April 23, 2026 2:23 am

ਧੂਰੀ ਸ਼ਹਿਰ ਅਤੇ ਪਿੰਡਾਂ ਦੀ ਸਥਿਤੀ ਤਣਾਅ ਪੂਰਨ, ਪ੍ਰਸ਼ਾਸਨ ’ਤੇ ਪੱਖਪਾਤ ਕਰਨ ਦਾ ਦੋਸ਼

ਸੰਗਰੂਰ, 10 ਅਪ੍ਰੈਲ (ਹਰਜੀਤ ਸਿੰਘ ਹਸਨਪੂਰੀ)- 9 ਅਪ੍ਰੈਲ ਨੂੰ ਲੱਗਭਗ ਸਾਢੇ ਤਿੰਨ ਵਜੇ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ, ਕਮਲਜੀਤ ਸਿੰਘ ਬਰਾੜ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਗੋਲਡੀ ਕੰਬੋਜ਼ ਜਲਾਲਾਬਾਦ, ਕਾਕਾ ਬਰਾੜ, ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਇੱਕ ਟਰੱਕ ਅਸ਼ੋਕ ਲੇਲੈਂਡ ਨੰਬਰੀ ਪੀ ਐਸ 9836 ਨੂੰ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਜਹਾਂਗੀਰ ਨਜਦੀਕ ਕ੍ਰਿਕਟ ਦੇ ਬੈਟ, ਜਿੰਮ ਦਾ ਸਮਾਨ ਅਤੇ ਕਿੱਟਾਂ ਦਾ ਭਰਿਆ ਹੋਇਆ ਸੀ ਨੂੰ ਰੋਕ ਲਿਆ। ਕਿੱਟਾਂ ਦੇ ਉ¤ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀਆਂ ਫੋਟੋਆਂ ਛਪੀਆਂ ਹੋਈਆਂ ਸਨ। ਜਿਸ ਕਰਕੇ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਹੰਗਾਮਾ ਖੜਾ ਕਰ ਦਿੱਤਾ ਅਤੇ ਧਰਨਾ ਲਾ ਕੇ ਟਰੈਫਿਕ ਜਾਮ ਕਰ ਦਿੱਤਾ। ਸਥਿਤੀ ਤਣਾਅ ਪੂਰਨ ਹੋਣ ਤੇ ਪ੍ਰਸ਼ਾਸਨ ਨੂੰ ਮਜਬੂਰੀ ਵੱਸ ਪੁਲਿਸ ਸਟੇਸ਼ਨ ਸਦਰ ਧੂਰੀ

