ਚੰਡੀਗੜ੍ਹ, 10 ਅਪ੍ਰੈਲ (ਪੀ.ਟੀ.)- ਮੰਡੀ ਬੋਰਡ ਨੇ ਰਾਜ ਵਿੱਚ ਕਣਕ ਦੀ ਖਰੀਦ ਲਈ 1814 ਖਰੀਦ ਸੈਂਟਰ ਸਥਾਪਤ ਕੀਤੇ ਗਏ ਹਨ ਅਤੇ ਜੇ ਲੋੜ ਪਈ ਤਾਂ ਹੋਰ ਵੀ ਖਰੀਦ ਕੇਂਦਰ ਸਥਾਪਤ ਕੀਤੇ ਜਾਣਗੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ, ਸ. ਅਜਮੇਰ ਸਿੰਘ ਲੱਖੋਵਾਲ ਦੇ ਦੱਸਿਆ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਨੂੰ 68 ਲੱਖ ਟਨ ਕਣਕ ਦੂਸਰੇ ਰਾਜਾਂ ਨੂੰ ਭਿਜਵਾਉਣ ਅਤੇ ਲਿਫਟ ਕਰਨ ਲਈ ਰੇਲਵੇ ਅਥਾਰਟੀਜ਼ ਨੂੰ ਹੋਰ ਵੈਗਨਾ ਮੁਹੱਈਆਂ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਦੇ ਸਮੂਹ ਡਿਪਟੀ ਕਮਿਸਨਰ ਰਾਜ ਦੀਆਂ ਮੰਡੀਆਂ ਵਿੱਚੋਂ ਕਣਕ ਖਰੀਦ ਦੇ ਪ੍ਰਬੰਧ ਦਾ ਖੁਦ ਜਾਇਜ਼ਾ ਲੈਣ। ਉਨ੍ਹਾਂ ਨੇ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਬਿਜਲੀ, ਸਫਾਈ ਅਤੇ ਕਿਸਾਨਾਂ ਲਈ ਹੋਰ ਸਹੂਲਤਾਂ ਦਾ ਢੁੱਕਵਾਂ ਪ੍ਰਬੰਧ ਕਰਵਾਉਣ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ
ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇੱਥੇ ਇਹ ਦੱਸਿਆ ਜਾਂਦਾ ਹੈ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਕਣਕ ਦੀ ਖਰੀਦ ਦਾ ਟੀਚਾ 30.05 ਮੀਲੀਅਨ ਟਨ ਇਸ ਸੀਜਨ ਦੌਰਾਨ ਮਿਥੀਆ ਹੈ। ਇਹ ਟੀਚਾ ਰਾਜਾਂ ਦੇ ਸਕੱਤਰਾਂ ਦੀ ਮੀਟਿੰਗ ਵਿੱਚ ਕਣਕ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਮਿਥਿਆ ਗਿਆ ਸੀ। ਇਹ ਮੀਟਿੰਗ ਸ੍ਰੀ ਸੁਧੀਰ ਕੁਮਾਰ, ਫੂਡ ਸਕੱਤਰ ਦੁਆਰਾ ਲਈ ਗਈ ਸੀ। ਇਸ ਸਾਲ ਚਾਲੂ ਖਰੀਦ ਸੀਜਨ ਲਈ ਕਣਕ ਖਰੀਦਣ ਦਾ ਪੰਜਾਬ ਲਈ ਟੀਚਾ 12 ਮੀਲੀਅਨ ਟਨ ਹੈ। ਹਰਿਆਣੇ ਦਾ 7 ਮੀਲੀਅਨ ਟਨ, ਮੱਧ ਪ੍ਰਦੇਸ ਦਾ 6 ਮੀਲੀਅਨ ਟਨ, ਉ¤ਤਰ ਪ੍ਰੇਦਸ ਦਾ 3 ਮੀਲੀਅਨ ਟਨ ਅਤੇ ਰਾਜਸਥਾਨ ਦਾ 1.8 ਮੀਲੀਅਨ ਟਨ ਹੈ।