April 23, 2026 7:23 am

ਧੂਰੀ ਜ਼ਿਮਨੀ ਚੋਣ ’ਚ ਕਰੀਬ 73 ਫ਼ੀਸਦੀ ਵੋਟਾਂ ਪਈਆਂ

ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹਿਆ

ਧੂਰੀ/ਸੰਗਰੂਰ, 11 ਅਪ੍ਰੈਲ (ਐਨ ਕੇ ਗਰੋਵਰ)- ਚੋਣ ਹਲਕਾ-107 ਧੂਰੀ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਿਰੇ ਚੜ੍ਹ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਕਮ ਐਸ. ਡੀ. ਐਮ. ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਧੂਰੀ ਉੱਪ ਚੋਣ ਦੌਰਾਨ ਕਰੀਬ 73 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ ਹੈ। ਉਨ੍ਹਾਂ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਸ਼ਹਿਰੀ ਖੇਤਰ ਦੇ ਲਈ 60 ਫੀਸਦੀ ਜਦਕਿ ਪੇਂਡੂ ਖੇਤਰ ਦੇ ਲਈ 78 ਫੀਸਦੀ ਵੋਟ ਦਾ ਭੁਗਤਾਨ ਹੋਇਆ ਹੈ।ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ  ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ ਹੈ। ਕਿਸੇ ਕਿਸਮ ਦੀ ਕੋਈ ਵੀ ਅਣਸੁਖਾਵੀਂ ਘਟਨਾ ਦੇਖਣ ਜਾਂ ਸੁਣਨ ਨੂੰ ਨਹੀਂ ਮਿਲੀ ਜਿਸਦੇ ਨਾਲ ਵੋਟਾਂ ਦਾ ਮਾਹੌਲ ਖਰਾਬ ਹੁੰਦਾ ਹੋਵੇ।

ਇਸ ਵਕਾਰੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸ ਦੇ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਰਜੀਤ ਸਿੰਘ ਕਾਲਾਬੁਲਾ ਵਿਚਾਲੇ ਸਖਤ ਮੁਕਾਬਲਾ ਹੈ। ਇਸ ਦੌਰਾਨ ਅੱਜ ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਪਰਿਵਾਰਾਂ ਅਤੇ ਹਮਾਇਤੀਆਂ ਸਮੇਤ ਵੋਟਾਂ ਪਾਈਆਂ। ਅਕਾਲੀ ਦਲ, ਕਾਂਗਰਸ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਚੋਣ ਵਿਚ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਵੋਟਰ ਕਿਸ ਦੇ ਹੱਕ ਵਿਚ ਭੁਗਤੇ ਹਨ ਇਸ ਦਾ ਨਤੀਜਾ 15 ਅਪ੍ਰੈਲ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸਾਹਮਣੇ ਆਵੇਗਾ। ਕੁਲ ਮਿਲਾ ਕੇ ਵੋਟ ਅਮਨ-ਸ਼ਾਂਤੀ ਪੂਰਨ ਰਿਹਾ ਹੈ।

Send this to a friend