ਨਵੀਂ ਦਿੱਲੀ, 22 ਅਪ੍ਰੈਲ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਮੇਰ ’ਚ ਖ਼ਵਾਜਾ ਮੋਇਨੁੱਦੀਨ ਚਿਸ਼ਤੀ ਦੇ 803ਵੇਂ ਉਰਸ ਦੇ ਮੌਕੇ ’ਤੇ ਮੁਖਤਾਰ ਅੱਬਾਸ ਨਕਵੀ ਨੂੰ ਚਾਦਰ ਸੌਂਪੀ ਜਿਸਨੂੰ ਲੈ ਕੇ ਕੇਂਦਰੀ ਘੱਟ ਗਿਣਤੀ ਤੇ ਸੰਸਦੀ ਕਾਰਜ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਅੱਜ ਰਾਜਸਥਾਨ ਦੇ ਅਜਮੇਰ ਸਥਿਤ ਸੂਫ਼ੀ ਸੰਤ ਖ਼ਵਾਜਾ ਮੋਇਨੁੱਦੀਨ ਚਿਸ਼ਤੀ ਦੇ ਮਜ਼ਾਰ ’ਤੇ ਮਖ਼ਮਲੀ ਚਾਦਰ ਚੜ੍ਹਾਈ ਹੈ।ਇਹ ਖ਼ਵਾਜਾ ਸਾਹਿਬ ਦਾ 803ਵਾਂ ਸਾਲਾਨਾ ਉਰਸ ਹੈ।