ਨਥਾਣਾ, 30 ਅਪ੍ਰੈਲ (ਇੰਦਰਜੀਤ ਨਥਾਣਾ)- ਬੀਤੀ ਦੇਰ ਰਾਤ ਨਥਾਣਾ ਥਾਣੇ ਦੇ ਅਧੀਨ ਆਂਉਦੇ ਪਿੰਡ ਗਿੱਦੜ ਵਿੱਚ ਦੋ ਗੁਆਢੀ ਪਰਿਵਾਰਾਂ ਦਰਮਿਆਨ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਔਰਤ ਸਮੇਤ ਪੰਜ ਵਿਅਕਤੀ ਜਖਮੀ ਹੋ ਗਏ। ਗੋਲੀ ਲੱਗਣ ਨਾਲ ਔਰਤ ਸਮੇਤ ਜਖਮੀ ਹੋਏ ਤਿੰਨ ਵਿਅਕਤੀਆਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ। ਜਖਮੀਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਤੇ ਬਿਕਰਮਜੀਤ ਸਿੰਘ ਪੁੱਤਰਾਨ ਸੁਖਦੇਵ ਸਿੰਘ ਅਤੇ ਚਰਨਜੀਤ ਕੌਰ ਪਤਨੀ ਨਾਇਬ ਸਿੰਘ ਵਾਸੀਆਨ ਪਿੰਡ ਗਿੱਦੜ ਵੱਜੋਂ ਹੋਈ ਹੈ। ਇਸ ਘਟਨਾ ਵਿੱਚ ਦੂਜੀ ਧਿਰ ਦੇ ਬਲਵਿੰਦਰ ਸਿੰਘ ਤੇ ਉਸਦਾ ਪੁੱਤਰ ਰਣਜੀਤ ਸਿੰਘ ਵੀ ਜਖਮੀ ਹੋ ਗਏ। ਜੋ ਨਥਾਣਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪ੍ਰਾਪਤ ਵੇਰਵਿਆਂ ਅਨੁਸਾਰ ਬਲਵਿੰਦਰ ਸਿੰਘ ਨੇ ਪਿੰਡ ਗਿੱਦੜ ਦੇ ਹੀ ਆਪਣੇ ਗੁਆਂਢੀ ਸੁਰਜੀਤ ਸਿੰਘ ਨੂੰ ਆਪਣੀ ਤੂੜੀ ਬਨਾਉਣ ਵਾਲੀ ਮਸ਼ੀਨ ਤੇ ਡਰਾਇਵਰ ਰੱਖਿਆ ਹੋਇਆ ਸੀ। ਇਸ ਦੌਰਾਨ ਡਰਾਇਵਰ ਕੋਲੋ ਮਸ਼ੀਨ ਦਾ ਨੁਕਸਾਨ ਹੋ ਗਿਆ ਤਾਂ ਮਾਲਕ ਬਲਵਿੰਦਰ ਸਿੰਘ ਤੇ ਡਰਾਇਵਰ ਵਿਚਕਾਰ ਇਸ ਗੱਲ ਨੂੰ ਲੈ ਕੇ 29 ਅਪ੍ਰੈਲ ਨੂੰ ਤਰਕਾਰ ਬਾਜੀ ਹੱਥੋ ਪਾਈ ਤੇ ਹੋ ਗਈ ਸੀ। ਇਸ ਪਿੱਛੋ ਬੀਤੀ ਰਾਤ ਕਰੀਬ 10 ਵਜੇ ਡਰਾਇਵਰ ਸੁਰਜੀਤ ਸਿੰਘ ਆਪਣੇ ਹਮਾਇਤੀਆਂ ਨੂੰ ਲੈ ਕੇ ਦੂਸਰੀ ਧਿਰ ਦੇ ਘਰ ਵੱਲ ਗਿਆ ਤਾਂ ਦੋਵਾਂ ਧਿਰਾਂ ਦਰਮਿਆਨ ਦੁਬਾਰਾ ਫਿਰ ਲੜਾਈ ਝਗੜਾ ਹੋ ਗਿਆ। ਤੂੜੀ ਬਨਾਉਣ ਵਾਲੀ ਮਸ਼ੀਨ ਦੇ ਮਾਲਕ ਨੇ ਇਸ ਮੌਕੇ ਆਪਣੇ ਲਾਇੰਸੰਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਡਰਾਇਵਰ ਸੁਰਜੀਤ ਸਿੰਘ ਦੇ ਭਰਾ ਮਨਪ੍ਰੀਤ ਸਿੰਘ ਤੇ ਬਿਕਰਮਜੀਤ ਸਿੰਘ ਅਤੇ ਇੱਕ ਮਹਿਲਾ ਚਰਨਜੀਤ ਕੌਰ ਜਖਮੀ ਹੋ ਗਏ। ਥਾਣਾ ਨਥਾਣਾ ਦੇ ਐਸਐਚਓ ਯੂਸੀ ਚਾਵਲਾ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਜਖਮੀਆਂ ਦੇ ਬਿਆਨ ਕਲਮਬੰਦ ਕਰਕੇ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਜੋ ਵੀ ਕਸੂਰਵਾਰ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ।