ਨਵੀਂ ਦਿੱਲੀ, 5 ਮਈ (ਪੀ. ਟੀ.)- ਕੇਂਦਰੀ ਮੰਤਰੀ ਮੰਡਲ ਨੇ ਬੰਗਲਾਦੇਸ਼ ਦੇ ਨਾਲ ਜ਼ਮੀਨੀ ਹੱਦ ਸਬੰਧੀ ਸਮਝੌਤੇ ਦੇ ਪਾਲਨ ਲਈ ਪ੍ਰਸਤਾਵਿਤ ਬਿਲ ਦੇ ਮਸੌਦੇ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਜਿਸ ‘ਚ ਪੱਛਮੀ ਬੰਗਾਲ, ਤ੍ਰਿਪੁਰਾ ਤੇ ਮੇਘਾਲਿਆ ਦੇ ਨਾਲ ਨਾਲ ਅਸਮ ਨਾਲ ਜੁੜੇ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਅੱਜ ਇਥੇ ਸਵੇਰੇ ਮੰਤਰੀ ਮੰਡਲ ਦੀ ਬੈਠਕ ‘ਚ ਇਸ ਬਿਲ ਨੂੰ ਮਨਜ਼ੂਰੀ ਦਿੱਤੀ ਗਈ। ਇਸ ਨੂੰ ਕੱਲ੍ਹ ਰਾਜ ਸਭਾ ‘ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਿਕ ਸਰਕਾਰ ਨੇ ਇਸ ਵਿਸ਼ਾ ‘ਤੇ ਰਾਜ ਸਭਾ ਦੇ ਕਈ ਦਲਾਂ ਦੇ ਨੇਤਾਵਾਂ ਨਾਲ ਪਹਿਲਾ ਹੀ ਗੱਲਬਾਤ ਕਰ ਲਈ ਹੈ। ਇਸ ਮੁੱਦੇ ਨਾਲ ਸਬੰਧਿਤ ਇਕ ਬਿਲ ਰਾਜ ਸਭਾ ‘ਚ ਦਸੰਬਰ 2013 ਤੋਂ ਲੰਬਿਤ ਹੈ।