ਲੰਬੀ/ਮਲੋਟ, 4 ਅਗਸਤ (ਹਰਦੀਪ ਸਿੰਘ ਖਾਲਸਾ/ਗੁਰਪ੍ਰੀਤ ਸਿੰਘ ਜੰਡੂ) ਪੰਜਾਬ ਦੇ ਪਿੰਡਾਂ ਦੇ ਸਰਵਪੱਖੀ ਅਤੇ ਵਿਉਤਬੰਦ ਵਿਕਾਸ ਲਈ ਪਿੰਡਾਂ ਦੀ ਡਿਜਟਲ ਮੈਪਿੰਗ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਹੋ ਗਿਆ ਹੈ। ਇਸ ਪਾਇਲਟ ਪ੍ਰੋਜੈਕਟ ਤਹਿਤ ਦੋ ਵਿਧਾਨ ਸਭਾ ਹਲਕਿਆਂ ਵਿਚ ਇਹ ਕੰਮ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਦੇ ਨਤੀਜਿਆਂ ਨੂੰ ਵਾਚਨ ਤੋਂ ਬਾਅਦ ਇਸ ਨੂੰ ਹੋਰ ਖੇਤਰਾਂ ਵਿਚ ਲਾਗੂ ਕੀਤਾ ਜਾਵੇਗਾ।

ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਬੀਤੀ ਦੇਰ ਸ਼ਾਮ ਇੱਥੇ ਇਕ ਸੰਗਤ ਦਰਸ਼ਨ ਸਮਾਗਮ ਮੌਕੇ ਲੋਕਾਂ ਦੀਆਂ ਮੁਸਕਿਲਾਂ ਸੁਣਨ ਮੌਕੇ ਦਿੱਤੀ। ਇਸ ਮੌਕੇ ਪਿੰਡਾਂ ਦੇ ਵਿਕਾਸ ਸਬੰਧੀ ਮੰਗਾਂ ਲੈ ਕੇ ਪੁੱਜੇ ਲੋਕਾਂ ਨੂੰ ਮੁੱਖ ਮੰਤਰੀ ਸ: ਬਾਦਲ ਨੇ ਦੱਸਿਆ ਕਿ ਪਿੰਡਾਂ ਦੀ ਡਿਜਟਲ ਮੈਪਿੰਗ ਦੇ ਪਾਇਲਟ ਪ੍ਰੋਜੈਕਟ ਵਿਚ ਲੰਬੀ ਵਿਧਾਨ ਸਭਾ ਹਲਕਾ ਵੀ ਸ਼ਾਮਿਲ ਹੈ ਅਤੇ ਇੱਥੇ ਇਸ ਸਬੰਧੀ ਕੰਮ ਵੀ ਸ਼ੁਰੁ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡਿਜਟਲ ਮੈਪਿੰਗ ਹੋ ਜਾਣ ਕਾਰਨ ਪਿੰਡਾਂ ਦਾ ਵਿਉਤਬੰਦ ਵਿਕਾਸ ਸੁਖਾਲਾ ਹੋ ਜਾਵੇਗਾ। ਇਸ ਤਹਿਤ ਪਿੰਡਾਂ ਸਬੰਧੀ ਹਰ ਪ੍ਰਕਾਰ ਦੀ ਸੁਚਨਾ ਜਿਵੇਂ ਛੱਪੜ, ਜਲ ਨਿਕਾਸੀ, ਗਲੀਆਂ ਦੀ ਲੰਬਾਈ ਅਤੇ ਉਨ੍ਹਾਂ ਦਾ ਲੈਵਲ, ਕੱਚੀਆਂ ਪੱਕੀਆਂ ਗਲੀਆਂ ਦੀ ਸੂਚਨਾ, ਪਿੰਡ ਵਿਚਲੀਆਂ ਸਰਕਾਰੀ ਇਮਾਰਤਾਂ ਦੀ ਸੁਚਨਾ ਅਤੇ ਉਨ੍ਹਾਂ ਵਿਚ ਉਪਲਬੱਧ ਬੁਨਿਆਦੀ ਢਾਂਚੇ ਦੀ ਜਾਣਕਾਰੀ, ਘਰਾਂ ਦੀ ਮਾਰਕਿੰਗ ਆਦਿ ਪਰ ਪ੍ਰਕਾਰ ਦੀ ਜਾਣਕਾਰੀ ਇਕੱਤਰ ਕਰਕੇ ਇਕ ਸਾਫਟਵੇਅਰ ਤਿਆਰ ਕੀਤਾ ਜਾਵੇਗਾ। ਇਸ ਤੋਂ ਬਾਅਦ ਭਵਿੱਖ ਵਿਚ ਇਸ ਡਿਜਟਲ ਮੈਪਿੰਗ ਦੇ ਅਧਾਰ ਤੇ ਹੀ ਸਾਰਾ ਵਿਕਾਸ ਹੋਵੇਗਾ। ਇਸ ਨਾਲ ਚੋਣਾਂ ਆਦਿ ਸਮੇਂ ਵਾਰਡਬੰਦੀ ਦਾ ਕੰਮ ਵੀ ਸੌਖ ਨਾਲ ਹੋ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਡਿਜਟਲ ਮੈਪਿੰਗ ਪੂਰੀ ਹੋਣ ਤੇ ਕਿਸੇ ਵੇਲੇ ਵੀ, ਕਿਸੇ ਵੀ ਪਿੰਡ ਸਬੰਧੀ ਹਰ ਪ੍ਰਕਾਰ ਦੀ ਸੂਚਨਾ ਇਕ ਕਲਿੱਕ ਤੇ ਆਪਣੇ ਕੰਪਿਊਟਰ ਤੇ ਵੇਖੀ ਜਾ ਸਕਿਆ ਕਰੇਗੀ। ਇਕ ਕਲਿੱਕ ਨਾਲ ਹੀ ਕੰਪਿਊਟਰ ਇਹ ਦੱਸ ਦਿਆ ਕਰੇਗਾ ਕਿ ਕਿਸ ਪਿੰਡ ਵਿਚ ਕਿਹੜੇ ਵਿਕਾਸ ਕੰਮ ਹੋ ਗਏ ਹਨ ਅਤੇ ਕਿਹੜੇ ਹੋਣ ਵਾਲੇ ਬਾਕੀ ਹਨ ਅਤੇ ਜੋ ਨਵੀਂਆਂ ਗਲੀਆਂ ਨਾਲੀਆਂ ਜਾਂ ਹੋਰ ਨਿਕਾਸੀ ਨਾਲਾ ਆਦਿ ਬਣਨ ਹੈ ਉਸ ਦਾ ਲੈਵਲ ਅਤੇ ਦਿਸ਼ਾ ਕੀ ਹੋਵੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜ਼ਿਲ੍ਹੇ ਨਾਲ ਸਬੰਧਤ 22 ਲਾਭਪਾਤਰੀਆਂ ਨੂੰ 7 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈਕ ਵੀ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹੇ ਭਰ ਤੋਂ ਪੁੱਜੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਸਰਕਾਰੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਜਰੂਰੀ ਨਿਰਦੇਸ਼ ਦਿੱਤੇ। ਇਸ ਮੌਕੇ ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਾਸੀਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਲਾਗੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਲਈ ਆਟਾ ਦਾਲ ਸਕੀਮ ਚਲਾਈ ਹੋਈ ਹੈ ਉੱਥੇ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਚੰਗੀਆਂ ਸਰਕਾਰੀ ਸੇਵਾਵਾਂ ਮੁਹਈਆ ਕਰਵਾਈਆਂ ਜਾਣ। ਇਸ ਮੌਕੇ ਉਨ੍ਹਾਂ ਨੂੰ ਸ਼ਹਿਦ ਦੀਆਂ ਮੱਖੀ ਪਾਲਨ ਵਾਲੇ ਕਿਸਾਨਾਂ ਦਾ ਵਫਦ ਵੀ ਮਿਲਿਆ। ਇਸ ਮੌਕੇ ਮੁੱਖ ਮੰਤਰੀ ਨੇ ਬਾਗਬਾਨੀ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਹਿਦ ਦੇ ਸੁੱਧੀਕਰਨ ਲਈ ਯੁਨਿਟ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਥੇ ਪ੍ਰੈਸ ਟਰੱਸਟ ਆਫ ਪੰਜਾਬ ਦੀ ਵੈਬਸਾਈਟ ਵੀ ਲਾਂਚ ਕੀਤੀ। ਟਰੱਸਟ ਦੇ ਚੇਅਰਮੈਨ ਰਾਜੇਸ਼ਵਰ ਪਿੰਟੂ,ਪ੍ਰਧਾਨ ਡਾ. ਅਨਵਰ ਭਸੌੜ ਅਤੇ ਜਨਰਲ ਸਕੱਤਰ ਬੀਰਬਲ ਰਿਸ਼ੀ ਨੇ ਦੱਸਿਆ ਕਿ ਇਹ ਵੈਬਸਾਈਟ ਬਣਨ ਨਾਲ ਦੇਸ਼-ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਪ੍ਰੈੱਸ ਟਰੱਸਟ ਪੰਜਾਬ ਦੇ ਕੰਮਾਕਰ ਅਤੇ ਮੈਬਰਾਂ ਬਾਰੇ ਜਾਣਕਾਰੀ ਮਿਲੇਗੀ। ਇਸ ਮੌਕੇ ਹਲਕਾ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ, ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸ: ਪਰਮਜੀਤ ਸਿੰਘ ਲਾਲੀ ਬਾਦਲ, ਰਾਜਸਥਾਨ ਦੇ ਸਾਬਕਾ ਮੰਤਰੀ ਸ: ਗੁਰਜੰਟ ਸਿੰਘ ਬਰਾੜ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਅਵਤਾਰ ਸਿੰਘ ਵਨਵਾਲਾ, ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਿੰਸੀਪਲ ਸਕੱਤਰ ਸ: ਕੇ.ਜੇ.ਐਸ. ਚੀਮਾ, ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਬਠਿੰਡਾ ਦੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਆਈ.ਜੀ. ਸ: ਐਨ.ਐਸ. ਢਿੱਲੋਂ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਸ: ਗੁਰਚਰਨ ਸਿੰਘ ਅਤੇ ਸ: ਅਵਤਾਰ ਸਿੰਘ ਦੋਨੋਂ ਵਿਸੇਸ਼ ਕਾਰਜ ਅਫ਼ਸਰ ਮੁੱਖ ਮੰਤਰੀ ਪੰਜਾਬ, ਐਸ.ਡੀ.ਐਮ. ਮਲੋਟ ਸ੍ਰੀ ਅਮਨਦੀਪ ਬਾਂਸਲ, ਸ: ਬਸੰਤ ਸਿੰਘ ਕੰਗ, ਰਾਕੇਸ਼ ਧੀਗੜਾ ਜ਼ਿਲ੍ਹਾ ਪ੍ਰਧਾਨ ਭਾਜਪਾ, ਸ: ਰਣਜੋਧ ਸਿੰਘ ਲੰਬੀ, ਸ: ਜਸਵਿੰਦਰ ਸਿੰਘ ਧੌਲਾ, ਸ: ਅਕਾਸ਼ ਦੀਪ ਸਿੰਘ ਮਿੱਡੂਖੇੜਾ, ਹਰਕੇਸ਼ ਸਿੰਘ ਖੂਡੀਆਂ ਸਮੇਤ ਵੱਖ ਵਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।