April 23, 2026 10:11 pm

ਹੁਣ ਪੰਜਾਬੀ ਕਰਨਗੇ 1 ਘੰਟੇ ਵਿਚ 1 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ

ਸ੍ਰੀ ਅਨੰਦਪੁਰ ਸਾਹਿਬ, 15 ਅਪ੍ਰੈਲ (ਦਵਿੰਦਰਪਾਲ ਸਿੰਘ/ ਅੰਕੁਸ਼)- ਇਕ ਸਾਲ ਪਹਿਲਾਂ ਲੁਧਿਅਣੇ ਵਿਚ ਇਕ ਘੰਟੇ ਵਿਚ ਇਕ ਲੱਖ ਬੂਟੇ ਲਗਾਕੇ ਰਿਕਾਰਡ ਬਣਾਉਣ ਤੋਂ ਬਾਅਦ ਹੁਣ ਆਉਣ ਵਾਲੀ 19 ਜੁਲਾਈ ਨੂੰ ਪੰਜਾਬੀਆਂ ਵਲੋਂ 1 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ। ਇਹ ਬੀੜਾ ਲੁਧਿਆਣਾ ਸ਼ਹਿਰ ਦੇ ਸੰਭਵ ਫਾਊੈਂਡੇਸ਼ਨ ਵਲੋਂ ਵਰਲਡ ਰਿਕਾਰਡ ਬਣਾਉਣ ਲਈ ਅਤੇ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਚੁੱਕਿਆ ਗਿਆ। ਇਸ ਸੰਬੰਧ ਵਿਚ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਅਨੰਦਪੁਰ ਸਹਿਬ ਪਹੁੰਚੀ ਸੰਭਵ ਫਾਊਂਡੇਸ਼ਨ ਦੀ ਟੀਮ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ 19 ਜੁਲਾਈ ਨੂੰ ਸਿਰਫ ਇਕ ਘੰਟੇ ਵਿਚ ਸਵੇਰੇ 9 ਵਜੇ ਤੋਂ 10 ਵਜੇ ਤੱਕ 1 ਕਰੋੜ ਬੂਟੇ ਲਗਾਕੇ ਪੰਜਾਬ ਨੂੰ ਹਰਾ ਭਰਾ ਬਣਾਵਾਂਗੇ। ਉਹਨਾਂ ਦੱਸਿਆ ਕਿ ਪੂਰੇ ਪੰਜਾਬ ਵਿਚੋਂ ਹੁਣ ਤੱਕ ਸਾਡੀ ਫਾਊਂਡੇਸ਼ਨ ਨਾਲ 4000 ਵਲੰਟੀਅਰਜ਼ ਜੁੜ ਚੁੱਕੇ ਹਨ ਜੋ ਕਿ ਹਰ ਸ਼ਹਿਰ, ਪਿੰਡ, ਗਲੀ, ਮੁਹੱਲਿਆਂ ਵਿਚ

ਜਾਕੇ ਹੋਰ ਸਾਰੇ ਲੋਕਾਂ ਨੂੰ ਇਸ ਮੁਹਿੰਮ ਬਾਰੇ ਜਾਗਰੂਕ ਕਰਨਗੇ। ਉਹਨਾਂ ਦੱਸਿਆ ਕਿ ਸਾਡੇ ਨਾਲ ਹੁਣ ਤੱਕ ਕਈ ਸਕੂਲ, ਕਾਲਜ, ਯੂਨੀਵਰਸਿਟੀਆਂ, ਜਿਲ੍ਹਾ ਐਡਮਨਿਸਟ੍ਰੇਸ਼ਨ ਆਦਿ ਵੀ ਜੁੜ ਚੁੱਕੇ ਹਨ, ਜਿਨ੍ਹਾਂ ਦਾ ਸਾਨੂੰ ਪੂਰਨ ਸਹਿਯੋਗ ਮਿਲਣ ਦੀੌ ਆਸ ਹੈ। ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂਬਰ ਪਾਰਲੀਮੈਂਟ ਪ੍ਰੋਫ:ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸੰਭਵ ਫਾਊਂਡੇਸ਼ਨ ਨਾਲ ਜੁੜਕੇ 1 ਕਰੋੜ ਬੂਟਾ ਲਗਾਉਣ ਵਿਚ ਹਰ ਸੰਭਵ ਮਦਦ ਦਾ ਭਰੌਸਾ ਦਿੱਤਾ।

Send this to a friend