April 25, 2026 10:25 pm

ਹਵਾਈ ਫ਼ੌਜ ਨੇ 550 ਭਾਰਤੀਆਂ ਨੂੰ ਨੇਪਾਲ ਤੋਂ ਕੱਢਿਆ

ਨਵੀਂ ਦਿੱਲੀ, 26 ਅਪ੍ਰੈਲ (ਪੀ. ਟੀ.)- ਭੁਚਾਲ ਪ੍ਰਭਾਵਿਤ ਨੇਪਾਲ ਤੋਂ ਭਾਰਤੀ ਹਵਾਈ ਫ਼ੌਜ ਨੇ ਕਰੀਬ 550 ਭਾਰਤੀਆਂ ਨੂੰ ਬਾਹਰ ਕੱਢਿਆ ਤੇ ਭਾਰਤ ਆਪਣੇ ਬਚਾਅ ਤੇ ਰਾਹਤ ਅਭਿਆਨ ਨੂੰ ਤੇਜ਼ ਕਰਦੇ ਹੋਏ ਮਾਹਿਰਾਂ ਤੇ ਸਮਗਰੀ ਨੂੰ ਉੱਥੇ ਲੈ ਜਾਣ ਲਈ ਅੱਜ 10 ਜਹਾਜ਼ਾਂ ਤੇ 12 ਹੈਲੀਕਾਪਟਰਾਂ ਨੂੰ ਕਾਠਮੰਡੂ ਭੇਜ ਰਿਹਾ ਹੈ। ਇੱਕ ਰੱਖਿਆ ਬੁਲਾਰੇ ਨੇ ਅੱਜ ਦੱਸਿਆ ਕਿ ਕੱਲ੍ਹ ਰਾਤ 10 ਵੱਜ ਕੇ 40 ਮਿੰਟ ‘ਤੇ ਭਾਰਤੀ ਹਵਾਈ ਫ਼ੌਜ ਦੇ ਚਾਰ ਜਹਾਜ਼ 546 ਭਾਰਤੀਆਂ ਨੂੰ ਲੈ ਕੇ ਨੇਪਾਲ ਤੋਂ ਇੱਥੇ ਆਏ। ਪਹਿਲਾ ਜਹਾਜ਼ ਸੀ – 130ਜੇ ਚਾਰ ਬੱਚਿਆਂ ਸਮੇਤ 55 ਨਾਗਰਿਕਾਂ ਨੂੰ ਲੈ ਕੇ ਆਇਆ। ਇਸ ਤੋਂ ਬਾਅਦ ਰਾਤ ਨੂੰ ਸੀ – 17 ਜਹਾਜ਼ 102 ਮੁਸਾਫ਼ਰਾਂ ਨੂੰ ਲੈ ਕੇ ਆਇਆ ਤੇ ਉਸਤੋਂ ਬਾਅਦ 152 ਮੁਸਾਫ਼ਰਾਂ ਨੂੰ ਲੈ ਕੇ ਆਈਐਲ – 76 ਜਹਾਜ਼ ਆਇਆ। ਸਵੇਰੇ ਕਰੀਬ ਚਾਰ ਵਜੇ ਸੀ – 17 ਜਹਾਜ਼ ਆਇਆ ਜਿਸ ‘ਚ 237 ਮੁਸਾਫ਼ਰ ਸਨ। ਇਨ੍ਹਾਂ ਸਾਰਿਆਂ ਨੂੰ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਨੇਪਾਲ ਤੋਂ ਇੱਥੇ ਲਿਆਂਦਾ ਗਿਆ।

Send this to a friend