June 18, 2026 11:39 am

ਵਿਹਲੇ ਫਿਰਨ ਨਾਲੋਂ ਤਾਂ ਬੱਕਰੀਆਂ ਹੀ ਪਾਲ ਲਵੋ : ਬਾਦਲ

ਬਠਿੰਡਾ, 4 ਅਗਸਤ (ਅਵਤਾਰ ਸਿੰਘ ਕੈਂਥ/ਵੀਰ  ਸਿੰਘ ਕਾਲਾ)-ਬਠਿੰਡਾ ਜਿਲ੍ਹੇ ਦੇ ਪੰਚਾਇਤ ਸਹੁੰ ਖਾਣ  ਸਮਾਗਮ ਵਿੱਚ ਆਪਣੀਆਂ  ਬੇਬਾਕ ਟਿਪਣੀ ਰਾਹੀਂ ਪੰਚਾਇਤਾਂ ਅਤੇ  ਲੋਕਾਂ ਨੂੰ ਖੂਬ ਲੋਟ ਪੋਟ ਕਰਦਿਆਂ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ  ਆਪਣੇ ਭਾਸ਼ਣ ਵਿਚ ਨਵ-ਨਿਯੁੱਕਤ ਸਰਪੰਚਾਂ ਨੂੰ ਕਿਹਾ ਕਿ ਸਰਪੰਚ ਤਾਂ ਮੈਂ ਵੀ ਬਣਿਆ ਸੀ ਜਿਸ ਦੀ ਖੁਸ਼ੀ ਮੁੱਖ ਮੰਤਰੀ ਤੋਂ ਵੱਧ ਹੋਈ ਸੀ।
parkash singh badal atbathinda
ਇਸੇ ਤਰ੍ਹਾਂ ਜਿੱਤੇ ਹੋਏ ਸਰਪੰਚਾਂ ਨੇ ਲੱਡੂ ਵੰਡੇ ਜਿਨ੍ਹਾਂ ਵਿਚੋਂ ਕੁਝ ਨੇ ਮੈਨੂੰ ਵੀ ਲੱਡੂ ਖੁਆਏ,ਹਾਲਾਂਕਿ ਮੈਂ ਮਿੱਠਾ ਨਹੀਂ ਖਾਦਾ, ਪਰ ਕੁਝ ਅਜਿਹੇ ਸਰੰਪਚਾਂ ਨੂੰ ਜਵਾਬ ਨਹੀ ਦਿੱਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਖੁਸ਼ੀ ਨਹੀਂ ਹੋਈ। ਉਨ੍ਹਾਂ ਅੱਗੇ ਕਿਹਾ ਕਿ ਟਿਊਬਵੈਲ ਤਾਂ ਤੁਹਾੜੇ ਚੱਲਦੇ ਹਨ ਅਤੇ ਬਿਲ ਤਾਂ ਮੈਂ ਭਰਦਾ ਹਾਂ ਗੁੱਸਾ ਮੱਤ ਕਰਨਾ ਕੁਝ ਕਿਸਾਨ ਤਾਂ ਕੁੰਡੀਆਂ ਵੀ ਲਗਾਉਦੇ ਹਨ, ਉਹ ਬਿਲ ਵੀ ਮੈਨੂੰ  ਹੀ ਭਰਨੇ ਪੈਦੇ ਹਨ, ਪਰ ਕਾਂਗਰਸ ਨੇ ਅਜਿਹਾ ਨਹੀਂ ਕੀਤਾ, ਉਹ ਤਾਂ ਸਾਡੀ ਕਮਰ ਤੋੜਣ ਵਿੱਚ ਹੀ ਲੱਗੀ ਹੋਈ ਹੈ । ਬਾਦਲ ਸਾਹਿਬ ਨੇ ਕਿਹਾ ਕਿ ਤੁਸੀਂ ਨਵੇ ਨਵੇਂ ਸਰਪੰਚ ਬਣੇ ਹੋ ਪਰ ਹਿਸਾਬ ਕਿਤਾਬ ਵੇਖਕੇ ਦਸਖ਼ਤ ਕਰਿਓ ਨਹੀਂ ਤਾਂ ਹਾਈ ਕੋਰਟ ਦੇ ਆਦੇਸਾਂ ਕਾਰਨ ਫੱਸ ਜਾਵੋਗੇ ਫਿਰ ਕਹੋਗੇ ਬਾਦਲ ਨੇ ਫਸਾਤਾ। ਉਨ੍ਹਾਂ ਕਿਹਾ ਕਿ 30 ਹਜਾਰ ਰੁਪਏ ਸਾਲ ਦਾ 80 ਪ੍ਰਤੀਸ਼ਤ ਅੰਕ ਲੈਣ ਵਾਲੇ ਬੱਚਿਆਂ ਨੂੰ ਹੀ ਦਿੱਤਾ ਜਾਵੇਗਾ ਨਾਂ ਕਿ ਮੇਰੀ ਤਰ੍ਹਾਂ ਥਰੜ ਡਵੀਜ਼ਨ ਲੈਣ ਵਾਲਿਆਂ ਨੂੰ, ਫਿਰ ਆਖੋਂਗੇ ਕਿ ਬਾਦਲ ਨੇ ਤਾਂ ਝੂਠ ਹੀ ਬੋਲਤਾ। ਉਨ੍ਹਾਂ ਮੇਹਨਤ ਦੇ ਨਾਮ ਤੇ ਲੋਕਾਂ ਨੂੰ ਸਮਝਾਉਦਿਆਂ ਕਿਹਾ ਕਿ ਵਿਹਲੇ ਫਿਰਨ ਨਾਲੋਂ ਤਾਂ 100-200 ਬੱਕਰੀਆਂ ਹੀ ਪਾਲ ਲਵੋਂ ਤਾਂ ਵੀ ਪੰਜਾਬ ਤਰੱਕੀ ਕਰ ਜਾਵੇਗਾ। ਹੋਰ  ਤਾਂ ਮੱਖੀਆ ਹੀ ਪਾਲ ਲਵੋ। ਪ੍ਰੋਗਰਾਮ ਵਿੱਚ  ਅਜਿਹੇ ਮਾਖੌਲ ਭਰੇ ਮਾਹੌਲ ਵਿਚ ਕੁਝ ਦੇਰ ਤਾੜੀ ਨਹੀ ਵੱਜੀ ਤਾਂ ਬਾਦਲ ਨੇ ਕਿਹਾ ਕਿ ਐਨੇ ਐਲਾਨ ਕਰ ਦਿੱਤੇ ਪਰ ਬਠਿੰਡਾ ਵਾਲੇ ਲੱਗਦੇ ਢਿੱਲੇ ਹਨ ਤਾੜੀ ਵੀ ਨਹੀ ਵਜਾਈ ਜਾਂਦੀ ਇਨ੍ਹਾਂ ਤੋਂ? ”ਤਾੜੀ ਵੀ ਵਜਾਦਿਆ ਕਰੋ ਯਾਰੋਂ”। ਇਸ ਮੌਕੇ ਉਨ੍ਹਾ ਕਿਹਾ ਕਿ ਬਾਂਈ ਮੈਂ ਤੋਂ ਬਾਅਦ ਆਪਣਾ ਨਾਮ ਜਰੂਰ ਬੋਲ ਲਵੀਓ ਜਿਵੇਂ ਕਿ ਮੇਂ ਫਲਾਣਾ ਸਿੰਘ ਸ਼ਪਤ ਖਾਂਦਾ ਹਾਂ। ਇਸ ਤਰ੍ਹਾਂ ਮੁੱਖ ਮੰਤਰੀ ਨੇ ਛੋਟੀਆਂ ਛੋਟੀਆਂ ਗੱਲਾਂ ਤੇ ਵੀ ਕਟਾਸ ਕਰਦਿਆਂ ਆਮ ਜਨਤਾ ਨੂੰ ਵੱਡੀ ਨਸੀਅਤ ਦੇ ਦਿੱਤੀ । ਇਸ ਸਮਾਗਮ ਵਿੱਚ ਪੰਚਾ ਸਰਪੰਚਾਂ ਤੋਂ ਇਲਾਵਾ ਬਲਕਾਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸਾਬਕਾ ਕਾਰਜਕਾਰੀ ਇੰਜਨੀਅਰ ਦਿਆਲ ਸਿੰਘ ਇੰਚਾਰਜ ਐਮ ਪੀ ਦਫਤਰ ਬਠਿੰਡਾ, ਮਾਸਟਰ ਹਰਮੰਦਰ ਸਿੰਘ, ਐਮ ਸੀ ਅਤੇ ਪ੍ਰਧਾਨ ਖਾਲਸਾ ਸਿੰਘ ਸਭਾ ਰਾਜਿੰਦਰ ਸਿੰਘ ਸਿੱਧੂ, ਬੀ ਸੀ ਵਿੰਗ ਪੰਜਾਬ ਮੀਤ ਪ੍ਰਧਾਨ ਸੁਖਦੇਵ ਸਿੰਘ ਮਾਲਵਾ, ਪਰਮਜੀਤ ਸਿੰਘ ਬਿੱਲੂ, ਕੁਲਦੀਪ ਨੰਬਰਦਾਰ, ਬੰਦ ਸਿੰਘ ਸਿੱਧੂ ਐਮ ਸੀ, ਰਾਜਿੰਦਰ ਰਾਜੂ ਮਾਨ, ਬਲਜੀਤ ਸਿੰਘ ਰਾਜੂ ਸਰਾਂ, ਚਮਕੋਰ ਸੋਂਘ ਮਾਨ, ਸ਼ਿਵ ਕਰਨ ਸਿੱਧੂ, ਬੀਬੀ ਸੰਤੋਸ਼ ਮਹੰਤ, ਰਾਜਿੰਦਰ ਕੌਰ ਬਰਾੜ, ਅਸ਼ੋਕ ਕੁਮਾਰ ਧੁੰਨੀਕੇ, ਗੁਰਚਰਨ ਸਿੰਘ ਔਲਖ, ਚੇਅਰਮੈਨ ਬਲਾਕ ਸੰਮਤੀ ਬੀਬੀ ਸੰਦੀਪ ਕੌਰ, ਵਾਇਸ ਚੇਅਰਮੈਨ ਗੁਰਚਰਨ ਸਿੰਘ ਤਿਉਣਾ, ਅਕਬਰ ਸਿੰਘ ਗਿੱਲਪਤੀ,ਗੁਰਬਿੰਦਰ ਸਿੰਘ ਮੁਹਾਲਾ, ਅਸ਼ਵਨੀ ਬੰਟੀ, ਰਾਕੇਸ਼ ਸਿੰਗਲਾ,ਗੁਰਲਾਭ ਸਿੰਘ ਮਾਨ, ਦੀਪਇੰਦਰ ਸਿੰਘ ਕਾਲਾ, ਪ੍ਰਧਾਨ ਟਰੱਕ ਯੂਨੀਅਨ, ਟਹਿਲ ਸਿੰਘ ਬੁੱਟਰ, ਬਿਧੀ ਸਿੰਘ ਯੂ ਕੇ, ਸੁਰਜੀਤ ਸਿੰਘ ਕਾਲਝਰਾਣੀ, ਬੇਅੰਤ ਸਿੰਘ ਲੱਖੀ ਜੰਗਲ, ਹਰਪ੍ਰੀਤ ਸਿੰਘ ਤਲਵੰਡੀ, ਬਲਵੀਰ ਸਿੰਘ ਹਲਕਾ ਇਚਾਰਜ,ਗੁਰਤੇਗ ਸਿੰਘ ਗਿੱਕੂ, ਚੇਅਰਮੈਨ ਮਾਰਕੀਟ ਕਮੇਟੀ, ਸਿਕੰਦਰ ਸਿੰਘ ਬਲਾੜ੍ਹ ਮਹਿਮਾ, ਗੁਰਚਰਨ ਸਿੰਘ ਦਿਉਣ, ਗੁਰਦੀਪ ਸਿੰਘ ਨੇਹੀਆਵਾਲਾ, ਜਗਤਾਰ ਸਿੰਘ ਅਬਲੂ, ਪ੍ਰੀਤਮ ਸਿੰਘ ਖਿਆਲੀਵਾਲਾ, ਜਗਮੀਤ ਸਿੰਘ ਸਰਪੰਚ, ਮਨਜੀਤ ਸਿੰਘ ਅੈਮ ਸੀ, ਨਿਰਮਲ ਸਿੰਘ ਸਿੱਧੂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

Send this to a friend