ਪਠਾਨਕੋਟ, 21 ਅਪ੍ਰੈਲ (ਅੱਜੇ ਕੁਮਾਰ)- ਸ਼ਹਿਰ ਪਠਾਨਕੋਟ ਦੇ ਰਾਜ ਨਿਓਰੋ ਸ?ਪੀਏਨ ਅਤੇ ਟ੍ਰਾਮਾ ਸੇੰਟਰ ਵਿਚ ਇੱਕ ਸਾਲ ਦਾ ਬੱਚਾ ਦਕਸ਼ ਦਾਖਲ ਹੋਇਆ ।ਜਿਸਦੇ ਸਿਰ ਵਿੱਚ ਜਨਮ ਤੋਂ ਹੀ ਪਾਣੀ ਭਰਿਆ ਸੀ ਅਤੇ ਦਿਮਾਗ ਵਿੱਚ ਪਾਣੀ ਦੇ ਦਬਾਅ ਨਾਲ ਬੱਚੇ ਦੀ ਇੱਕ ਅਖ ਬਾਹਰ ਆ ਗਈ ਸੀ। ਜਿਸਦੇ ਨਾਲ ਬੱਚੇ ਦੀ ਅਖਾਂ ਦੀ ਰੋਸ਼ਨੀ ਜਾਨ ਦਾ ਵੀ ਖਤਰਾ ਸੀ। ਪ੍ਰੁੰਤੁ ਡਾਕਟਰ ਅਨਿਲ ਗਰਗ (ਨਿਓਰੋ ਅਤੇ ਸ?ਪਾਇਨ ਸਰਜਨ ) ਨੇ ਬੱਚੇ ਦੀ ਹਾਲਤ ਨੂੰ ਦੇਖਦਿਆਂ ਤੁਰੰਤ ਆਪਰੇਸ਼ਨ ਕਰਨ ਲਈ ਕਿਹਾ ਡਾਕਟਰ ਗਰਗ ਨੇ ਦੱਸਿਆ ਕੀ ਬੱਚੇ ਦੀ ਉਮਰ ਬਹੁਤ ਘੱਟ ਹੈ ਅਤੇ ਅਪਰੇਸ਼ਨ ਕਰਨਾ
ਬਹੁਤ ਖਤਰਨਾਕ ਹੈ। ਉਹਨਾਂ ਕਿਹਾ ਕੀ ਬੱਚੇ ਦੇ ਦਿਮਾਗ ਦੇ ਜਰੀਏ ਪੇਟ ਤੱਕ ਇੱਕ ਪਾਇਪ ਪਾਈ ਜਾਵੇਗੀ। ਜਿਸਦੇ ਨਾਲ ਦਿਮਾਗ ਦਾ ਸਾਰਾ ਪਾਣੀ ਪਾਇਪ ਦੇ ਜਰੀਏ ਪੇਟ ਤੋਂ ਮੱਲ ਦੇ ਰਸਤੇ ਸਾਰਾ ਬਹਿਰ ਨਿਕਲਿਆ ਜਾਂਦਾ ਹੈ। ਡਾਕਟਰ ਦੁਆਰਾ ਬੱਚੇ ਦਾ ਆਪਰੇਸ਼ਨ ਕਰਨ ਦੇ ਬਾਅਦ ਬੱਚੇ ਦੀ ਹਾਲਤ ਬਿਲਕੁਲ ਠੀਕ ਸੀ ਅਤੇ ਬੱਚਾ ਤੰਦਰੁਸਤ ਸੀ। ਜਿਸ ਨੂੰ ਉਸਦੇ ਮਾਤਾ -ਪਿਤਾ ਘਰ ਲੈ ਗਏ।