April 24, 2026 5:40 pm

ਕਿਸਾਨ ਪੀ.ਏ.ਯੂ. ਦੇ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਝੋਨੇ ਦੀ ਬਿਜਾਈ ਕਰਨ : ਡਾ. ਮਨਦੀਪ ਸਿੰਘ

ਸੰਗਰੂਰ, 20 ਅਪ੍ਰੈਲ- ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੇ ਡਿਪਟੀ ਡਾਇਰੈਕਟਰ (ਟਰੇਨਿੰਗ) ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਪਰਮਲ ਝੋਨੇ ਦੀ  ਘੱਟ ਸਮੇਂ ਵਿੱਚ ਪੱਕਣ ਵਾਲੀ ਨਵੀਂ ਕਿਸਮ ਪੀ ਆਰ 124 ਵਿਕਸਤ ਕੀਤੀ ਹੈ, ਜਿਸ ਦਾ ਔਸਤ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਸਮੇਤ 135 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਹ ਝੁਲਸ ਰੋਗ ਦੇ ਜੀਵਾਣੂਆਂ ਦੀਆਂ ਜ਼ਿਆਦਾਤਰ ਜਾਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 118, ਪੀ ਆਰ 114, ਪੀ ਆਰ 111 ਅਤੇ ਪੀ ਆਰ 115 ਝੋਨੇ ਦੀਆਂ ਮੁੱਖ ਪ੍ਰਮਾਣਿਤ ਕਿਸਮਾਂ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀਆਂ ਸਿਫਾਰਸ਼ ਕੀਤੀਆਂ ਸਾਰੀਆਂ ਕਿਸਮਾਂ ਦੀ ਪਨੀਰੀ ਬੀਜਣ ਦਾ ਢੁਕਵਾਂ ਸਮਾਂ 15 ਤੋਂ 30 ਮਈ ਹੈ ਅਤੇ ਇਨ੍ਹਾਂ ਦੀ ਖੇਤ ਵਿੱਚ ਲੁਆਈ ਜੂਨ ਦੇ ਦੂਜੇ ਪੰਦਰਵਾੜੇ ਦਰਮਿਆਨ

ਕੀਤੀ ਜਾ ਸਕਦੀ ਹੈ। ਪਨੀਰੀ ਬੀਜਣ ਤੋਂ ਪਹਿਲਾਂ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲੈਣਾ ਚਾਹੀਦਾ ਹੈ। ਇਸੇ ਕੇਂਦਰ ਦੇ ਮਾਹਿਰ ਡਾ. ਗੁਰਬੀਰ ਕੌਰ ਨੇ ਕਿਹਾ ਕਿ ਬਾਸਮਤੀ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਬੀਜ ਦੀ ਸੋਧ ਦੇ ਨਾਲ-ਨਾਲ ਪਨੀਰੀ ਦੀ ਸੋਧ ਕਰਨੀ ਵੀ ਬਹੁਤ ਜ਼ਰੂਰੀ ਹੈ। ਝੋਨੇ ਦੀਆਂ ਪੀ ਆਰ 124, ਪੀ ਆਰ 123, ਪੀ ਆਰ 118 ਅਤੇ ਬਾਸਮਤੀ ਦੀ ਪੂਸਾ 1509 ਕਿਸਮ ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵਿਖੇ ਉਪਲੱਬਧ ਹੈ।

Send this to a friend