ਚੰਡੀਗੜ੍ਹ, 18 ਅਪ੍ਰੈਲ (ਪੀ. ਟੀ.)- ਪੰਜਾਬ ਸਰਕਾਰ ਨੇ ਅੱਜ ਸ੍ਰੀ ਹਰਜੀਤ ਸਿੰਘ ਭੋਲੂਵਾਲ ਅਤੇ ਸ੍ਰੀ ਪ੍ਰੇਮ ਕੁਮਾਰ ਅਰੋੜਾ ਨੂੰ ਕ੍ਰਮਵਾਰ ਫਰੀਦਕੋਟ ਤੇ ਮਾਨਸਾ ਦੀਆਂ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਡਿਸਟ੍ਰਿਕਟ ਪਲੈਨਿੰਗ ਕਮੇਟੀ ਐਕਟ, 2005 ਦੀ ਧਾਰਾ 3 ਦੀ ਉਪ-ਧਾਰਾ (3) ਅਧੀਨ ਇਨ੍ਹਾਂ ਨੇਤਾਵਾਂ ਨੂੰ ਫਰੀਦਕੋਟ ਤੇ ਮਾਨਸਾ ਦੇ ਚੇਅਰਮੈਨ ਨਿਯੁਕਤ ਕੀਤਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ. ਬਾਦਲ ਨੇ ਇਸ ਬਾਰੇ ਫਾਈਲ ’ਤੇ ਅੱਜ ਸਵੇਰੇ ਸਹੀ ਪਾ ਦਿੱਤੀ ਹੈ ਅਤੇ ਨਿਯੁਕਤੀਆਂ ਸਬੰਧੀ ਰਸਮੀ ਹੁਕਮ ਛੇਤੀ ਜਾਰੀ ਕੀਤੇ ਜਾਣਗੇ।