April 23, 2026 8:34 pm

ਵਰਤਮਾਨ ਪੀੜ੍ਹੀ ਦਾ ਆਪਣੇ ਵਿਰਸੇ ਤੋਂ ਟੁੱਟਣਾ ਸਭ ਤੋਂ ਵੱਡੀ ਚਿੰਤਾ : ਡਾ. ਗਿੱਲ

ਬੰਗਾ, 15 ਅਪ੍ਰੈਲ (ਹਰਮਿੰਦਰ ਸਿੰਘ)- ‘ਵਰਤਮਾਨ ਪੀੜ੍ਹੀ ਦਾ ਆਪਣੇ ਵਿਰਸੇ, ਭਾਸ਼ਾ ਅਤੇ ਸੱਭਿਆਚਾਰ ਤੋਂ ਟੁੱਟਣਾ ਅੱਜ ਸਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ’ ਇਹ ਪੱਖ ਰੱਖਦਿਆਂ ਅੱਜ ਇੱਥੇ ਉ੍ਯ੍ਯ੍ਯੱਘੀ ਸਾਹਿਤਕ ਸਖ਼ਸ਼ੀਅਤ ਡਾ. ਗੁਰਭਜਨ ਗਿੱਲ ਨੇ ਇੱਥੇ ਕਿਹਾ ਕਿ ਸਮਾਜ ’ਚ ਲੋੜੀਦੀਆਂ ਕਦਰਾਂ/ਕੀਮਤਾਂ ਦੀ ਸਥਾਪਤੀ ਦੇ ਉਲਟ ਵੱਧ ਰਹੀ ਗੁਲਾਮੀ ਤੇ ਅਣਖਹੀਣਤਾ ਵੀ ਸਾਡੇ ਲਈ ਮੰਦਭਾਗਾ ਹੈ। ਉਹ ਇੱ੍ਯਥੋਂ ਦੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਵਿਦਿਆਰਥੀਆਂ ਨਾਲ ਇੱਕ ਸਾਹਿਤਕ ਮਿਲਣੀ ਕਰਨ ਪੁੱਜੇ ਸਨ। ਇਸ ਸਬੰਧੀ ਕਾਲਜ ’ਚ ਕਰਵਾਏ ਗਏ ਸਮਾਗਮ ਦੇ ਆਰੰਭ ’ਚ ਪ੍ਰਿੰਸੀਪਲ ਡਾ. ਧਰਮਜੀਤ ਸਿੰਘ ਨੇ ਜੀ ਆਇਆਂ ਆਖਦਿਆਂ ਉਹਨਾਂ ਦਾ ਸਵਾਗਤ ਕੀਤਾ। ਉਪਰੰਤ ਡਾ. ਦਵਿੰਦਰ ਕੁਮਾਰ ਸ਼ਰਮਾਂ ਨੇ ਡਾ. ਗਿੱਲ ਦੇ ਸਾਹਿਤਕ ਯੋਗਦਾਨ ਬਾਰੇ ਭਰਪੂਰ ਚਰਚਾ ਕੀਤੀ। ਡਾ. ਗੁਰਭਜਨ ਗਿੱਲ ਨੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਪਹਿਲਾਂ ਆਪਣੇ ਕਾਵਿ ਰਚਨਾ, ਗੀਤਾਂ

ਤੇ ਗ਼ਜ਼ਲਾਂ ਦੀ ਰਚਨ ਪ੍ਰਕਿਰਿਆ ਬਾਰੇ ਗੱਲਾਂ ਕੀਤੀਆਂ। ਉਹਨਾਂ ਆਪਣੀ ਤਕਰੀਰ ਦੌਰਾਨ ਇਹ ਪੱਖ ਵੀ ਉਚੇਚੇ ਤੌਰ ’ਤੇ ਰੱਖਿਆ ਕਿ ਜਨ ਜੀਵਨ ’ਚ ਮਨੁੱਖ ਜਦੋਂ ਤੱਕ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਸਮਝਦਾ ਅਤੇ  ਕਦਰਾਂ ਕੀਮਤਾਂ ਦੀ ਮਰਿਯਾਦਾ ਕਾਇਮ ਨਹੀਂ ਰੱਖਦਾ ਉਦੋਂ ਤੱਕ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਆਪਣੀਆਂ ਜੜ੍ਹਾਂ ਨਾਲ ਜੁੜਣ ਦੀ ਆਸ ਨਾ ਰੱਖੇ। ‘ਅਸੀਂ ਬੰਦੇ ਦੇ ਪੁੱਤ ਨਹੀਂ ਸਗੋਂ ਪੈਸੇ ਦੇ ਪੁੱਤ ਬਣ ਰਹੇ ਹਾਂ’ ਪੱਖ ’ਤੇ ਆਪਣੇ ਵਿਚਾਰ ਰੱਖਦਿਆਂ ਡਾ. ਗਿੱਲ ਨੇ ਮਨੁੱਖ ਦੇ ਵਰਤਮਾਨ ਵਰਤਾਰੇ ’ਤੇ ਕਰਾਰੀ ਚੋਟ ਵੀ ਮਾਰੀ। ਇਸ ਮੌਕੇ ਉਹਨਾਂ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਤਸੱਲੀਬਖ਼ਸ਼ ਦਿੱਤੇ। ਕਾਲਜ ਦੇ ਪੰਜਾਬੀ ਵਿਭਾਗ ਦੇ ਮੁੱਖੀ  ਡਾ. ਜਸਪਾਲ ਕੌਰ ਨੇ ਧੰਨਵਾਦ ਕੀਤੀ ਜਦੋਂ ਸਟੇਜ ਸੰਚਾਲਨ ਵਜੋਂ ਪ੍ਰੋ. ਕੁਲਜੀਤ ਕੌਰ ਦੀ ਸ਼ਬਦ ਤਰਤੀਬ ਵੀ ਕਮਾਲ ਦੀ ਸੀ। ਕਾਲਜ ਵਲੋਂ ਪ੍ਰੋ.ਗਿੱਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਚਰਨਜੀਤ  ਸਿੰਘ ਪੱਡਾ, ਪ੍ਰੋ. ਪ੍ਰਗਣ ਸਿੰਘ ਅਟਵਾਲ, ਪ੍ਰੋ. ਹਰਜੋਤ ਸਿੰਘ, ਪ੍ਰੋ. ਅਨੁਪਮ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਸੋਨਾ ਬਾਂਸਲ, ਪ੍ਰੋ. ਅਮਰਜੀਤ ਸਿੰਘ, ਪ੍ਰੋ. ਬਲਿਹਾਰ ਸਿੰਘ, ਪ੍ਰੋ. ਮੋਹਣ ਸਿੰਘ ਆਦਿ ਵੀ ਸ਼ਾਮਲ ਸਨ। ਸਮਾਗਮ ’ਚ ਐਮਏ ਪੰਜਾਬੀ ਅਤੇ ਹੋਰ ਵਿਸ਼ਿਆਂ ਦੇ  ਵਿਦਿਆਰਥੀ ਹਾਜ਼ਰ ਸਨ।

Send this to a friend