ਨਵੀਂ ਦਿੱਲੀ, 26 ਅਪ੍ਰੈਲ (ਪੀ. ਟੀ.)- ਨਿਪਾਲ ’ਚ ਕੱਲ੍ਹ ਨੂੰ ਤਬਾਹੀ ਲੈ ਕੇ ਆਏ ਭੁਚਾਲ ਤੋਂ ਬਾਅਦ ਅੱਜ ਇਕ ਵਾਰ ਫਿਰ ਭੁਚਾਲ ਦੇ ਵੱਡੇ ਝਟਕੇ ਆਏ। ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2200 ਹੋ ਗਈ ਹੈ। ਜਦਕਿ 5600 ਤੋਂ ਵੱਧ ਲੋਕ ਜ਼ਖਮੀ ਹਨ। ਇਸ ਵਿਚਕਾਰ ਭਾਰਤ ਤੇ ਨਿਪਾਲ ਦੇ ਹੋਰ ਗੁਆਂਢੀ ਦੇਸ਼ ਵੱਡੇ ਪੱਧਰ ‘ਤੇ ਰਾਹਤ ਤੇ ਬਚਾਅ ਮੁਹਿੰਮ ਚਲਾ ਰਹੇ ਹਨ। ਅਧਿਕਾਰੀ ਖਦਸ਼ਾ ਪ੍ਰਗਟ ਕਰ ਰਹੇ ਹਨ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਤੇ ਜਿਉਂਦੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।