿਡਾਰਨਾਂ ਨੇ ਸੀਨੀਅਰਾਂ ਦੁਆਰਾਂ ਕਥਿਤ ਤੌਰ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਅੱਜ ਤੜਕੇ ਇਕ ਜਹਿਰੀਲਾ ਫਲ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਜਦਕਿ ਤਿੰਨ ਹਸਪਤਾਲ ’ਚ ਭਰਤੀ ਹਨ। ਖੇਡ ਮੰਤਰੀ ਨੇ ਕਿਹਾ ਕਿ ਸਾਈ ਐਥਲੀਟਾਂ ਦੇ ਖੁਦਕੁਸ਼ੀ ਦੇ ਯਤਨਾਂ ਦੇ ਮਾਮਲੇ ’ਚ ਦੋਸ਼ੀਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮਹਿਲਾ ਖਿਡਾਰੀਆਂ ਨੇ ਸਾਈ ਮਹਿਲਾ ਹੋਸਟਲ ਦੇ ਅੰਦਰ ਕੋਈ ਜਹਿਰੀਲਾ ਫਲ ‘ਓਥਾਲਾਂਗਾ‘ ਖਾ ਲਿਆ।ਜਿਸ ਕਾਰਨ ਇਕ ਖਿਡਾਰਨ ਦੀ ਮੌਤ ਹੋ ਗਈ ਹੈ।