ਵਿੱਚ ਐਫ਼ ਆਈ ਦਰਜ ਕਰਨੀ ਪਈ ਜਿਸ ਕਰਕੇ ਸਥਿਤੀ ਅਜੇ ਵੀ ਤਣਾਅ ਪੂਰਨ ਬਣੀ ਹੋਈ ਹੈ। ਦੇਸ਼ ਭਗਤ ਬਰੜਵਾਲ ਕਾਲਜ ਵਿੱਚੋਂ ਪੋਲਿੰਗ ਪਾਰਟੀਆਂ ਨੂੰ ਲੋੜੀਂਦਾ ਸਮਾਨ ਦੇ ਕੇ ਸੁਰੱਖਿਆ ਹੇਠ ਵੱਖ ਵੱਖ ਪੋਲਿੰਗਾਂ ਤੇ ਭੇਜ ਦਿੱਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡਾਂ ਵਿੱਚ ਅਤੇ ਸ਼ਹਿਰ ਧੂਰੀ ਦੇ ਵਾਰਡਾਂ ਵਿੱਚ ਸ਼ਰਾਬ ਅਤੇ ਹੋਰ ਨਸ਼ੇ ਵੋਟਰਾਂ ਨੂੰ ਵੰਡਣ ਵਾਸਤੇ ਭੇਜ ਦਿੱਤੇ ਹਨ ਅਤੇ ਕਰੋੜਾਂ ਰੁਪਇਆਂ ਵੋਟਾਂ ਖਰੀਦਣ ਵਾਸਤੇ ਟਿਕਾਣਿਆਂ ਤੇ ਭੇਜਿਆ ਗਿਆ ਹੈ। ਅੱਜ ਰਾਤ ਨੂੰ ਵੋਟਰਾਂ ਨੂੰ ਸ਼ਰਾਬ ਅਤੇ ਨਸ਼ੇ ਵੰਡੇ ਜਾਣਗੇ ਅਤੇ ਵੋਟਾਂ ਖਰੀਦਣ ਲਈ ਵੋਟਰਾਂ ਨੂੰ ਨਕਦੀ ਦਿੱਤੇ ਜਾਣ ਦੀ ਚਰਚਾ ਹੈ। ਝੁੱਗੀਆਂ-ਝੌਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਹਿਲਾ ਵੀ ਨਕਦੀ ਵੰਡਕੇ ਵੋਟਾਂ ਖਰੀਦੀਆਂ ਜਾਂਦੀਆਂ ਰਹੀਆਂ ਹਨ ਅਤੇ ਇਸ ਬਾਰ ਵੱਡੀ ਪੱਧਰ ਤੇ ਵੋਟਾਂ ਖਰੀਦਣ ਦੀ ਸੰਭਾਵਣਾ ਹੈ। ਲੋਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜੇਕਰ ਸਤ੍ਹਾਧਾਰੀ ਪਾਰਟੀ ਨੇ ਧੱਕਾ ਨਾ ਕੀਤਾ ਅਤੇ ਚੋਣ ਜਾਬਤੇ ਉਲੰਘਣਾ ਨਾ ਕੀਤੀ ਤਾਂ ਕਾਂਗਰਸ ਪਾਰਟੀ ਦਾ ਉਮੀਦਵਾਰ ਸਿਮਰਪ੍ਰਤਾਪ ਸਿੰਘ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਸੁਰਜੀਤ ਸਿੰਘ ਕਾਲਾਬੁਲਾ ਚੋਣ ਜਿੱਤ ਸਕਦਾ ਹੈ। ਕੁਝ ਲੋਕਾਂ ਦੀ ਰਾਇ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਮੀਦਵਾਰਾਂ ਵਿੱਚ ਤਿਕੌਣਾ ਮੁਕਾਬਲਾ ਹੈ। ਪੰਜਾਬ ਟਾਈਮਜ਼ ਅਖਬਾਰ ਦੇ ਪੱਤਰਕਾਰ ਨੇ ਭਲਵਾਨ, ਭੁਲਰਹੇੜੀ, ਕੋਲਸੇੜੀ, ਜੱਖਲਾਂ, ਮੀਮਸਾ, ਖੇੜੀ ਜੱਟਾਂ, ਢਾਢੋਗਲ, ਜੈਨਪੁਰ, ਧਾਂਧਰਾ, ਗੁਹਾਰਮਾਜਰਾ, ਈਸੜਾ, ਬੰਗਾਵਾਲੀ, ਬਰੜਵਾਲ, ਧੂਰੀ ਦੇ ਪਿੰਡਾਂ ਦਾ ਦੌਰਾ ਕੀਤਾ ਤਾਂ ਕਈ ਪਿੰਡਾਂ ਦੇ ਵਿੱਚ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਨਵੇਂ ਟਰਾਂਸਫਾਰਮਰ ਅਤੇ ਨਵੀਆਂ ਲਾਈਨਾਂ ਅਤੇ ਨਵੀਆਂ ਤਾਰਾਂ ਪਾਈਆਂ ਜਾ ਰਹੀਆਂ ਹਨ। ਪਿੰਡ ਜੈਨਪੁਰ ਵਿੱਚ ਧਰਮਸ਼ਾਲਾ ਦੇ ਉ¤ਪਰ ਚੁਬਾਰਾ ਉਸਾਰਨ ਅਤੇ ਗਲੀਆਂ-ਨਾਲੀਆਂ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਸੀ। ਧੂਰੀ ਦੇ ਵਿੱਚ ਸੂਏ ਤੇ ਬਣੀ ਸੜਕ ਤੇ ਤਾਜੀ ਪ੍ਰੀਮਿਕਸ ਪਾਈ ਜਾ ਰਹੀ ਸੀ। ਜਿਸ ਦੀਆਂ ਪੱਤਰਕਾਰ ਨੇ ਮੌਕੇ ਤੇ ਫੋਟੋਆਂ ਖਿੱਚੀਆਂ। ਇਸ ਤੋਂ ਬਾਅਦ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸ੍ਰੀ ਅਰਸ਼ਦੀਪ ਸਿੰਘ ਥਿੰਦ ਜ਼ਿਲ੍ਹਾ ਮੈਜਿਸਟਰੇਟ-ਕਮ-ਜ਼ਿਲ੍ਹਾ ਚੋਣ ਅਫਸਰ ਅਤੇ ਐਸ਼ਡੀ ਧੂਰੀ ਕਮ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਧੂਰੀ ਨੇ ਜਾਣਕਾਰੀ ਦਿੱਤੀ ਕਿ ਧੂਰੀ ਸ਼ਹਿਰ ਦੇ ਵਿੱਚ ਪੰਜ ਪੁਲਿਸ ਕਪਤਾਨ ਅਤੇ ਦਸ ਉਪ-ਪੁਲਿਸ ਕਪਤਾਨ ਅਤੇ ਪੈਰਾਮਿਲਟਰੀ ਫੋਰਸ ਭਾਰੀ ਮਾਤਰਾ ਵਿੱਚ ਤਾਇਨਾਮ ਕੀਤੀ ਗਈ ਹੈ ਤਾਂ ਕਿ ਵਿਧਾਨ ਸਭਾ ਹਲਕਾ ਧੂਰੀ ਦੀ ਜਿਮਨੀ ਚੋਣ ਨੂੰ ਪੁਰਅਮਨ ਅਤੇ ਨਿਰਪੱਖ ਨੇਪਰੇ ਚਾੜਿਆ ਜਾਏ।

Send this to a friend