April 25, 2026 10:29 pm

ਕੋਲਕਾਤਾ ਦੇ ਨਿਊ ਮਾਰਕੀਟ ’ਚ ਸਿਟੀ ਮਾਰਟ ਮਾਲ ’ਚ ਲੱਗੀ ਭਿਆਨਕ ਅੱਗ

ਕੋਲਕਾਤਾ, 25 ਅਪ੍ਰੈਲ (ਪੀ. ਟੀ.)- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ ਸਥਿਤ ਸਿਟੀ ਮਾਰਟ ਮਾਲ ’ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਐਤਵਾਰ ਦੁਪਹਿਰ 12. 30 ਵਜੇ ਲੱਗੀ ਇਸ ਭਿਆਨਕ ਅੱਗ ‘ਚ ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਫਾਇਰ ਬ੍ਰਿਗੇਡ ਦੀਆਂ ਡੇਢ ਦਰਜਨ ਤੋਂ ਜ਼ਿਆਦਾ ਗੱਡੀਆਂ ਮੌਕੇ ’ਤੇ ਅੱਗ ਬੁਝਾਉਣ ਲਈ ਪਹੁੰਚ ਗਈਆਂ। ਰਾਹਤ ਤੇ ਬਚਾਅ ਦਲ ਮਾਲ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ’ਚ ਲੱਗੇ ਹਨ।

Send this to a friend