ਤਹਿਰਾਨ, 27 ਅਪ੍ਰੈਲ (ਪੀ. ਟੀ.)- ਅੱਤਵਾਦੀ ਸੰਗਠਨ ਆਈਐਸਆਈਐਸ ਦੇ ਸਰਗਨੇ ਅਬੂ ਬਕਰ ਅਲ – ਬਗਦਾਦੀ ਦੇ ਮਾਰੇ ਜਾਣ ਦੀ ਖ਼ਬਰ ਹੈ। ਰੇਡੀਓ ਈਰਾਨ ਨੇ ਬਗਦਾਦੀ ਦੀ ਮੌਤ ਦਾ ਦਾਅਵਾ ਕੀਤਾ ਹੈ। ਆਲ ਇੰਡੀਆ ਰੇਡੀਓ ( ਏਆਈਆਰ ) ਵੱਲੋਂ ਕੀਤੇ ਗਏ ਇੱਕ ਟਵੀਟ ‘ਚ ਕਿਹਾ ਗਿਆ ਹੈ ਕਿ ਰੇਡੀਓ ਈਰਾਨ ਨੇ ਬਗ਼ਦਾਦੀ ਦੀ ਮੌਤ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸਮਾਚਾਰ ਪੱਤਰ ਗਾਰਡੀਅਨ ਨੇ ਸੂਤਰਾਂ ਦੇ ਹਵਾਲੇ ਤੋਂ ਪ੍ਰਕਾਸ਼ਿਤ ਰਿਪੋਰਟ ’ਚ ਬਗ਼ਦਾਦੀ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਸੀ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਮੀਡੀਆ ‘ਚ ਦੋ ਵਾਰ ਪਿਛਲੇ ਨਵੰਬਰ ਤੇ ਦਸੰਬਰ ਮਹੀਨੇ ‘ਚ ਰਿਪੋਰਟਾਂ ਆਈਆਂ ਸਨ ਕਿ ਬਗ਼ਦਾਦੀ ਜ਼ਖ਼ਮੀ ਹੋ ਗਿਆ ਹੈ ਲੇਕਿਨ ਇਹ ਦੋਵੇਂ ਰਿਪੋਰਟਾਂ ਸਹੀ ਸਾਬਤ ਨਹੀਂ ਹੋਈਆਂ ਸਨ।