ਲੰਬੀ/ਮਲੋਟ, 4 ਅਗਸਤ (ਹਰਦੀਪ ਸਿੰਘ ਖਾਲਸਾ/ਗੁਰਪ੍ਰੀਤ ਸਿੰਘ ਜੰਡੂ) ਪੰਜਾਬ ਦੇ ਪਿੰਡਾਂ ਦੇ ਸਰਵਪੱਖੀ ਅਤੇ ਵਿਉਤਬੰਦ ਵਿਕਾਸ ਲਈ ਪਿੰਡਾਂ ਦੀ ਡਿਜਟਲ ਮੈਪਿੰਗ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਹੋ ਗਿਆ ਹੈ। ਇਸ ਪਾਇਲਟ ਪ੍ਰੋਜੈਕਟ ਤਹਿਤ ਦੋ ਵਿਧਾਨ ਸਭਾ ਹਲਕਿਆਂ ਵਿਚ ਇਹ ਕੰਮ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਦੇ ਨਤੀਜਿਆਂ ਨੂੰ ਵਾਚਨ ਤੋਂ ਬਾਅਦ ਇਸ ਨੂੰ ਹੋਰ ਖੇਤਰਾਂ ਵਿਚ ਲਾਗੂ ਕੀਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਬੀਤੀ ਦੇਰ ਸ਼ਾਮ ਇੱਥੇ ਇਕ ਸੰਗਤ ਦਰਸ਼ਨ ਸਮਾਗਮ ਮੌਕੇ ਲੋਕਾਂ ਦੀਆਂ ਮੁਸਕਿਲਾਂ ਸੁਣਨ ਮੌਕੇ ਦਿੱਤੀ। ਇਸ ਮੌਕੇ ਪਿੰਡਾਂ ਦੇ ਵਿਕਾਸ ਸਬੰਧੀ ਮੰਗਾਂ ਲੈ ਕੇ ਪੁੱਜੇ ਲੋਕਾਂ ਨੂੰ ਮੁੱਖ ਮੰਤਰੀ ਸ: ਬਾਦਲ ਨੇ ਦੱਸਿਆ ਕਿ ਪਿੰਡਾਂ ਦੀ ਡਿਜਟਲ ਮੈਪਿੰਗ ਦੇ ਪਾਇਲਟ ਪ੍ਰੋਜੈਕਟ ਵਿਚ ਲੰਬੀ ਵਿਧਾਨ ਸਭਾ ਹਲਕਾ ਵੀ ਸ਼ਾਮਿਲ ਹੈ ਅਤੇ ਇੱਥੇ ਇਸ ਸਬੰਧੀ ਕੰਮ ਵੀ ਸ਼ੁਰੁ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡਿਜਟਲ ਮੈਪਿੰਗ ਹੋ ਜਾਣ ਕਾਰਨ ਪਿੰਡਾਂ ਦਾ ਵਿਉਤਬੰਦ ਵਿਕਾਸ ਸੁਖਾਲਾ ਹੋ ਜਾਵੇਗਾ। ਇਸ ਤਹਿਤ ਪਿੰਡਾਂ ਸਬੰਧੀ ਹਰ ਪ੍ਰਕਾਰ ਦੀ ਸੁਚਨਾ ਜਿਵੇਂ ਛੱਪੜ, ਜਲ ਨਿਕਾਸੀ, ਗਲੀਆਂ ਦੀ ਲੰਬਾਈ ਅਤੇ ਉਨ੍ਹਾਂ ਦਾ ਲੈਵਲ, ਕੱਚੀਆਂ ਪੱਕੀਆਂ ਗਲੀਆਂ ਦੀ ਸੂਚਨਾ, ਪਿੰਡ ਵਿਚਲੀਆਂ ਸਰਕਾਰੀ ਇਮਾਰਤਾਂ ਦੀ ਸੁਚਨਾ ਅਤੇ ਉਨ੍ਹਾਂ ਵਿਚ ਉਪਲਬੱਧ ਬੁਨਿਆਦੀ ਢਾਂਚੇ ਦੀ ਜਾਣਕਾਰੀ, ਘਰਾਂ ਦੀ ਮਾਰਕਿੰਗ ਆਦਿ ਪਰ ਪ੍ਰਕਾਰ ਦੀ ਜਾਣਕਾਰੀ ਇਕੱਤਰ ਕਰਕੇ ਇਕ ਸਾਫਟਵੇਅਰ ਤਿਆਰ ਕੀਤਾ ਜਾਵੇਗਾ। ਇਸ ਤੋਂ ਬਾਅਦ ਭਵਿੱਖ ਵਿਚ ਇਸ ਡਿਜਟਲ ਮੈਪਿੰਗ ਦੇ ਅਧਾਰ ਤੇ ਹੀ ਸਾਰਾ ਵਿਕਾਸ ਹੋਵੇਗਾ। ਇਸ ਨਾਲ ਚੋਣਾਂ ਆਦਿ ਸਮੇਂ ਵਾਰਡਬੰਦੀ ਦਾ ਕੰਮ ਵੀ ਸੌਖ ਨਾਲ ਹੋ ਜਾਇਆ ਕਰੇਗਾ। ਉਨ੍ਹਾਂ ਕਿਹਾ ਕਿ ਡਿਜਟਲ ਮੈਪਿੰਗ ਪੂਰੀ ਹੋਣ ਤੇ ਕਿਸੇ ਵੇਲੇ ਵੀ, ਕਿਸੇ ਵੀ ਪਿੰਡ ਸਬੰਧੀ ਹਰ ਪ੍ਰਕਾਰ ਦੀ ਸੂਚਨਾ ਇਕ ਕਲਿੱਕ ਤੇ ਆਪਣੇ ਕੰਪਿਊਟਰ ਤੇ ਵੇਖੀ ਜਾ ਸਕਿਆ ਕਰੇਗੀ। ਇਕ ਕਲਿੱਕ ਨਾਲ ਹੀ ਕੰਪਿਊਟਰ ਇਹ ਦੱਸ ਦਿਆ ਕਰੇਗਾ ਕਿ ਕਿਸ ਪਿੰਡ ਵਿਚ ਕਿਹੜੇ ਵਿਕਾਸ ਕੰਮ ਹੋ ਗਏ ਹਨ ਅਤੇ ਕਿਹੜੇ ਹੋਣ ਵਾਲੇ ਬਾਕੀ ਹਨ ਅਤੇ ਜੋ ਨਵੀਂਆਂ ਗਲੀਆਂ ਨਾਲੀਆਂ ਜਾਂ ਹੋਰ ਨਿਕਾਸੀ ਨਾਲਾ ਆਦਿ ਬਣਨ ਹੈ ਉਸ ਦਾ ਲੈਵਲ ਅਤੇ ਦਿਸ਼ਾ ਕੀ ਹੋਵੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜ਼ਿਲ੍ਹੇ ਨਾਲ ਸਬੰਧਤ 22 ਲਾਭਪਾਤਰੀਆਂ ਨੂੰ 7 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈਕ ਵੀ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹੇ ਭਰ ਤੋਂ ਪੁੱਜੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਸਰਕਾਰੀ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਜਰੂਰੀ ਨਿਰਦੇਸ਼ ਦਿੱਤੇ। ਇਸ ਮੌਕੇ ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਾਸੀਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਲਾਗੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਲਈ ਆਟਾ ਦਾਲ ਸਕੀਮ ਚਲਾਈ ਹੋਈ ਹੈ ਉੱਥੇ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਚੰਗੀਆਂ ਸਰਕਾਰੀ ਸੇਵਾਵਾਂ ਮੁਹਈਆ ਕਰਵਾਈਆਂ ਜਾਣ। ਇਸ ਮੌਕੇ ਉਨ੍ਹਾਂ ਨੂੰ ਸ਼ਹਿਦ ਦੀਆਂ ਮੱਖੀ ਪਾਲਨ ਵਾਲੇ ਕਿਸਾਨਾਂ ਦਾ ਵਫਦ ਵੀ ਮਿਲਿਆ। ਇਸ ਮੌਕੇ ਮੁੱਖ ਮੰਤਰੀ ਨੇ ਬਾਗਬਾਨੀ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਹਿਦ ਦੇ ਸੁੱਧੀਕਰਨ ਲਈ ਯੁਨਿਟ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਥੇ ਪ੍ਰੈਸ ਟਰੱਸਟ ਆਫ ਪੰਜਾਬ ਦੀ ਵੈਬਸਾਈਟ ਵੀ ਲਾਂਚ ਕੀਤੀ। ਟਰੱਸਟ ਦੇ ਚੇਅਰਮੈਨ ਰਾਜੇਸ਼ਵਰ ਪਿੰਟੂ,ਪ੍ਰਧਾਨ ਡਾ. ਅਨਵਰ ਭਸੌੜ ਅਤੇ ਜਨਰਲ ਸਕੱਤਰ ਬੀਰਬਲ ਰਿਸ਼ੀ ਨੇ ਦੱਸਿਆ ਕਿ ਇਹ ਵੈਬਸਾਈਟ ਬਣਨ ਨਾਲ ਦੇਸ਼-ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਪ੍ਰੈੱਸ ਟਰੱਸਟ ਪੰਜਾਬ ਦੇ ਕੰਮਾਕਰ ਅਤੇ ਮੈਬਰਾਂ ਬਾਰੇ ਜਾਣਕਾਰੀ ਮਿਲੇਗੀ। ਇਸ ਮੌਕੇ ਹਲਕਾ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ, ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸ: ਪਰਮਜੀਤ ਸਿੰਘ ਲਾਲੀ ਬਾਦਲ, ਰਾਜਸਥਾਨ ਦੇ ਸਾਬਕਾ ਮੰਤਰੀ ਸ: ਗੁਰਜੰਟ ਸਿੰਘ ਬਰਾੜ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਅਵਤਾਰ ਸਿੰਘ ਵਨਵਾਲਾ, ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਿੰਸੀਪਲ ਸਕੱਤਰ ਸ: ਕੇ.ਜੇ.ਐਸ. ਚੀਮਾ, ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਬਠਿੰਡਾ ਦੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਆਈ.ਜੀ. ਸ: ਐਨ.ਐਸ. ਢਿੱਲੋਂ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਸ: ਗੁਰਚਰਨ ਸਿੰਘ ਅਤੇ ਸ: ਅਵਤਾਰ ਸਿੰਘ ਦੋਨੋਂ ਵਿਸੇਸ਼ ਕਾਰਜ ਅਫ਼ਸਰ ਮੁੱਖ ਮੰਤਰੀ ਪੰਜਾਬ, ਐਸ.ਡੀ.ਐਮ. ਮਲੋਟ ਸ੍ਰੀ ਅਮਨਦੀਪ ਬਾਂਸਲ, ਸ: ਬਸੰਤ ਸਿੰਘ ਕੰਗ, ਰਾਕੇਸ਼ ਧੀਗੜਾ ਜ਼ਿਲ੍ਹਾ ਪ੍ਰਧਾਨ ਭਾਜਪਾ, ਸ: ਰਣਜੋਧ ਸਿੰਘ ਲੰਬੀ, ਸ: ਜਸਵਿੰਦਰ ਸਿੰਘ ਧੌਲਾ, ਸ: ਅਕਾਸ਼ ਦੀਪ ਸਿੰਘ ਮਿੱਡੂਖੇੜਾ, ਹਰਕੇਸ਼ ਸਿੰਘ ਖੂਡੀਆਂ ਸਮੇਤ ਵੱਖ ਵਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।