April 26, 2026 12:50 pm

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਬਾਅਦ ਇੱਕ ਕਾਬੂ

ਨੂਰਪੁਰਬੇਦੀ/ਸ੍ਰੀ ਅਨੰਦਪੁਰ ਸਾਹਿਬ, 30 ਅਪ੍ਰੈਲ (ਦਵਿੰਦਰਪਾਲ  ਸਿੰਘ/ਅੰਕੁਸ਼/ਕਮਲਜੀਤ)- ਨੂਰਪੁਰਬੇਦੀ-ਗੜਸ਼ੰਕਰ ਮੁੱਖ ਮਾਰਗ ਉੱਤੇ ਬੀਤੀ ਰਾਤ ਪੁਲਿਸ ਤੇ ਗੈਂਗਸਟਰਾਂ ਦੇ ਇਕ ਗਰੁੱਪ ਵਿਚਕਾਰ ਹੋਈ ਫਾਇਰਿੰਗ ਦੌਰਾਨ ਇਕ ਨੌਜਵਾਨ ਦੇ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ’ਚ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ  ਉਦੋਂ ਵਾਪਰੀ ਜਦੋਂ ਬੀਤੀ ਰਾਤ ਸਥਾਨਕ ਪੁਲਿਸ ਨੇ ਖੁਫੀਆ ਰਿਪੋਰਟਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ’ਚ ਕੀਤੀ ਨਾਕਾਬੰਦੀ ਤਹਿਤ ਉਕਤ ਜਗ੍ਹਾ ਤੇ ਡੀ.ਐਸ.ਪੀ. ਸੰਤ ਸਿੰਘ ਧਾਲੀਵਾਲ ਸ੍ਰੀ ਅਨੰਦਪੁਰ ਸਾਹਿਬ ਦੀ ਦੇਖ-ਰੇਖ ਹੇਠ ਨਾਕਾਬੰਦੀ ਕੀਤੀ ਹੋਈ ਸੀ। ਸੁਰੱਖਿਆ ਦਸਤਿਆਂ ਨੂੰ ਪੁਲਿਸ ਸਟੇਸ਼ਨ ਨੂਰਪਰਬੇਦੀ ਦੇ ਮੁੱਖੀ ਭਗਵੰਤ ਸਿੰਘ ਦੀ ਅਗਵਾਈ ’ਚ ਵੱਖ-ਵੱਖ ਪਾਰਟੀਆਂ ਦੇ ਰੂਪ ’ਚ ਤਾਇਨਾਤ ਕੀਤਾ ਹੋਇਆ ਸੀ। ਇਸ ਦੌਰਾਨ ਗੜਸ਼ੰਕਰ ਵਲੋਂ ਆ ਰਹੀ ਚਿੱਟੇ ਰੰਗ ਦੀ ਵਰਨਾ ਗੱਡੀ ਨੰਬਰ ਪੀ.ਬੀ.02-ਬੀ.ਯੂ.ਟੀ-1460 ਨੂੰ ਰੋਕਣ ਲਈ ਪੁਲਿਸ ਨੇ ਜਿਉਂ

ਹੀ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਫਇਰਿੰਗ ਸ਼ੂਰੂ ਕਰ ਦਿੱਤੀ ਅਤੇ ਮੌਕੇ ’ਤੇ ਹਰਕਤ ’ਚ ਆਈ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸਦੇ ਸਿੱਟੇ ਵਜੋਂ ਕਾਰ ਸਵਾਰ ਗੈਂਗਸਟਰਾਂ ਨੇ ਭੱਜਣ ਦੀ ਨੀਅਤ ਨਾਲ ਕਾਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ। ਪਰੰਤੂ ਪੁਲਿਸ ਦੀ ਗੋਲੀ ਉਨ੍ਹਾ ਦੀ ਕਾਰ ਦੇ ਟਾਇਰ’ਚ ਵੱਜਣ ਨਾਲ ਉਨ੍ਹਾਂ ਦੀ ਇਹ ਕੋਸ਼ਿਸ਼ ਅਸਫਲ ਹੋ ਗਈ,ਤੇ ਕਾਰ’ਚ ਸਵਾਰ ਨੌਜਵਾਨ ਜਿੱਥੇ ਕਾਹਲੀ-ਕਾਹਲੀ’ਚ ਭੱਜਣ ਚ ਸਫਲ ਹੋ ਗਏ,ਉੱਥੇ ਹੀ ਰੀੜ ਦੀ ਹੱਡੀ ’ਚ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਨਕਾਰਾ ਹੋਇਆ ਇਕ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ,ਵਾਸੀ ਡੇਰਾ ਪਠਾਣਾ ਥਾਨਾ ਕੋਟਲੀ ਸੂਰਤ ਮੱਲੀ(ਗੁਰਦਾਸਪੁਰ) ਪੁਲਿਸ ਅੱਗੇ ਆਤਮ ਸਮਰਪਣ ਕਰਨ ਲਈ ਮਜਬੂਰ ਹੋ ਗਿਆ। ਘਟਨਾਕ੍ਰਮ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ.ਰੂਪਨਗਰ ਵਰਿੰਦਰਪਾਲ ਸਿੰਘ,ਐਸ.ਪੀ(ਡੀ) ਹਰਮੀਤ ਸਿੰਘ ਹੁੰਦਲ ਤੇ ਡੀ.ਐਸ.ਪੀ.ਅਨੰਦਪੁਰ ਸਾਹਿਬ ਸੰਤ ਸਿੰਘ ਧਾਲੀਵਾਲ ਵੱਡੀ ਗਿਣਤੀ ਸਹਿਤ ਪੁਲਿਸ ਦਲ ਨਾਲ ਮੌਕੇ ਤੇ ਪਹੁੰਚ ਗਏ ਅਤੇ ਨਵਾਂਸ਼ਹਿਰ,ਹੁਸ਼ਿਆਰਪੁਰ ਅਦਿ ਜਿਲਿਆਂ ਦੀ ਫੋਰਸ ਦੇ ਅਤੇ ਫੋਜੀ ਕੁਤਿਆ ਦੇ ਸਹਿਯੋਗ ਨਾਲ ਸੰਘਣੇ ਜੰਗਲਾ ਚ ਸਰਚ ਆਪ੍ਰੇਸ਼ਨ ਸ਼ੂਰੁ ਕਰ ਦਿੱਤਾ। ਕਰੀਬ 11 ਘੰਟੇ ਚੱਲੇ ਉਕਤ ਆਪ੍ਰੇਸ਼ਨ ਦੌਰਾਨ ਪੁਲਿਸ ਵਲੋਂ ਉਕਤ ਵਾਰਦਾਤ ਚ ਸ਼ਾਮਿਲ ਦੋ ਹੋਰ ਨੋਜਵਾਨਾ ਨੂੰ ਕਾਬੂ ਕਰ ਲਿਆ ਜਦਕਿ ਵਾਰਦਾਤ’ਚ ਜਖਮੀ ਹੋਏ ਨੌਜਵਾਨ ਨੂੰ ਇਲਾਜ ਹਿੱਤ ਪੀ.ਜੀ.ਆਈ.ਚੰਡੀਗੜ੍ਹ ਭੇਜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੂਸਾਰ ਪੁਲਿਸ ਨਾਲ ਮੁਕਾਬਲਾ ਕਰਨ ਵਾਲੀ ਉਕਤ ਗੈਂਗ ਦਾ ਸਰਗਣਾ ਜਿਲਾ ਗੁਰਦਾਸਪੁਰ ਦੇ ਬਟਾਲਾ ਖੇਤਰ ਨਾਲ ਸਬੰਧਿਤ ਨੌਜਵਾਨ ਜੱਗੂ ਨਾਲ ਦੱਸਿਆ ਜਾਦਾਂ ਹੈ।