April 27, 2026 12:10 am

ਓਰਬਿਟ ਕੰਪਨੀ ਦੇ ਮਾਲਿਕ ਸੁਖਬੀਰ ਬਾਦਲ ’ਤੇ ਪਰਚਾ ਦਰਜਾ ਹੋਵੇ : ਕੱਕੜ

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ)- ਪੰਜਾਬ ਦੇ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਔਰਬਿੱਟ ਬੱਸਾਂ ਦਾ ਪੰਜਾਬ ਦੀ ਜਨਤਾ ਤੇ ਪਹਿਲਾਂ ਹੀ ਡਰ ਪਾਇਆ ਜਾ ਰਿਹਾ ਸਨ, ਇਸ ਕੰਪਨੀ ਦੀਆਂ ਬੱਸਾਂ ਦੀ ਸਾਂਭ ਸਭਾਲ ਲਈ ਜਿੰਨੇਂ ਪ੍ਰਾਈਵੇਟ ਲਾਠੀਮਾਰ ਇਨ੍ਹਾਂ ਕੋਲ ਹਨ ਓਨੇਂ ਤਾਂ ਪੰਜਾਬ ਵਿਚ ਪੁਲਿਸ ਕਰਮਚਾਰੀ ਵੀ ਨਹੀਂ ਹਨ। ਹੁਣ ਇਨ੍ਹਾਂ ਬੱਸਾਂ ਵਿਚ ਧੀਆਂ-ਭੈਣਾਂ ਦੀ ਇੱਜ਼ਤ ਵੀ ਸੁਰੱਖਿਅਤ ਨਹੀਂ ਰਹੀ।ਮੋਗਾ ਵਿਚ ਵਾਪਰੀ ਘਟਨਾਂ ਨੇ ਪੰਜਾਬ ਦੀ ਜਨਤਾ ਵਿਚ ਇਨ੍ਹਾਂ ਬੱਸਾਂ ਵਿਰੁੱਧ ਗੁੱਸਾ ਹੋਰ ਵਧਾ ਦਿੱਤਾ ਹੈ। ਪੰਜਾਬ ਦੀ ਸੂਝਵਾਨ ਜਨਤਾ ਨੂੰ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਸੁਰੱਖਿਅੱਤ ਰੱਖਣ ਲਈ ਇਨ੍ਹਾਂ ਔਰਬਿੱਟ ਬੱਸਾਂ ਦਾ ਮੁਕੰਮਲ ਬਾਈਕਾਟ ਕਰਨਾਂ ਚਾਹੀਦਾ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ  ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਕੱਕੜ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ

ਔਰਬਿੱਟ ਕੰਪਨੀਂ ਦੇ ਮਾਲਕ ਪੰਜਾਬ ਦੇ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪਰਚਾ ਦਰਜ ਕੀਤਾ ਜਾਣਾਂ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇਹ ਬੱਸ ਕਿਸੇ ਹੋਰ ਦੀ ਹੁਮਦਿ ਤਾਂ ਹੁਣ ਤੱਕ ਉਸਦਾ ਮਾਲਕ ਜੇਲ੍ਹ ਵਿਚ ਹੁੰਦਾ।ਸ੍ਰ. ਕੱਕੜ ਨੇ ਕਿਹਾ ਕਿ ਨੰਨੀਂ ਛਾਂ ਦਾ ਹੋਕਾ ਦੇਣ ਵਾਲੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਪਰਿਵਾਰ ਦੀਆਂ ਬੱਸਾਂ ਵਿਚ ਹੀ ਨੰਨੀਂ ਛਾਵਾਂ ਦੀਆਂ ਇੱਜ਼ਤਾਂ ਸੁਰੱਖਿਅਤ ਨਹੀਂ।ਸ੍ਰ.ਕੱਕੜ ਨੇ ਕਿਹਾ ਕਿ ਜੇਕਰ ਬਾਦਲ ਪਰਿਵਾਰ ਦੀ ਹਮਾਇਤ ਵਾਲੇ ਗੁੰਡਿਆਂ ਹੱਥੋਂ ਨਾਬਾਲਗ ਅਤੇ ਨੌਜਵਾਨ ਲੜਕੀਆਂ ਨੇ ਇਸ ਤਰ੍ਹਾਂ ਬੇ-ਇੱਜ਼ਤ ਹੋਣਾਂ ਹੈ ਤਾਂ ਨੰਨੀਂ ਛਾਂ ਮੁਹਿੰਮ ਦਾ ਮੀਡੀਆ ਵਿਚ ਪ੍ਰਚਾਰ ਕਰਨ ਦਾ ਕੀ ਮਤਲਬ ਰਹਿ ਜਾਦਾ ਹੈ।ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਟਰਾਂਸਪੋਰਟ ਕੰਪਨੀ ਉਨ੍ਹਾਂ ਦੇ ਪਤੀ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਦੀ ਹੋਣ ਤੋਂ ਇੰਨਕਾਰ ਕਰਕੇ ਪੀੜਤ ਪਰਿਵਾਰ ਦੇ ਜ਼ਖ਼ਮਾਂ ਤੇ ਲੂਣ ਛਿੱੜਕਿਆ ਹੈ।ਉਨ੍ਹਾਂ ਕਿਹਾ ਕਿ ਔਰਬਿੱਟ ਟਰਾਂਸਪੋਰਟ ਕੰਪਨੀ ਦੀ ਬੱਸ ਵਿਚ ਇਕ ਔਰਤ ਅਤੇ ਉਸਦੀ ਲੜਕੀ ਨਾਲ ਬੱਸ ਕੰਡਕਟਰ, ਸਹਾਇਕ ਕੰਡਕਟਰ ਅਤੇ ਉਨ੍ਹਾਂ ਦੇ ਦੋਸਤ ਵੱਲੋਂ ਅਸ਼ਲੀਲ ਹਰਕਤਾਂ ਕਰਨ ਅਤੇ ਚਲਦੀ ਬੱਸ ਵਿੱਚੋਂ ਲੜਕੀ ਅਤੇ ਉਸਦੀ ਮਾਂ ਨੂੰ ਧੱਕਾ ਦੇਣ ਦੀ ਘਟਨਾਂ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਹ ਕਿੰਨੀ ਸ਼ਰਮਨਾਕ ਗੱਲ ਹੈ ਕਿ ਦੁਖ਼ੀ ਔਰਤ ਦੀ ਧੀ ਮਰ ਚੁਕੀ ਹੈ ਅਤੇ ਉਹ ਆਪ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਹੈ, ਉਨ੍ਹਾਂ ਤੇ ਰਾਜ਼ੀਨਾਵੇਂ ਦਾ ਦਬਾਅ ਪਾਇਆ ਜਾ ਰਿਹਾ ਹੈ।ਸ੍ਰ. ਕੱਕੜ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਕਿਉਂਕਿ ਬਾਦਲ ਪਰਿਵਾਰ ਦੀਆਂ ਬੱਸ ਵਿਚ ਵਾਪਰੀ ਇਸ ਦੁਖਦਾਈ ਘਟਨਾਂ ਨਾਲ ਪੂਰੀ ਦੁਨੀਆਂ ਵਿਚ ਪੰਜਾਬ ਦਾ ਨਾਮ ਬਦਨਾਮ ਹੋਇਆ ਹੈ, ਇਸ ਲਈ ਮਜੂਦਾ ਸਰਕਾਰ ਜ਼ੁੰਮੇਂਵਾਰ ਹੈ।ਕੇਂਦਰੀ ਗ੍ਰਹਿ ਮੰਤਰੀ ਵੱਲੋਂ ਮੰਗੀ ਰਿਪੋਰਟ ਤੇ ਸ੍ਰ. ਕੱਕੜ ਨੇ ਕਿਹਾ ਕਿ ਗਿਰਗਿੱਟ ਵਾਂਗ ਰੰਗ ਬਦਲਣ ਵਾਲੀ ਕੇਂਦਰ ਵਿਚਲੀ ਭਾਜਪਾ ਸਰਕਾਰ ਤੋਂ ਵੀ ਇੰਨਸਾਫ਼ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ।

Send this to a friend