ਚੰਡੀਗੜ, 20 ਅਪ੍ਰੈਲ (ਪੀ.ਟੀ.)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਸ੍ਰੀ ਐਸ.ਜੇ. ਵਜੀਫਦਾਰ ਨੇ ਅ¤ਜ ਇਥੇ ਸ੍ਰੀ ਰਮੇਂਦਰ ਜੈਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜ¤ਜ ਵਜੋ ਇਕ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਵਿਚ ਅਹੁਦੇ ਦੀ ਸਹੁੰ ਚੁਕਾਈ। ਇਸ ਸਮਾਰੋਹ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਈ ਜ¤ਜ ਅਤੇ ਵਕੀਲ ਸ਼ਾਮਲ ਸਨ। ਸ੍ਰੀ ਰਮੇਂਦਰ ਜੈਨ ਦੇ ਸਮੇਤ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ 55 ਹੋ ਗਈ ਹੈ।