ਵਾਰਦਾਤ ‘ਚ ਜਖਮੀ ਨੌਜਵਾਨ ਮਨਪ੍ਰੀਤ ਸਿੰਘ ਵਲੋਂ ਪੁਲਿਸ ਕੋਲ ਕੀਤੇ ਖੁਲਾਸੇ ਅਨੁਸਾਰ ਜੱਗੂ ਬਟਾਲਾ ਨੇ ਫੱਟੜ ਮਨਪ੍ਰੀਤ ਸਣੇ ਪੰਜ ਨੌਜਵਾਨਾ ਦੀ ਡਿਊਟੀ ਮਲਕੀਤ ਸਿੰਘ ਉਰਫ ਮੀਕਾ ਪੁੱਤਰ ਦਿਆਲ ਸਿੰਘ ਵਾਸੀ ਬੜਾ ਪਿੰਡ ਥਾਨਾ ਕੀਰਤਪੁਰ ਸਾਹਿਬ ਨੂੰ ਮਿਲਣ ਦੀ ਲਗਾਈ ਹੋਈ ਸੀ,ਅਤੇ ਮੀਕਾ ਸਬੰਧੀ ਸੂਚਨਾ ਪ੍ਰਾਪਤ ਕਰਨ ਲਈ ਕਿਹਾ ਗਿਆ ਸੀ।ਜੱਗੂ ਵਲੋਂ ਇਸ ਕਤਲ ਬਦਲੇ ਉਨ੍ਹਾ ਨੂੰ ਇਕ-ਇਕ ਹਥਿਆਰ,ਗੋਲੀ ਸਿੱਕਾ ਵੀ ਦਿੱਤਾ ਗਿਆ ਸੀ।ਇਹ ਵੀ ਦੱਸਿਆ ਗਿਆ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾ ਜੱਗੂ ਨੇ ਵੀ ਉਨ੍ਹਾ ਦੇ ਨਾਲ ਆਉਣਾ ਸੀ,ਪਰ ਉਹ ਨਹੀਂ ਆ ਸਕਿਆ।ਕੁਝ ਭਰੋਸੇਯੋਗ ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਜੱਗੂ ਬਟਾਲਾ ਦੀ ਨਿਰਮਲ ਨਿੰਮਾ ਨਾਲ ਬੀਤੇ ਅਰਸੇ ਤੋਂ ਇਕ ਜੇਲ ਦੌਰਾਨ ਰੰਜਿਸ਼ਬਾਜੀ ਵੀ ਚਲਦੀ ਆ ਰਹੀ ਸੀ,ਜਿਸ ਨੂੰ ਲੈਕੇ ਉਹ ਉਸ ਤੋਂ ਇਸਦਾ ਬਦਲਾ ਲੈਣਾ ਚਾਹੁੰਦਾ ਸੀ।
ਇਸ ਦੌਰਾਨ ਜਿਲ੍ਹਾ ਪੁਲਿਸ ਮੁੱਖੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਖੇਤਰ ਭਰ ਚ ਅਮਨ ਕਾਨੂੰਨ ਵਿਵਸਥਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਅਤੇ ਕੇਸ ਦੀ ਤਹਿ ਤੱਕ ਜਾਂਚ ਕਰਕੇ ਦੋਸ਼ੀਆ ਖਿਲਾਫ ਸਫਤ ਕਾਰਵਾਈ ਅਮਲ ਚ ਲਿਆਦੀ ਜਾਵੇਗੀ।ਇਸ ਦੌਰਾਨ ਡੀ.ਐਸ.ਪੀ.ਸੰਤ ਸਿੰਘ ਧਾਲੀਵਾਲ ਅਨੁਸਾਰ ਉਕਤ ਘਟਨਾਕ੍ਰਮ ਦੌਰਾਨ 32 ਬੌਰ ਦਾ ਇਕ ਰਿਵਾਲਵਰ,ਇਕ ਪਿਸਟਲ,4 ਜਿੰਦਾ ਕਾਰਤੂਸ ਤੇ 8 ਖੋਲ ਅਤੇ 3 ਮੋਬਾਇਲ ਬਰਾਮਦ ਕੀਤੇ ਗਏ ਹਨ। ਵਾਰਦਾਤ ਵਿਚ ਸ਼ਾਮਿਲ ਸੱਤ ਨੌਜਵਾਨਾ ਜਿਸ ਵਿਚ ਪਵਿੱਤਰ ਸਿੰਘ, ਜੋਗਾ ਸਿੰਘ, ਜਗਦੀਪ, ਮਨਪ੍ਰੀਤ ਸਿੰਘ, ਸ਼ੇਰਾ , ਮੰਨਾ, ਮਲਕੀਤ ਖਿਲਾਫ ਧਾਰਾ 207,353,148,149 ਆਈ.ਪੀ.ਸੀ.ਅਤੇ 25/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Send this to a friend